ਯੈੱਸ ਪੰਜਾਬ
ਕਠਾਮੰਡੂ, 24 ਜੁਲਾਈ, 2024:
ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬੁੱਧਵਾਰ ਨੂੰ ਇੱਕ ਜਹਾਜ਼ ਉਡਾਣ ਭਰਨ ਸਮੇਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਨਾਲ ਜਹਾਜ਼ ਵਿੱਚ ਸਵਾਰ ਕੁਲ 19 ਵਿਅਕਤੀਆਂ ਵਿੱਚੋਂ ਕਈਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ।
ਖ਼ਬਰ ਲਿਖ਼ੇ ਜਾਣ ਤਕ ਚਾਰ ਤੋਂ ਵੱਧ ਲਾਸ਼ਾਂ ਬਰਾਮਦ ਕਰ ਲਏ ਜਾਣ ਦੀ ਖ਼ਬਰ ਹੈ ਹਾਲਾਂਕਿ ਨੇਪਾਲੀ ਮੀਡੀਆ ਦਾਅਵਾ ਕਰ ਰਿਹਾ ਹੈ ਕਿ ਮਰਣ ਵਾਲਿਆਂ ਦੀ ਗਿਣਤੀ 18 ਤਕ ਜਾ ਪੁੱਜੀ ਹੈ।
ਕਠਾਮੰਡੂ ਪੋਸਟ ਦੀ ਰਿਪੋਰਟ ਮਾਤਬਕ ਟੀ.ਆਈ.ਏ. ਦੇ ਬੁਲਾਰੇ ਪ੍ਰੇਮਨਾਥਠਾਕੁਰ ਨੇ ਦੱਸਿਆ ਕਿ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਦੋਂ ਸ਼ੌਰਿਆ ਏਅਰਲਾਈਨਜ਼ ਦਾ ਪੋਖ਼ਰਾ ਲਈ ਉਡਾਣ ਭਰ ਰਿਹਾ ਹਵਾਈ ਜਹਾਜ਼ ਰਨਵੇਅ ਤੋਂ ਉਡਾਣ ਭਰਦੇ ਸਮੇਂ ਹੀ ਫ਼ਿਸਲ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ।
ਨੇਪਾਲ ਪੁਲਿਸ ਅਤੇ ਨੇਪਾਲੀ ਫ਼ੌਜ ਸਮੇਤ ਫ਼ਾਇਰਫ਼ਾਈਟਰਜ਼ ਅਤੇ ਸੁਰੱਖ਼ਿਆ ਕਰਮਚਾਰੀ ਬਚਾਅ ਕਰਜ ਚਲਾ ਰਹੇ ਹਨ।
ਹਿਮਾਲਿਅਨ ਟਾਈਮਜ਼ ਦੀ ਇਕ ਰਿਪੋਰਟ ਅਨੁਸਾਰ ਪੁਲਿਸ ਨੇ ਕਿਹਾ ਹੈ ਕਿ ਜਹਾਜ਼ ਦੇ ਕੈਪਟਨ ਮਨੀਸ਼ ਸ਼ਾਕਿਆ ਨੂੰ ਮਲਬੇ ਤੋਂ ਬਚਾ ਲਿਆ ਗਿਆ ਹੈ ਅਤੇ ਇਲਾਜ ਲਈ ਕੇ.ਐਮ.ਸੀ. ਹਸਪਤਾਲ ਸਿਨਾਮੰਗਲ ਲਿਜਾਇਆ ਗਿਆ ਹੈ।
ਇਸ ਹਾਦਸੇ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।