Sunday, October 6, 2024
spot_img
spot_img
spot_img
spot_img
spot_img

ਬੱਚੇ ਦੇ ਅਗਵਾ ਦੇ ਸ਼ੱਕ ਵਿੱਚ ਕਰ ਦਿੱਤਾ ਪੰਜਾਬੀ ਬਜ਼ੁਰਗ ਦਾ ਕਤਲ; ਨਿਊਜ਼ੀਲੈਂਡ ਦੇ ਵਸਨੀਕ ਨੂੰ ਅਕਤੂਬਰ ਵਿੱਚ ਸਜ਼ਾ ਸੁਣਾਏਗੀ ਅਦਾਲਤ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 7 ਜੁਲਾਈ, 2024

ਪਿਛਲੇ ਸਾਲ 7 ਅਪ੍ਰੈਲ ਦੀ ਸ਼ਾਮ ਨੂੰ ਲਿਨਵੁੱਡ ਪਾਰਕ ਕ੍ਰਾਈਸਟਚਰਚ ਦੇ ਵਿਚ ਸੈਰ ਕਰ ਰਹੇ ਇਕ ਪੰਜਾਬੀ ਬਜ਼ੁਰਗ ਸ੍ਰੀ ਮੇਵਾ ਸਿੰਘ (ਕਰਨਾਲ-ਹਰਿਆਣਾ) ਜੋ ਕਿ 3 ਕੁ ਮਹੀਨੇ ਪਹਿਲਾਂ ਇਥੇ ਵਿਜ਼ਟਰ ਵੀਜੇ ਉਤੇ ਆਇਆ ਸੀ, ਉਸ ਸਮੇਂ ਕਿਸੇ ਨੇ ਧੱਕਾ ਮਾਰ ਕੇ ਐਨਾ ਜ਼ਖਮੀ ਕਰ ਦਿੱਤਾ ਸੀ ਕਿ ਉਸਦੀ ਦੋ ਦਿਨ ਬਾਅਦ ਹਸਪਤਾਲ ਦੇ ਵਿਚ ਮੌਤ ਹੋ ਗਈ ਸੀ।

ਦਰਅਸਲ ਦੋਸ਼ੀ ਪਾਇਆ ਗਿਆ ਵਿਅਕਤੀ ਉਸ ਵੇਲੇ ਆਪਣੇ 7 ਸਾਲ ਦੇ ਬੇਟੇ ਨੂੰ ਆਪਣੀ ਸਾਬਕਾ ਪਤਨੀ ਦੇ ਘਰੋਂ ਲੈ ਕੇ ਪਾਰਕ ਵਿਚ ਖਿਡਾਉਣ ਆਇਆ ਸੀ।

ਜਦੋਂ ਵਾਪਿਸ ਮੁੜਨਾ ਸੀ ਤਾਂ ਬੱਚਾ ਵਾਪਿਸ ਨਹੀਂ ਜਾ ਰਿਹਾ ਸੀ ਅਤੇ ਹੋਰ ਖੇਡਣਾ ਚਾਹੁੰਦਾ ਸੀ, ਉਸ ਵਿਅਕਤੀ ਨੇ ਉਸ ਬੱਚੇ ਨੂੰ ਸਬਕ ਸਿਖਾਉਣ ਲਈ ਉਥੇ ਹੀ ਛੱਡ ਦਿੱਤਾ ਕਿ ਇਕੱਲਾ ਖੇਡੀ ਜਾ। ਉਹ ਕੁਝ ਸਮੇਂ ਬਾਅਦ ਲੈਣ ਆਇਆ ਤਾਂ ਵੇਖਿਆ ਕਿ ਉਸਦਾ ਬੱਚਾ ਸੜਕ ਦੇ ਦੂਜੇ ਬੰਨੇ ਇਕ ਬਜ਼ੁਰਗ ਦਾ ਹੱਥ ਫੜ੍ਹ ਕੇ ਖੜਾ ਹੈ। ਉਸ ਨੂੰ ਸ਼ੱਕ ਪਿਆ ਕਿ ਇਹ ਭਾਰਤੀ ਮੂਲ ਦਾ ਅਜਨਬੀ ਬੰਦਾ ਉਸਦੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਉਹ ਬਜ਼ੁਰਗ ਕੋਲ ਜਾ ਕੇ ਬਹੁਤ ਗੁੱਸੇ ਹੋਇਆ ਅਤੇ ਬੁਰਾ ਭਲਾ ਕਹਿ ਕੇ ਧੱਕਾ ਮਾਰ ਕੇ ਆਪਣੇ ਮੁੰਡੇ ਨੂੰ ਖੋਹ ਕੇ ਲੈ ਗਿਆ। ਇਹ ਗੱਲ ਉਸਨੇ ਆਪਣੀ ਸਾਬਕਾ ਪਤਨੀ ਨੂੰ ਜਾ ਕੇ ਉਸਦੇ ਘਰ ਦੱਸੀ।

ਉਸਦੇ ਬੱਚੇ ਨੇ ਕਿਹਾ ਕਿ ਉਹ ਕਹਿ ਰਿਹਾ ਸੀ ‘ਡੈਡੀ ਦੀ ਕਾਰ’ ਤੱਕ ਚੱਲ। ਉਸ ਵਿਅਕਤੀ ਨੇ ਸ਼ਾਇਦ ਇਸਦਾ ਗਲਤ ਮਤਲਬ ਕੱਢਿਆ ਆਪਣੀ ਪਤਨੀ ਦੇ ਰੋਕਣ ਦੇ ਬਾਵਜੂਦ ਉਹ ਦੁਬਾਰਾ ਉਸੇ ਪਾਰਕ ਵਿਚ ਆਇਆ ਅਤੇ ਬਜ਼ੁਰਗ ਨੂੰ ਉਥੇ ਵੇਖ ਕੇ ਦੁਬਾਰਾ ਹਮਲਾ ਕਰ ਦਿੱਤਾ।

ਉਸਨੇ ਬਜ਼ੁਰਗ ਨੂੰ ਕਾਲਰ ਤੋਂ ਫੜਿਆ, ਉਸਦੇ ਜਬਾੜੇ ਉਤੇ ਵੀ ਬੁਰੀ ਤਰ੍ਹਾਂ ਮੁੱਕਾ ਮਾਰਿਆ ਤੇ ਧੱਕਾ ਮਾਰ ਕੇ ਫੁੱਟਪਾਥ ਉਤੇ ਸਿਰ ਭਰ ਸੁੱਟ ਦਿੱਤਾ। ਉਹ ਬਜ਼ੁਰਗ ਸਿਰ ਭਰ ਡਿਗਿਆ ਅਤੇ ਸਿਰ ਅੰਦਰ ਖੂਨ ਵਹਿ ਗਿਆ। ਇਹ ਗੱਲ ਜਾ ਕੇ ਉਸਨੇ ਫਿਰ ਪਤਨੀ ਨੂੰ ਦੱਸੀ ਕਿ ਸ਼ਾਇਦ ਉਹ ਮਰ ਗਿਆ ਹੈ। ਉਸਦੀ ਪਤਨੀ ਨੇ ਐਮਰਜੈਂਸੀ ਸੇਵਾਵਾਂ ਨੂੰ ਫੋਨ ਕੀਤਾ।

ਉਸ ਆਦਮੀ ਨੇ ਬਾਅਦ ਵਿੱਚ ਆਪਣੇ ਫਲੈਟਮੇਟ ਨੂੰ ਵੀ ਇਹੀ ਗੱਲ ਦੱਸੀ। ਸਿਰ ਭਰ ਡਿਗਣ ਤੋਂ ਬਾਅਦ ਸ. ਮੇਵਾ ਸਿੰਘ ਨੂੰ ਹੋਸ਼ ਨਹੀਂ ਆਇਆ। ਖੋਪੜੀ ਦੇ ਫਰੈਕਚਰ ਅਤੇ ਅੰਦਰੂਨੀ ਖੂਨ ਵਹਿਣ ਨਾਲ ਉਸਦਾ ਇਲਾਜ ਕ੍ਰਾਈਸਟਚਰਚ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਸ਼ੁਰੂ ਹੋਇਆ। ਉਸ ਦੀਆਂ ਸੱਟਾਂ ਅਸਹਿ ਸਨ।

9 ਅਪ੍ਰੈਲ ਨੂੰ ਜਦੋਂ ਜੀਵਨ ਸਹਾਇਤਾ ਸਿਸਟਮ ਵੈਂਟੀਲੇਟਰ ਆਦਿ ਉਤਾਰਿਆ ਗਿਆ ਤਾਂ ਉਸਦੀ ਮੌਤ ਹੋ ਗਈ। ਜਦੋਂ ਪੁਲਿਸ ਨੇ ਹੋਰ ਜਾਂਚ-ਪੜ੍ਹਤਾਲ ਕੀਤੀ ਤਾਂ ਵਿਅਕਤੀ ਨੇ ਕਿਹਾ ਕਿ ਉਸਨੂੰ ਵਿਸ਼ਵਾਸ ਸੀ ਕਿ ਉਹ ਬਜ਼ੁਰਗ ਉਸਦੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਕਿਹਾ ਕਿ ਉਹ ਆਪਣਾ ਹੋਸ਼ ਗੁੱਸੇ ਵਿਚ ਗੁਆ ਚੁੱਕਾ ਸੀ ਅਤੇ ਫਿਰ ਉਸਨੇ ਉਸਨੂੰ ਬੁਰੀ ਤਰ੍ਹਾਂ ਮਾਰਿਆ। ਉਸਨੂੰ ਚਿੰਤਾ ਸੀ ਕਿ ਉਸਦੀ ਮੌਤ ਹੋ ਸਕਦੀ ਹੈ।

ਸ. ਮੇਵਾ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਹੁਣ ਹਾਈਕੋਰਟ ਵਿੱਚ 22 ਅਕਤੂਬਰ ਨੂੰ ਦੋਸ਼ੀ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਵਿਅਕਤੀ ਦਾ ਨਾਂਅ ਅਜੇ ਗੁਪਤ ਰੱਖਿਆ ਗਿਆ ਹੈ। ਸਿਆਣਿਆ ਨੇ ਠੀਕ ਹੀ ਕਿਹਾ ਹੈ ਕਿ ਗੁੱਸੇ ਦਾ ਵਾਰਰੋਲਾ ਦਿਮਾਗ ਦਾ ਖੋਲਾ ਕਰ ਦਿੰਦਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ