Sunday, October 6, 2024
spot_img
spot_img
spot_img
spot_img
spot_img

ਬੈਲਜੀਅਮ ਦੇ ਸਿੱਖਿਆ ਸ਼ਾਸਤਰੀਆਂ ਨੇ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦਾ ਵਿੱਦਿਅਕ ਦੌਰਾ

ਯੈੱਸ ਪੰਜਾਬ
ਅੰਮ੍ਰਿਤਸਰ, ਜੁਲਾਈ 17, 2024:

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਬੈਲਜੀਅਮ ਤੋਂ ਸਿੱਖਿਆ ਸ਼ਾਸਤਰੀਆਂ ਨੇ ਭਾਰਤ ਵਿੱਦਿਅਕ ਫ਼ੇਰੀ ਦੌਰਾਨ ਕਾਲਜ ਦਾ ਦੌਰਾ ਕੀਤਾ।

ਇਸ ਮੌਕੇ ਪ੍ਰਿੰਸੀਪਲ ਸ: ਨਾਨਕ ਸਿੰਘ ਨੇ ਵਫ਼ਦ ਕੋਆਰਡੀਨੇਟਰ ਕ੍ਰਿਸਟੀਨ ਜੈਮਿਨਨ, ਅਨੁਪਮ ਕ੍ਰਿਸਟੀਨ ਦਾ ਕਾਲਜ ਵਿਹੜੇ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।

ਜਿਨ੍ਹਾਂ ਨੇ ਪ੍ਰਿੰ: ਨਾਨਕ ਸਿੰਘ ਦੇ ਸਹਿਯੋਗ ਨਾਲ ਸਿੱਖਿਆ ਦੀ ਵਿਲੱਖਣ ਵਿਹਾਰਕ ਪ੍ਰਣਾਲੀ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਪ੍ਰਿੰ: ਸ: ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਉਕਤ ਵਿਦਵਾਨਾਂ ਨੇ ਕਾਲਜ ਦਾ ਦੌਰਾ ਕੀਤਾ ਅਤੇ ਸਿੱਖਿਆ ਪ੍ਰਣਾਲੀ ਤੇ ਕੋਰਸਾਂ ਦੀ ਵਿਭਿੰਨਤਾ ਬਾਰੇ ਆਪਣੇ ਵਿਚਾਰਾਂ ਦਾ ਵਿਦਿਆਰਥਣਾਂ ਨਾਲ ਆਦਾਨ-ਪ੍ਰਦਾਨ ਕੀਤਾ।

ਉਨ੍ਹਾਂ ਕਿਹਾ ਕਿ ਉਕਤ ਟੀਮ ਨੇ ਭਾਰਤੀ ਸਿੱਖਿਆ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਾਲਜ ਵਿਖੇ ਸਕਿੱਲ ਟੀਚਿੰਗ ਵਿਭਾਗਾਂ, ਫੈਸ਼ਨ ਡਿਜ਼ਾਈਨਿੰਗ, ਗਾਰਮੈਂਟ ਟੈਕਨਾਲੋਜੀ, ਹੈਲਥ ਤੇ ਕਾਸਮੈਟੋਲੋਜੀ ਅਤੇ ਆਈ. ਟੀ. ਸੈਕਟਰ ਦੇ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।

ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਕਾਲਜ ਵਿਖੇ ਫਰਾਂਸ ਤੋਂ ਐਮ. ਸੀ. ਆਈ. ਪੀ. ਡੀ. ਨਿੱਜੀ ਪ੍ਰਬੰਧਨ ਮਿਸ ਮੈਰੀ ਮਾਰਕਵਿਕ ਅਤੇ ਲੰਡਨ ਤੋਂ ਬੈਰਿਸਟਰ ਮਿਸ ਐਂਜੇਲਾ ਜੌਨੇਊ (ਵਿੱਦਿਅਕ ਮਾਹਿਰ) ਇਤਿਹਾਸਕ ਅਤੇ ਅਧਿਆਤਮਿਕ ਯਾਤਰਾ ਦੌਰਾਨ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਉਪਰੰਤ ਗੁਰੂ ਨਗਰੀ ਪੁੱਜੇ ਸਨ।

ਉਨ੍ਹਾਂ ਕਿਹਾ ਕਿ ਕਾਲਜ ਵਿਖੇ ਭਾਰਤ ਦੇ ਨਾਮਵਰ ਸਥਾਨਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸਿੱਖਿਆ ਮਾਹਿਰਾਂ ਨੇ ਪੁੱਜ ਕੇ ਵਿੱਦਿਅਕ ਪ੍ਰਣਾਲੀ ਸਬੰਧੀ ਆਪਣੇ ਗਿਆਨ ਨੂੰ ਵਿਦਿਆਰਥਣਾਂ ਨਾਲ ਸਾਂਝਾ ਕੀਤਾ ਹੈ।

ਇਸ ਮੌਕੇ ਸ: ਨਾਨਕ ਸਿੰਘ ਨੇ ਕਿਹਾ ਕਿ ਵਿੱਦਿਅਕ ਦੌਰੇ ਨੇ ਬੈਲਜੀਅਮ ਵਿਦਵਾਨਾਂ ’ਤੇ ਕਾਲਜ ਦੇ ਵਾਤਾਵਰਣ, ਅਧਿਆਪਕਾਂ ਦੇ ਪੜ੍ਹਾਏ ਸਬੰਧਾਂ, ਸਿੱਖਿਆ ਦੀ ਗੁਣਵੱਤਾ, ਜਮਾਤੀ ਮਾਹੌਲ ਅਤੇ ਅਧਿਆਪਕਾਂ ਦੀ ਭੂਮਿਕਾ ਆਦਿ ਸਬੰਧੀ ਚੰਗੀ ਛਾਪ ਛੱਡੀ।

ਇਸ ਮੌਕੇ ਉਨ੍ਹਾਂ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨਾਲ ਵਿੱਦਿਅਕ ਯਾਤਰਾ ਦੀਆਂ ਯਾਦਾਂ ਨੂੰ ਆਪਣੇ ਕੈਮਰਿਆਂ ’ਚ ਕੈਦ ਵੀ ਕੀਤਾ, ਜੋ ਇਕ ਸੁਨਿਹਰੀ ਯਾਦ ਵਜੋਂ ਹਮੇਸ਼ਾ ਨਾਲ ਰਹਿਣਗੀਆਂ।

ਇਸ ਮੌਕੇ ਸ: ਨਾਨਕ ਸਿੰਘ ਨੇ ਵਿਦੇਸ਼ੀ ਮਹਿਮਾਨਾਂ ਨੂੰ ਪੰਜਾਬੀ ਸੱਭਿਅਤਾ ਤੇ ਵਿਰਸੇ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ