ਅੱਜ-ਨਾਮਾ
ਉਹੀ ਗੱਲ ਹੋਈ, ਜਿਸ ਦਾ ਸ਼ੱਕ ਸੀ ਗਾ,
ਬੰਗਲਾ ਦੇਸ਼ ਵਿੱਚ ਰਹੀ ਨਾ ਸੁੱਖ ਮੀਆਂ।
ਜੀਹਦੇ ਬਾਪ ਨੂੰ ਦਿੱਤਾ ਸੀ ਮਾਰ ਪਹਿਲਾਂ,
ਪੈ ਗਿਆ ਨਵਾਂ ਹੈ ਭੁਗਤਣਾ ਦੁੱਖ ਮੀਆਂ।
ਬਾਗੀ ਫੌਜ ਹੋ ਕੇ ਕਰਿਆ ਰਾਜ-ਪਲਟਾ,
ਭਲਕ ਦੀ ਜਾਣੇ ਭਵਿੱਖ ਦੀ ਕੁੱਖ ਮੀਆਂ।
ਜਰਨੈਲ ਵਰਤ ਗਏ ਨੇ ਕੱਟੜਪੰਥੀਆਂ ਨੂੰ,
ਜਿਹੜੇ ਸਤਾਏ ਆ ਸੱਤਾ ਦੀ ਭੁੱਖ ਮੀਆ।
ਵਗਦਾ ਖੂਨ ਸੀ ਦੇਸ਼ ਵਿੱਚ ਬੜਾ ਪਹਿਲਾਂ,
ਪਤਾ ਨਹੀਂ ਕਿੰਨਾ ਕੁ ਵਹੂਗਾ ਖੂਨ ਮੀਆਂ।
ਲੱਗਾ ਵਧਣ ਤਰੱਕੀ ਵੱਲ ਮੁਲਕ ਸੀ ਗਾ,
ਜੜ੍ਹਾਂ ਵਿੱਚ ਗਿਆ ਹੈ ਬੈਠ ਜਨੂੰਨ ਮੀਆਂ।
ਤੀਸ ਮਾਰ ਖਾਂ
6 ਅਗਸਤ, 2024