Saturday, January 11, 2025
spot_img
spot_img
spot_img
spot_img

ਅਮਰੀਕਾ ਵਿੱਚ ਵਿਦਿਆਰਥੀ ਵੀਜ਼ੇ ’ਤੇ ਗਏ ਇੱਕ ਭਾਰਤੀ ਉਪੇਂਦਰਾ ਅਡੂਰੂ ਨੂੰ ਨਾਬਾਲਗ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਵਿੱਚ 12 ਸਾਲ ਕੈਦ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 31, 2024:

ਪੈਨਸਿਲਵਾਨੀਆ ਦੇ ਏਰੀ ਸ਼ਹਿਰ ਵਿਚ ਇਕ ਭਾਰਤੀ ਨਾਗਰਿਕ ਜੋ ਵਿਦਿਆਰਥੀ ਵੀਜ਼ੇ ਉਪਰ ਅਮਰੀਕਾ ਆਇਆ ਸੀ, ਨੂੰ ਇਕ ਨਬਾਲਗ ਨੂੰ ਫੁਸਲਾਉਣ ਤੇ ਉਸ ਨਾਲ ਗੈਰ ਕਾਨੂੰਨੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਇਕ ਅਦਾਲਤ ਵੱਲੋਂ 12 ਸਾਲ ਸੰਘੀ ਜੇਲ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ।

ਯੂ ਐਸ ਅਟਾਰਨੀ ਏਰਿਕ ਜੀ ਓਲਸ਼ਾਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ 32 ਸਾਲਾ ਭਾਰਤੀ ਉਪੇਂਦਰਾ  ਅਡੂਰੂ ਨੂੰ ਡਿਸਟ੍ਰਿਕਟ ਜੱਜ ਸੂਸਾਨ ਪੈਰਾਡਾਈਜ ਬੈਕਸਟਰ ਨੇ ਸਜ਼ਾ ਸੁਣਾਈ। ਸਜ਼ਾ ਪੂਰੀ ਹੋਣ ਉਪਰੰਤ ਅਡੂਰੂ ਨੂੰ 10 ਸਾਲ ਨਿਗਰਾਨੀ ਵਿਚ ਰਹਿਣਾ ਪਵੇਗਾ।

ਮਾਮਲੇ ਦੀ ਜਾਂਚ ਵਿੱਚ ਪਤਾ ਲੱਗਾ ਕਿ ਅਡੂਰੂ ਨੇ ਸਤੰਬਰ 20 ਅਤੇ ਅਕਤੂਬਰ 6, 2022 ਦਰਮਿਆਨ ਇਕ 13 ਸਾਲ ਦੀ ਲੜਕੀ ਨੂੰ ਸੋਸ਼ਲ ਮੀਡੀਆ ਰਾਹੀਂ ਕਈ ਸੁਨੇਹੇ ਤੇ ਅਸ਼ਲੀਲ ਤਸਵੀਰਾਂ ਭੇਜੀਆਂ ।

ਭੇਜੇ ਸੁਨੇਹਿਆਂ ਵਿਚ ਉਸ ਨੇ ਵਾਰ ਵਾਰ ਸਰੀਰਕ ਸਬੰਧ ਬਣਾਉਣ ਦੀ ਇੱਛਾ ਪ੍ਰਗਟਾਈ। ਉਸ ਨੇ ਨਬਾਲਗ ਨਾਲ ਮਿਲਕਰੀਕ ਟਾਊਨਸ਼ਿੱਪ ਦੇ  ਇਕ ਪਾਰਕ ਵਿਚ ਮਿਲਣ ਦਾ ਪ੍ਰੋਗਰਾਮ ਬਣਾਇਆ ਜਿਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ