Saturday, January 11, 2025
spot_img
spot_img
spot_img
spot_img

ਪੁਲਿਸ ਨੇ ਲਾਡੋਵਾਲ ਟੌਲ ਪਲਾਜ਼ੇ ਤੋਂ ਹਟਾਏ ਕਿਸਾਨ, 45 ਦਿਨਾਂ ਬਾਅਦ ਟੌਲ ਦੀ ਉਗਰਾਹੀ ਮੁੜ ਚਾਲੂ

ਯੈੱਸ ਪੰਜਾਬ
ਲੁਧਿਆਣਾ, 31 ਜੁਲਾਈ, 2024:

ਪੰਜਾਬ ਪੁਲਿਸ ਨੇ ਜਲੰਧਰ-ਲੁਧਿਆਣਾ ਮੁੱਖ ਮਾਰਗ ’ਤੇ ਸਥਿਤ ਲਾਡੋਵਾਲ ਟੌਲ ਪਲਾਜ਼ੇ ਤੋਂ ਕਿਸਾਨਾਂ ਨੂੰ ਹਟਾ ਦਿੱਤਾ ਹੈ ਅਤੇ ਟੌਲ ’ਤੇ ਉਗਰਾਹੀ ਦਾ ਸਿਲਸਿਲਾ ਮੁੜ ਚਾਲੂ ਹੋ ਗਿਆ ਹੈ।

ਬੁੱਧਵਾਰ ਸਵੇਰੇ ਪੁਲਿਸ ਨੇ ਪਿਛਲੀ 16 ਜੂਨ ਤੋਂ ਇਸ ਟੌਲ ਪਲਾਜ਼ਾ ’ਤੇ ਡਟੀਆਂ ਕਿਸਾਨ ਜਥੇਬੰਦੀਆਂ ਖਿਲਾਫ਼ ਕਾਰਵਾਈ ਕਰਦਿਆਂ ਮੌਕੇ ’ਤੇ ਹਾਜ਼ਰ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇੱਥੇ ਵੱਡੀ ਗਿਣਤੀ ਵਿੱਚ ਫ਼ੋਰਸ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਜੋ ਕਿਸਾਨ ਮੁੜ ਇਸ ਟੌਲ ’ਤੇ ਇਕੱਠੇ ਨਾ ਹੋ ਸਕਣ।

ਜ਼ਿਕਰਯੋਗ ਹੈ ਕਿ ਪਿਛਲੇ 45 ਦਿਨਾਂ ਤੋਂ ਇਸ ਟੌਲ ਪਲਾਜ਼ਾ ’ਤੇ ਡਟੇ ਕਿਸਾਨ ਇਹ ਮੰਗ ਕਰ ਰਹੇ ਸਨ ਕਿ ਪੰਜਾਬ ਦੇ ਇਸ ਸਭ ਤੋਂ ਮਹਿੰਗੇ ਟੌਲ ਪਲਾਜ਼ੇ ’ਤੇ ਪਿਛਲੇ ਸਮੇਂ ਵਿੱਚ ਕੀਤੇ ਗਏ ਹੋਰ ਵਾਧੇ ਨੂੰ ਵਾਪਸ ਲਿਆ ਜਾਵੇ ਅਤੇ ਜਦਕਿ ਇਹ ਵਾਧਾ ਵਾਪਸ ਨਹੀਂ ਲਿਆ ਜਾਂਦਾ ਤਦ ਤਕ ਉਹ ਇੱਥੇ ਡਟੇ ਰਹਿਣਗੇ ਅਤੇ ਟੌਲ ਪਲਾਜ਼ਾ ਲੋਕਾਂ ਲਈ ‘ਫ਼ਰੀ’ ਰਹੇਗਾ।

ਕਿਸਾਨਾਂ ਦੇ ਇਸੇ ਅਹਿਦ ਦੇ ਤਹਿਤ ਪਿਛਲੇ 45 ਦਿਨਾਂ ਤੋਂ ਐੱਨ.ਐੱਚ.ਏ.ਆਈ. ਦੇ ਇਸ ਟੌਲ ਪਲਾਜ਼ਾ ’ਤੇ ਸੰਬੰਧਤ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਫ਼ਾਸਟਟੈਗ ਜਾਂ ਕੈਸ਼ ਰਾਹੀਂ ਟੌਲ ਦੀ ਉਗਰਾਹੀ ਬੰਦ ਚੱਲੀ ਆ ਰਹੀ ਸੀ ਜੋ ਅੱਜ ਕਿਸਾਨਾਂ ਨੂੰ ਮੌਕੇ ਤੋਂ ਹਟਾਏ ਜਾਣ ਮਗਰੋਂ ਸ਼ੁਰੂ ਹੋਈ ਹੈ।

ਯਾਦ ਰਹੇ ਕਿ ਐੱਲ.ਐੱਚ.ਏ.ਆਈ. ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵੱਲ ਧਿਆਨ ਦਿੰਦੇ ਹੋਏ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮੌਕੇ ਤੋਂ ਹਟਾਵੇ ਤਾਂ ਜੋ ਟੌਲ ਪਲਾਜ਼ਾ ਦਾ ਕੰਮ ਸੁਚਾਰੂ ਰੂਪ ਵਿੱਚ ਚੱਲ ਸਕੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ