Friday, January 10, 2025
spot_img
spot_img
spot_img
spot_img

ਜੁੜਿਆ ਜੋੜ ਨਹੀਂ ਆਪ ਤੇ ਕਾਂਗਰਸ ਦਾ, ਲੜਨੀ ਹੈ ਦੋਵਾਂ ਹਰਿਆਣੇ ਦੀ ਚੋਣ ਬੇਲੀ

ਅੱਜ-ਨਾਮਾ

ਜੁੜਿਆ ਜੋੜ ਨਹੀਂ ਆਪ ਤੇ ਕਾਂਗਰਸ ਦਾ,
ਲੜਨੀ ਹੈ ਦੋਵਾਂ ਹਰਿਆਣੇ ਦੀ ਚੋਣ ਬੇਲੀ।

ਅੱਡੋ-ਅੱਡ ਫਿਰ ਰਾਹ ਲਿਆ ਪਕੜ ਦੋਵਾਂ,
ਮਿਲਿਆ ਨਹੀਂ ਲੱਗਦਾ ਦ੍ਰਿਸ਼ਟੀਕੋਣ ਬੇਲੀ।

ਦੋਵਾਂ `ਚੋਂ ਠੀਕ ਕਿਹੜਾ ਤੇ ਗਲਤ ਕਿਹੜਾ,
ਪਤਾ ਨਹੀਂ ਪਊ ਝੋਲੀ ਕਿਸ ਦੀ ਰੋਣ ਬੇਲੀ।

ਓਧਰ ਕਰਦੇ ਤਿਆਰੀ ਜਿਹੇ ਭਾਜਪਾਈਏ,
ਕਹਿਣ ਉਹ ਧੋ ਦਿਆਂਗੇ ਪੂਰਾ ਧੋਣ ਬੇਲੀ।

ਫੈਸਲਾ ਆਖਰ ਵਿੱਚ ਕਰਨਾ ਈ ਵੋਟਰਾਂ ਨੇ,
ਪਤਾ ਨਹੀਂ ਵੋਟਰ ਕੀ ਫੈਸਲਾ ਕਰਨ ਬੇਲੀ।

ਫਿਕਰਾਂ ਕਰਨ ਉਹ ਜਿਨ੍ਹਾਂ ਦੀ ਜਾਨ ਤੜਫੇ,
ਚੋਣ ਜਿਹੜਿਆਂ ਲਈ ਜੀਵਣ ਮਰਨ ਬੇਲੀ।

ਤੀਸ ਮਾਰ ਖਾਂ
20 ਜੁਲਾਈ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ