ਯੈੱਸ ਪੰਜਾਬ
ਨਵੀਂ ਦਿੱਲੀ, 24 ਜੁਲਾਈ, 2024:
ਦਿੱਲੀ ਦੀ ਇੱਕ ਅਦਾਲਤ ਨੇ ਭਾਜਪਾ ਆਗੂ ਸੁਰੇਸ਼ ਕਰਮਸ਼ੀ ਨਖੂਆ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਵਿੱਚ ਨਾਮਵਰ ਯੂਟਿਊਬਰ ਧਰੁਵ ਰਾਠੀ ਨੂੰ ਸੰਮਨ ਜਾਰੀ ਕੀਤਾ ਹੈ।
ਭਾਜਪਾ ਮੁੰਬਈ ਦੇ ਅਧਿਕਾਰਤ ਬੁਲਾਰੇ ਨਖ਼ੂਆ ਨੇ ਧਰੁਵ ਰਾਠੀ ਵੱਲੋਂ ਯੂਟਿਊਬ ’ਤੇ ਪੋਸਟ ਕੀਤੀ ਇੱਕ ਵੀਡੀਉ ਵਿੱਚ ਉਸਨੂੰ ‘ਹਿੰਸਕ ਅਤੇ ਅਪਮਾਨਜਨਕ ਟਰੌਲ’ ਦਾ ਹਿੱਸਾ ਦਰਸਾਉਣ ਲਈ 20 ਲੱਖ ਰੁਪਏ ਹਰਜਾਨੇ ਦੀ ਮੰਗ ਕੀਤੀ ਹੈ।
ਰਾਠੀ, ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ਅਤੇ ਗੂਗਲ ਨੂੰ ਨੋਟਿਸ ਜਾਰੀ ਕਰਦੇ ਹੋਏ, ਸਾਕੇਤ ਅਦਾਲਤ ਦੇ ਜ਼ਿਲ੍ਹਾ ਜੱਜ ਗੁੰਜਨ ਗੁਪਤਾ ਨੇ ਮਾਮਲੇ ਦੀ ਅਗਲੀ ਸੁਣਵਾਈ 6 ਅਗਸਤ ’ਤੇ ਪਾ ਦਿੱਤੀ ਹੈ।
ਆਪਣੇ ਮੁਕੱਦਮੇ ਵਿੱਚ, ਭਾਜਪਾ ਨੇਤਾ ਨੇ ਕਿਹਾ ਹੈ ਕਿ ਧਰੁਵ ਰਾਠੀ ਵੱਲੋਂ ਸਾਈਬਰ ਸਪੇਸ ’ਤੇ ਲਗਾਏ ਗਏ ਝੂਠੇ ਦੋਸ਼ਾਂ ਨੇ ਉਸਦੀ ਨਿੱਜੀ ਅਤੇ ਪੇਸ਼ੇਵਰ ਸਾਖ਼ ਨੂੰ ਪੂਰਾ ਨਾ ਹੋਣ ਵਾਲਾ ਨੁਕਸਾਨ ਪੁਚਾਇਆ ਹੈ ਅਤੇ ਉਸਦੀ ਬਦਨਾਮੀ ਹੋਈ ਹੈ।
ਧਰੁਵ ਰਾਠੀ ਨੇ ਕਥਿਤ ਤੌਰ ’ਤੇ ਦੋਸ਼ ਹੈ ਕਿ ਉਸਨੇ ਆਪਣੀ ਕਥਿਤ ਅਪਮਾਨਜਨਕ ਵੀਡੀਉ ਵਿੱਚ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ਨਖ਼ੁਆ ਅਤੇ ਹੋਰਾਂ ਵਰਗੇ ਹਿੰਸਕ ਅਤੇ ਅਪਮਾਨਜਨਕ ਟ੍ਰੋਲਾਂ ਦੀ ਮੇਜ਼ਬਾਨੀ ਕੀਤੀ ਸੀ।