ਅੱਜ-ਨਾਮਾ
ਦਿਨ ਬਰਸਾਤ ਦੇ, ਚਿੰਤਾ ਦੀ ਘੜੀ ਆਈ,
ਰਾਤ-ਦਿਨ ਪਊਗਾ ਰਹਿਣਾ ਸੁਚੇਤ ਭਾਈ।
ਭੁੱਲੀ ਮਾਰ ਨਹੀਂ ਪਿਛਲਿਆਂ ਹੜ੍ਹਾਂ ਵਾਲੀ,
ਐਤਕੀਂ ਕਰਨੀ ਨਹੀਂ ਭੁੱਲ ਪਛੇਤ ਭਾਈ।
ਰੁੜ੍ਹ ਗਏ ਕਈਆਂ ਦੇ ਓਦੋਂ ਜੇ ਘਰ ਕੁੱਲੇ,
ਰਹਿ ਗਏ ਨਹੀਂ ਸੀ ਹਰੇ ਭਰੇ ਖੇਤ ਭਾਈ।
ਝੂਮਦੀ ਫਸਲ ਨਾ ਰਹੀ ਫਿਰ ਕਿਸੇ ਪਾਸੇ,
ਭਰੀ ਪਈ ਖੇਤਾਂ ਦੇ ਵਿੱਚ ਸੀ ਰੇਤ ਭਾਈ।
ਬੱਦਲ ਕੁੱਲੂ ਦੇ ਵੱਲ ਪਏ ਫਟਣ ਜਿਹੜੇ,
ਪਾਣੀ ਉਹ ਆਊ ਪੰਜਾਬ ਦੇ ਵੱਲ ਭਾਈ।
ਜਿੰਨਾ ਵੀ ਹੁੰਦਾ ਜੁਗਾੜ ਕੁਝ ਕਰੋ ਛੇਤੀ,
ਅੱਜ ਦਾ ਵਕਤ ਨਾ ਆਵਣਾ ਕੱਲ੍ਹ ਭਾਈ।
ਤੀਸ ਮਾਰ ਖਾਂ
31 ਜੁਲਾਈ, 2024