Sunday, October 6, 2024
spot_img
spot_img
spot_img
spot_img
spot_img

ਅਕਾਲੀ ਅਖਵਾਉਣ ਵਾਲਿਆ ਨੂੰ ਕੁਹਾੜੇ ਦਾ ਦਸਤਾ ਨਹੀ ਬਣਨਾ ਚਾਹੀਦਾ: ਕਰਨੈਲ ਸਿੰਘ ਪੀਰਮੁਹੰਮਦ

ਯੈੱਸ ਪੰਜਾਬ
7 ਜੁਲਾਈ, 2024

ਸ੍ਰੌਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਕੁੱਝ ਆਗੂ ਭਾਜਪਾ ਦੇ ਇਸ਼ਾਰੇ ਤੇ ਪਾਰਟੀ ਨੂੰ ਦੌਫਾੜ ਕਰਨ ਲਈ ਬੇਹੱਦ ਕਾਹਲੇ ਨੇ ਪਰ ਉਹਨਾਂ ਦੀ ਇਸ ਇਤਿਹਾਸਕ ਭੁੱਲ ਕਰਕੇ ਖੇਤਰੀ ਪਾਰਟੀ ਨੂੰ ਬੇਹੱਦ ਸੰਕਟ ਵਿੱਚੋ ਲੰਘਣਾ ਪਵੇਗਾ ਤੇ ਅਖੀਰ ਜਿੱਤ ਪੰਥਕ ਸੋਚ ਦੀ ਹੋਵੇਗੀ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕੀਤਾ ।

ਉਹਨਾਂ ਕਿਹਾ ਕਿ ਸਾਰੀ ਉਮਰ ਆਪਣੀ ਸਿੱਖ ਕੌਮ ਨੂੰ ਸਮਰਪਿਤ ਹੋਕੇ ਸਿੱਖ ਵਿਰੋਧੀ ਤਾਕਤਾ ਖਿਲਾਫ ਸੰਘਰਸ਼ ਕਰਦੇ ਰਹੇ ਤੇ ਦੂਸਰੇ ਪਾਸੇ ਸ੍ਰੌਮਣੀ ਅਕਾਲੀ ਦਲ ਦੇ ਉਹ ਆਗੂ ਜੋ ਅਨੇਕਾ ਵਾਰ ਪਾਰਟੀ ਕਰਕੇ ਐਮ ਐਲ ਏ ਮੰਤਰੀ ਮੈਬਰ ਪਾਰਲੀਮੈਂਟ ਆਪ ਤਾ ਬਣੇ ਹੀ ਆਪਣੇ ਧੀਆ ਪੁੱਤਰ ਰਿਸਤੇਦਾਰਾ ਨੂੰ ਉਪਾਧੀਆ ਦਿਵਾਉਦੇ ਨਹੀ ਥੱਕੇ ਤੇ ਹੁਣ ਜਦ ਪਾਰਟੀ ਸਿਆਸੀ ਪੱਖੋ ਕਮਜ਼ੋਰ ਹੋਕੇ ਹਾਰ ਗਈ ਹੈ ਤਾ ਇਹ ਲੋਕ ਆਪਣਾ ਕਲੱਬ ਬਣਾਕੇ ਬੇ ਜੇ ਪੀ ਕਾਗਰਸ ਤੇ ਆਮ ਆਦਮੀ ਪਾਰਟੀ ਵਾਗ ਸ੍ਰੌਮਣੀ ਅਕਾਲੀ ਦਲ ਨੂੰ ਢਾਅ ਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

ਸ੍ਰੌਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਉਹ ਬੀਤੇ ਦਿਨ ਪਾਰਟੀ ਹੈਡਕੁਆਰਟਰ ਤੇ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਕਰਕੇ ਆਏ ਹਨ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਸ੍ ਸੁਖਬੀਰ ਸਿੰਘ ਬਾਦਲ ਨੂੰ ਇੰਗਲੈਂਡ ਵੱਸਦੇ ਸਿੱਖਾ ਪੰਜਾਬੀਆ ਤੇ ਪਾਰਟੀ ਦੇ ਹਿਤੈਸੀਆ ਦਾ ਸੁਨੇਹਾ ਦਿੱਤਾ ਕਿ ਪਾਰਟੀ ਪ੍ਰਤੀ ਵਿਦੇਸ਼ ਵੱਸਦੇ ਲੋਕ ਕੀ ਮਹਿਸੂਸ ਕਰਦੇ ਹਨ।

ਇਸ ਤੋ ਇਲਾਵਾ ਉਹਨਾਂ ਨੇ ਕੁੱਝ ਅਹਿਮ ਸੁਝਾਅ ਵੀ ਦਿੱਤੇ ਜਿੰਨਾ ਵਿੱਚ ਕੁੱਝ ਐਸੇ ਸਲਾਹਕਾਰਾ ਦਾ ਉਹਨਾਂ ਜਿਕਰ ਕੀਤਾ ਜੋ ਸਮੇ ਸਿਰ ਸਹੀ ਸਲਾਹ ਦੇਣ ਦੀ ਜਗਾ ਆਪਣੇ ਨਿੱਜੀ ਹਿੱਤਾ ਨੂੰ ਅੱਗੇ ਰੱਖਦੇ ਹਨ ਇਸ ਤੋ ਇਲਾਵਾ ਉਹ ਪੰਥਕ ਧਾਰਾ ਪ੍ਰਤੀ ਬੇਸਮਝ ਹਨ।

ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਪਾਰਟੀ ਪ੍ਰਧਾਨ ਨੂੰ ਕੌਰ ਕਮੇਟੀ ਵਿੱਚ ਅਤੇ ਜਥੇਬੰਦਕ ਢਾਚੇ ਵਿੱਚ ਵੀ ਵੱਡੇ ਬਦਲਾਅ ਦੀ ਮੰਗ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਇਸ ਤਰਾ ਦੀ ਕੌਰ ਕਮੇਟੀ ਦੇ ਕੁੱਝ ਮੈਬਰ ਪਾਰਟੀ ਦਾ ਬੇਹੱਦ ਨੁਕਸਾਨ ਕਰ ਚੁੱਕੇ ਹਨ ਤੇ ਭਵਿੱਖ ਵਿੱਚ ਵੀ ਕਰਨਗੇ ਜੋ ਫੈਸਲਾ ਲੈਣ ਸਮੇ ਮੂਕ ਦਰਸ਼ਕ ਬਣ ਕੇ ਹਰ ਮਸਲੇ ਤੇ ਦਲੀਲਪੂਰਵਕ ਰਾਏ ਦੇਣ ਦੀ ਜਗਾ ਉਥੇ ਪੂਰਨ ਸਹਿਮਤੀ ਪ੍ਰਗਟ ਕਰਦੇ ਹਨ ਤੇ ਬਾਹਰ ਆਕੇ ਜਦ ਸਹੀ ਨਤੀਜੇ ਨਹੀ ਆਉਦੇ ਤੇ ਫਿਰ ਕਹਿ ਦਿੰਦੇ ਨੇ ਅਸਾ ਤਾ ਕੋਰ ਕਮੇਟੀ ਵਿੱਚ ਕਿਹਾ ਸੀ ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ