Thursday, October 3, 2024
spot_img
spot_img
spot_img
spot_img
spot_img

ਨਵੇਂ ਫ਼ੌਜਦਾਰੀ ਕਾਨੂੰਨ ਅੰਗਰੇਜ਼ੀ ਰਾਜ ਦੇ ਕਾਨੂੰਨਾਂ ਤੋਂ ਵੱਧ ਖ਼ਤਰਨਾਕ: ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਕਾਲੇ ਕਾਨੂੰਨ ਵਿਰੋਧੀ ਦਿਹਾੜੇ ਦੇ ਤੌਰ ’ਤੇ ਮਨਾਇਆ

ਦਲਜੀਤ ਕੌਰ
ਲਹਿਰਾਗਾਗਾ, 31 ਜੁਲਾਈ, 2024

ਅੱਜ ਇੱਥੇ ਸਥਾਨਕ ਗਊ ਧਰਮਸ਼ਾਲਾ ਵਿੱਚ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਭਾਰਤ ਦੀ ਜੰਗ ਏ ਆਜ਼ਾਦੀ ਦੇ ਮਹਾਨ ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਹਾੜਾ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਖਿਲਾਫ਼ ਦਿਹਾੜੇ ਦੇ ਰੂਪ ਵਿੱਚ ਮਨਾਇਆ ਗਿਆ। ਅੱਜ ਦੇ ਪਰੋਗਰਾਮ ਦੀ ਸ਼ੁਰੂਆਤ ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਗੀਤਾਂ ਨਾਲ ਹੋਈ ਜਿਸ ਵਿੱਚ ਤਾਰਾ ਸਿੰਘ ਛਾਜਲੀ, ਜਗਦੀਸ਼ ਪਾਪੜਾ, ਓਮ ਪਰਕਾਸ਼ ਓਮੀ, ਜਸਵੀਰ ਲਾਡੀ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ।

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਖਾਈ ਨੇ ਮੁੱਖ ਬੁਲਾਰੇ ਸਮੇਤ ਸਰੋਤਿਆਂ ਨੂੰ ਜੀ ਆਇਆਂ ਆਖਿਆ। ਉਪਰੰਤ ਸਟੇਜ਼ ਸਕੱਤਰ ਜਨਕ ਸਿੰਘ ਭੁਟਾਲ ਨੇ ਸ਼ਹੀਦ ਉਧਮ ਸਿੰਘ ਦੇ ਸੰਖੇਪ ਜੀਵਨ ਬਿਉਰੇ ਨਾਲ ਸ਼ਹੀਦ ਉਧਮ ਸਿੰਘ ਦੀ ਕੁਰਬਾਨੀ ਤੇ ਇਨਕਲਾਬੀ ਭਾਵਨਾ ਨੂੰ ਬੁਲੰਦ ਕਰਨ ਦਾ ਸੱਦਾ ਦਿੱਤਾ।

ਸਮਾਗਮ ਦੇ ਮੁੱਖ ਬੁਲਾਰੇ ਐਡਵੋਕੇਟ ਹਰਮਨਦੀਪ ਸਿੰਘ ਰਾਏਸਰ ਨੇ ਮੋਦੀ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਲਾਗੂ ਕੀਤੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਦੀ ਭਰਵੀਂ ਚੀਰਫਾੜ ਕਰਦਿਆਂ ਦੱਸਿਆ ਕਿ ਇਹ ਕਾਨੂੰਨ ਪੁਲਸ ਨੂੰ ਆਈਪੀਸੀ ਦੀਆਂ ਧਾਰਾਵਾਂ ਤੋਂ ਕਿਤੇ ਵਧੇਰੇ ਅਖਤਿਆਰ ਗੇ ਕੇ ਭਾਰਤੀ ਰਾਜ ਨੂੰ ਪੁਲਸ ਰਾਜ ਵਿੱਚ ਬਦਲਣ ਦੀ ਵੱਡੀ ਸਾਜਿਸ਼ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਨੂੰਨਾਂ ਵਿੱਚ ਪੀੜਤ ਵਿਅਕਤੀ ਦੇ ਅਧਿਕਾਰਾਂ ਨੂੰ ਸੀਮਤ ਕੀਤਾ ਗਿਆ ਹੈ, ਜ਼ਮਾਨਤ ਦੇ ਅਧਿਕਾਰ ਨੂੰ ਵੀ ਸੀਮਤ ਕੀਤਾ ਗਿਆ ਹੈ, ਮੁਲਜ਼ਮ ਨੂੰ ਬਿਨਾਂ ਉਸਦਾ ਪੱਖ ਸੁਣੇ ਸਜ਼ਾ ਦਾ ਭਾਗੀ ਬਣਾਇਆ ਜਾ ਸਕਦਾ ਹੈ ਪੁਲਸ ਰਿਮਾਂਡ ਨੂੰ ਪਹਿਲਾਂ ਨਾਲੋਂ ਵੀ ਵਧਾ ਦਿੱਤਾ ਗਿਆ ਹੈ ਅਤੇ ਮੁਲਜ਼ਮਾਂ ਦੇ ਹੱਥਕੜੀ ਲਾਉਣ ਨੂੰ ਸੌਖਾ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਬਸਤੀਵਾਦੀ ਕਾਨੂੰਨਾਂ ਦੀ ਵਿਰਾਸਤ ਨੂੰ ਤਿਆਗਣ ਦੇ ਨਾਂ ਹੇਠ ਲਿਆਂਦੇ ਨਵੇਂ ਫੌਜਦਾਰੀ ਕਾਨੂੰਨ ਅੰਗਰੇਜ਼ੀ ਰਾਜ ਦੇ ਰੌਲਟ ਐਕਟ ਤੋਂ ਵੀ ਵਧੇਰੇ ਖ਼ਤਰਨਾਕ ਹਨ ਅਤੇ ਇਨ੍ਹਾਂ ਦਾ ਨਿਸ਼ਾਨਾ ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨਕ ਤੇ ਜਮਹੂਰੀ ਹੱਕਾਂ ਤੋਂ ਵਾਂਝੇ ਕਰਕੇ ਦੇਸ਼ ਨੂੰ ਪੁਲਿਸ ਸਟੇਟ ‘ਚ ਬਦਲਣਾ ਹੈ ਅਤੇ ਵਹਿਸ਼ੀ ਹਕੂਮਤੀ ਜ਼ਬਰ ਰਾਹੀਂ ਲੋਕਾਂ ਦੀ ਰੱਤ ਨਿਚੋੜ ਨੀਤੀਆਂ ਥੋਪਣ ਦਾ ਰਾਹ ਹੋਰ ਮੋਕਲਾ ਕਰਨਾ ਹੈ।

ਲੋਕ ਚੇਤਨਾ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾਂ ਨੇ ਸਭਨਾਂ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਮਾਸਟਰ ਰਘਬੀਰ ਭੁਟਾਲ਼ ਨੇ ਤਿੰਨ ਮਤੇ ਪੜੇ ਤੇ ਹਾਜਰੀਨ ਤੋਂ ਪਾਸ ਕਰਵਾਏ। ਉਪਰੰਤ ਵੱਖ-ਵੱਖ ਜਥੇਬੰਦੀਆਂ ਦੇ ਦੋ ਸੌ ਦੇ ਕਰੀਬ ਵਰਕਰਾਂ ਨੇ ਸ਼ਹੀਦ ਉਧਮ ਸਿੰਘ ਸਮਾਰਕ ਤੱਕ ਮਾਰਤ ਕੀਤਾ ਅਤੇ ਨਾਅਰਿਆਂ ਦੀ ਗੂਜ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦੀ ਸਮਾਰਕ ‘ਤੇ ਫੁੱਲਾਂ ਦੇ ਹਾਰ ਪਾ ਕੇ ਸ਼ਹੀਦ ਨੂੰ ਸਿਜਦਾ ਕੀਤਾ।

ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਸੁਬਾਈ ਆਗੂ ਸਵਰਨਜੀਤ ਸਿੰਘ, ਬਸ਼ੇਸ਼ਰ ਰਾਮ, ਜਗਜੀਤ ਭੁਟਾਲ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸਰਬਜੀਤ ਸ਼ਰਮਾਂ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਹਰਵਿੰਦਰ ਸਿੰਘ ਲਦਾਲ, ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਬਲਵਿੰਦਰ ਜਲੂਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਕਾਮਰੇਡ ਸਤਵੰਤ ਸਿੰਘ ਖੰਡੇਬਾਦ,

ਪੰਜਾਬ ਕਿਸਾਨ ਯੂਨੀਅਨ ਦੇ ਬਲਵੀਰ ਜਲੂਰ ਤੇ ਰਾਮਫਲ ਸਿੰਘ ਬੁਸ਼ਹਿਰਾ, ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਗੁਰਮੇਲ ਸਿੰਘ ਖਾਈ ਤੇ ਮਹਿੰਦਰ ਸਿੰਘ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਲਛਮਣ ਅਲੀਸ਼ੇਰ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਬਾਵਾ ਸਿੰਘ ਗਾਗਾ, ਲੋਕ ਚੇਤਨਾ ਮੰਚ ਦੇ ਜਗਦੀਸ਼ ਪਾਪੜਾ ਸ਼ਮਿੰਦਰ ਸਿੰਘ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪੂਰਨ ਸਿੰਘ ਖਾਈ ਰਾਮ ਸਿੰਘ ਖਾਈ, ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ