Friday, October 4, 2024
spot_img
spot_img
spot_img
spot_img
spot_img

ਅਮਰੀਕਾ ਵਿਚ ਯਹੂਦੀ ਦੇ ਘਰ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਵਿਰੁੱਧੀ ਨਫਰਤੀ ਅਪਰਾਧ ਤਹਿਤ ਕਾਰਵਾਈ, ਕੀਤਾ ਗ੍ਰਿਫਤਾਰ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 4 ਅਗਸਤ, 2024

ਅਮਰੀਕਾ ਵਿਚ ਬਰੁੱਕਲਿਨ ਆਰਟ ਮਿਊਜੀਅਮ ਡਾਇਰੈਕਟਰ ਦੇ ਘਰ ਨੂੰ ਅਪਮਾਣਜਨਕ ਢੰਗ ਨਾਲ ਨੁਕਸਾਨ ਪਹੁੰਚਾਉਣ ਤੇ ਯਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਨੂੰ ਨਫਰਤੀ ਅਪਰਾਧ ਤਹਿਤ ਗ੍ਰਿਫਤਾਰ ਕਰਨ ਦੀ ਖਬਰ ਹੈ।

ਇਸ ਸਬੰਧੀ ਜਾਣਕਾਰੀ ਨਿਊਯਾਰਕ ਪੁਲਿਸ ਵਿਭਾਗ ਨੇ ਦਿੱਤੀ ਹੈ। ਪੁਲਿਸ ਵਿਭਾਗ ਦੇ ਡੀਟੈਕਟਿਵ ਗਰੇਗੋਰੀ ਗਰੀਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜਾਂਚ ਉਪਰੰਤ ਕੁਈਨਜ ਵਾਸੀ ਟੇਰਲਰ ਪੈਲਟਨ (28) ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਵਿਰੁੱਧ ਬਰੁੱਕਲਿਨ ਮਿਊਜੀਅਮ ਡਾਇਰੈਕਟਰ ਐਨੀ ਪਾਸਟਰਨਕ ਦੇ ਘਰ ਨੂੰ ਨੁਕਸਾਨ ਪਹੁੰਚਾਉਣ ਤੇ ਯਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਨਫਰਤੀ ਅਪਰਾਧ ਵਜੋਂ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

ਸ਼ੱਕੀ ਦੋਸ਼ੀ ਨੇ ਘਰ ਦੇ ਮੋਹਰਲੇ ਦਰਵਾਜ਼ੇ ਤੇ ਖਿੜਕੀਆਂ ਉਪਰ ਲਾਲ ਰੰਗ ਫੇਰ ਕੇ ਇਕ ਤਖਤੀ ਲਟਕਾ ਦਿੱਤੀ ਸੀ ਜਿਸ ਉਪਰ ਲਾਲ ਅੱਖਰਾਂ ਨਾਲ ” ਐਨੇ ਪਾਸਟਰਨਕ ਬਰੁੱਕਲਿਨ ਮਿਊਜੀਅਮ ਗੋਰਾ ਫਿਰਕੂ ਯਹੂਦੀ” ਲਿੱਖ ਦਿੱਤਾ ਸੀ। ਇਸ ਤੋਂ ਇਲਾਵਾ ਇਕ ਲਾਲ ਤਿਕੋਨਾ ਚਿੰਨ ਵੀ ਉਕਰ ਦਿੱਤਾ ਸੀ ਜੋ ਚਿੰਨ ਹਮਾਸ ਦੇ ਫੌਜੀ ਵਿੰਗ ਵੱਲੋਂ ਵਰਤਿਆ ਜਾਂਦਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ