Friday, October 18, 2024
spot_img
spot_img

ਪੰਥ ਵਿਰੋਧੀ ਗਤੀਵਿਧੀਆਂ ਕਾਰਣ ਸਰਨਾ ਭਰਾਵਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ: ਜਗਦੀਪ ਸਿੰਘ ਕਾਹਲੋਂ

ਯੈੱਸ ਪੰਜਾਬ
ਨਵੀਂ ਦਿੱਲੀ, 22 ਜੁਲਾਈ, 2024

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕਮੇਟੀ ਵੱਲੋਂ ਸਰਨਾ ਭਰਾਵਾਂ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਜਾਵੇਗੀ ਕਿ ਸਰਨਾ ਭਰਾਵਾਂ ਦੇ ਆਰ ਐਸ ਐਸ ਨਾਲ ਸੰਬੰਧਾਂ ਦੀ ਜਾਂਚ ਕਰਵਾਈ ਜਾਵੇ ਅਤੇ ਇਹਨਾਂ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਲਈ ਇਹਨਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਜਗਦੀਪ ਸਿੰਘ ਕਾਹਲੋਂ, ਜਿਹਨਾਂ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਐਮ ਪੀ ਐਸ ਚੱਢਾ ਤੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਸਨ, ਨੇ ਕਿਹਾ ਕਿ ਸਰਨਾ ਭਰਾਵਾਂ ਨੇ ਕੱਲ੍ਹ ਦਿੱਲੀ ਦੇ ਨਿੱਜੀ ਹੋਟਲ ਵਿਚ ਮੀਟਿੰਗ ਕੀਤੀ ਸੀ ਜਿਸ ਵਿਚ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ 2022 ਦੀਆਂ ਚੋਣਾਂ ਵੇਲੇ ਆਰ ਐਸ ਐਸ ਦੇ ਪ੍ਰਧਾਨ ਤੇ ਅਹੁਦੇਦਾਰ ਉਹਨਾਂ ਦੇ ਘਰ ਆਏ ਤੇ ਕਿਹਾ ਕਿ ਪਾਰਟੀ ਤੇ ਸੰਘ ਦੋਵੇਂ ਚਾਹੁੰਦੇ ਹਨ ਕਿ ਅਗਲੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਬਣਨ। ਬੇਸ਼ੱਕ ਅਸੀਂ ਉਹਨਾਂ ਦੀਆਂ ਗੱਲਾਂ ਵਿਚ ਨਹੀਂ ਆਏ ਇਸੇ ਕਰਕੇ ਪ੍ਰਧਾਨ ਨਹੀਂ ਬਣੇ।

ਉਹਨਾਂ ਕਿਹਾ ਕਿ ਜਿਹੜੀ ਮੀਟਿੰਗ ਸੱਦੀ ਗਈ ਸੀ ਉਸਦਾ ਏਜੰਡਾ ਸੀ ਕਿ ਸਕੂਲਾਂ ਦਾ ਸੁਧਾਰ ਕਿਵੇਂ ਹੋ ਸਕੇ। ਸਰਦਾਰ ਕਾਹਲੋਂ ਨੇ ਕਿਹਾ ਪਿਛਲੇ ਕਰੀਬ 22 ਸਾਲਾਂ ਤੋਂ 12 ਸਾਲ ਤੱਕ ਤੁਸੀਂ ਦੋਵੇਂ ਸਰਨਾ ਭਰਾ ਪ੍ਰਧਾਨ ਰਹੇ ਤੇ ਫਿਰ 6 ਸਾਲ ਮਨਜੀਤ ਸਿੰਘ ਜੀ ਕੇ ਪ੍ਰਧਾਨ ਰਹੇ। ਉਹਨਾਂ ਕਿਹਾ ਕਿ ਜਿਹੜੇ ਪੈਸੇ ਤੁਸੀਂ ਦਾਅਵਾ ਕਰ ਰਹੇ ਹੋ ਕਿ ਤੁਸੀਂ ਛੱਡ ਕੇ ਗਏ, ਉਸਦਾ ਜਵਾਬ ਤੁਸੀਂ ਮਨਜੀਤ ਸਿੰਘ ਜੀ ਕੇ ਤੋਂ ਮੰਗੋ।

ਉਹਨਾਂ ਕਿਹਾ ਕਿ ਦੋ ਸਾਲ ਕੋਰੋਨਾ ਕਰ ਕੇ ਗੋਲਕਾਂ ਵੀ ਬੰਦ ਸਨ, ਸਕੂਲਾਂ ਵਿਚ ਵੀ ਲੋਕਡਾਊਨ ਕਾਰਣ ਛੁੱਟੀਆਂ ਸਨ ਤੇ ਫੀਸਾਂ ਨਹੀਂ ਆ ਰਹੀਆਂ ਸਨ ਪਰ ਇਸਦੇ ਬਾਵਜੂਦ ਸਕੂਲਾਂ ਦੇ ਸਟਾਫ ਨੂੰ ਅਸੀਂ ਤਨਖਾਹ ਵੀ ਦਿੱਤੀ ਅਤੇ ਛੇਵੇਂ ਪੇਅ ਕਮਿਸ਼ਨ ਦੇ ਬਕਾਏ ਵੀ ਦਿੱਤੇ ਅਤੇ ਹੁਣ 7ਵਾਂ ਤਨਖਾਹ ਕਮਿਸ਼ਨ ਵੀ ਲਗਾ ਦਿੱਤੇ ਹਨ। ਉਹਨਾਂ ਕਿਹਾ ਕਿ ਜੇਕਰ ਦਿੱਲੀ ਕਮੇਟੀ ਦੋ ਸਾਲਾਂ ਵਿਚ 90 ਕਰੋੜ ਰੁਪਏ ਦੇ ਸਕਦੀ ਹੈ ਤਾਂ ਤੁਸੀਂ ਕਿਉਂ ਨਹੀਂ ਬਕਾਇਆ ਦਿੱਤਾ, ਇਸ ਗੱਲ ਦਾ ਜਵਾਬ ਸਰਨਾ ਭਰਾ ਦੇਣ।

ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਨੇ ਕੱਲ੍ਹ ਦੀ ਮੀ‌ਿਅੰਗ ਵਿਚ ਕਿਹਾ ਹੈ ਕਿ ਸਰਪਲੱਸ ਸਟਾਫ ਕਰ ਕੇ ਮਾੜਾ ਹਾਲ ਹੋ ਰਿਹਾ ਹੈ ਤੇ ਉਸ ਵਿਚ ਛਾਂਟ ਕਾਂਟ ਹੋਣੀ ਚਾਹੀਦੀ ਹੈ ਪਰ ਮਨਜੀਤ ਸਿੰਘ ਜੀ ਕੇ ਦੀ ਕਮੇਟੀ ਵੇਲੇ ਮੈਂਬਰ ਗੁਰਲਾਡ ਸਿੰਘ ਨੇ ਪਟੀਸ਼ਨ ਪਾ ਕੇ ਮੰਗ ਕੀਤੀ ਸੀ ਕਿ 574 ਸਟਾਫ ਦੀ ਛੰਟਣੀ ਹੋਣੀ ਚਾਹੀਦੀ ਹੈ ਪਰ ਮਨਜੀਤ ਸਿੰਘ ਜੀ ਕੇ ਨੇ ਇਸਨੂੰ ਵਾਪਿਸ ਕਿਉਂ ਕਰਵਾਇਆ ਸੀ ? ਇਸਦੀ ਵੀ ਜਵਾਬ ਮਨਜੀਤ ਸਿੰਘ ਨੂੰ ਸੰਗਤ ਨੂੰ ਦੇਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਿੱਖ ਸੰਗਤ ਨੂੰ ਪਤਾ ਲਗਣਾ ਚਾਹੀਦਾ ਹੈ ਕਿ ਕੌਣ ਆਰ ਐਸ ਐਸ ਦਾ ਕਰੀਬੀ ਹੈ ਤੇ ਕੌਣ ਨਹੀਂ। ਉਹਨਾਂ ਕਿਹਾ ਸਰਨਾ ਭਰਾ ਪ੍ਰਚਾਰ ਕੁਝ ਹੋਰ ਕਰਦੇ ਹਾਂ ਅਤੇ ਕੰਮ ਕੋਈ ਹੋਰ ਹੀ ਕਰਦੇ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ