ਅੱਜ-ਨਾਮਾ
ਆ ਗਿਆ ਆਈ`ਤੇ ਸਾਫ ਟਰੰਪ ਲੱਗਦਾ,
ਜਿੱਦਾਂ ਦੇ ਦੇਂਦਾ ਈ ਪਿਆ ਬਿਆਨ ਬੇਲੀ।
ਆਖ ਰਿਹਾ ਪਾ ਦਿਉ ਐਤਕੀਂ ਖੂਬ ਵੋਟਾਂ,
ਭੁਲਾ ਦਿਉ ਚੋਣਾਂ ਦਾ ਫੇਰ ਧਿਆਨ ਬੇਲੀ।
ਵੋਟਾਂ ਪਾਉਣ ਦੀ ਰਹਿਣ ਨਹੀਂ ਲੋੜ ਦੇਣੀ,
ਏਦਾਂ ਦਾ ਵੰਡੀ ਇਹ ਜਾਏ ਗਿਆਨ ਬੇਲੀ।
ਮਾਹਰ ਚੋਣਾਂ ਦੇ ਸੋਚਾਂ ਵਿੱਚ ਪਏ ਫਿਰਦੇ,
ਕੋਈ ਨਾ ਦੱਸੇ ਕੀ ਪਾਊ ਘਮਸਾਨ ਬੇਲੀ।
ਉਹਦੀ ਸੋਚ ਦੇ ਵਿੱਚ ਨਹੀਂ ਲੋਕਤੰਤਰ,
ਪਰੇ ਤੋਂ ਪਰੇ ਪਿਆ ਸੋਚਦਾ ਗੱਲ ਬੇਲੀ।
ਪਿਆ ਬੋਲਦਾ ਜਿਹੜੀ ਆ ਬੋਲ-ਬਾਣੀ,
ਕਦੇ ਨਹੀਂ ਹੋਣੀ ਸੰਸਾਰ ਤੋਂ ਝੱਲ ਬੇਲੀ।
ਤੀਸ ਮਾਰ ਖਾਂ
29 ਜੁਲਾਈ, 2024