ਅੱਜ-ਨਾਮਾ
ਆਈ ਕੇਂਦਰ ਦੀ ਟੀਮ ਆ ਲੈਣ ਜਾਇਜ਼ਾ,
ਚੱਲਿਆ ਏ ਬੈਠਕਾਂ ਦਾ ਲੰਮਾ ਦੌਰ ਮੀਆਂ।
ਸੁਣਿਆ ਜੋ ਵੀ ਪੰਜਾਬ ਸਰਕਾਰ ਕਹਿੰਦੀ,
ਕੇਂਦਰੀ ਟੀਮ ਮਿਣਦੀ ਲਾ ਕੇ ਗੌਰ ਮੀਆਂ।
ਜਿੱਦਾਂ ਕੇਂਦਰ ਦਾ ਰੌਂਅ ਬਈ ਜਾਪਦਾ ਈ,
ਉਹ ਪਿਆ ਕਰੀ ਜਾਵੇ ਡੌਰ-ਭੌਰ ਮੀਆਂ।
ਬਹੁਤੀ ਮਦਦ ਦੀ ਜਾਪਦੀ ਆਸ ਤਾਂ ਨਹੀਂ,
ਜਿਵੇਂ ਦੇ ਜਾਪਣ ਬਿਆਨਾਂ ਦੇ ਤੌਰ ਮੀਆਂ।
ਸਿਆਸਤ ਚੰਦਰੀ ਤਾਲ ਨਾ ਮਿਲਣ ਦੇਂਦੀ,
ਗੱਲ ਗੱਲ ਉੱਤੇ ਅੜਿੱਕਾ ਹੀ ਪਵੇ ਮੀਆਂ।
ਰੱਫੜ ਦੋਵਾਂ ਦਾ ਜਿੱਦਾਂ ਹੈ ਪਿਆ ਰਹਿੰਦਾ,
ਕਸੂਤਾ ਮੋੜਾ ਨਾ ਕਿਸੇ ਦਿਨ ਲਵੇ ਮੀਆਂ।
ਤੀਸ ਮਾਰ ਖਾਂ
23 ਜੁਲਾਈ, 2024