ਯੈੱਸ ਪੰਜਾਬ
ਤਰਨ ਤਾਰਨ, 16 ਜਨਵਰੀ, 2025
ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ, ਸ਼੍ਰੀ ਰਾਹੁਲ ਮਾਨਯੋਗ ਡਿਪਟੀ ਕਮਿਸ਼ਨਰ, ਤਰਨ ਤਾਰਨ, ਅੰਭਿਮਨਿਊ ਰਾਣਾ, ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਤਰਨਤਾਰਨ ਅਤੇ ਮਿਸ ਸ਼ਿਲਪਾ, ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਸ਼੍ਰੀ ਗੁਰਪ੍ਰੀਤ ਰਾਏ, ਸਿਵਲ ਸਰਜਨ, ਤਰਨ ਤਾਰਨ ਵੱਲੋਂ ਸੈਂਟਰਲ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਦਾ ਦੌਰਾ ਕੀਤਾ ਗਿਆ।
ਇਸ ਸਮੇਂ ਮਿਸ ਅਮਨਦੀਪ ਕੌਰ, ਡਿਪਟੀ ਚੀਫ਼, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਮਿਸ ਸ਼ੁਬਮ, ਅਸੀਸਟੈਂਟ, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ, ਅਤੇ ਸ਼੍ਰੀ ਗੁਰਕੀਰਤ ਸਿੰਘ, ਅਸੀਸਟੈਂਟ, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਨਾਲ ਹਾਜ਼ਰ ਰਹੇ।
ਇਸ ਤੋਂ ਇਲਾਵਾਂ ਇਸ ਸਮੇਂ ਸ਼੍ਰੀ ਕੁਲਵਿੰਦਰ ਸਿੰਘ, ਸੁਪਰਡੈਂਟ, ਸੈਂਟਰਲ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ, ਸ਼੍ਰੀ ਹਰਪ੍ਰੀਤ ਸਿੰਘ, ਡਿਪਟੀ ਸੁਪਰਡੈਂਟ ਸੈਂਟਰਲ ਜੇਲ ਸ਼੍ਰੀ ਗੋਇੰਦਵਾਲ ਸਾਹਿਬ, ਸ਼੍ਰੀ ਜਤਿੰਦਰਪਾਲ ਸਿੰਘ, ਡਿਪਟੀ ਸੁਪਰਡੈਂਟ ਸੈਂਟਰਲ ਜੇਲ ਸ਼੍ਰੀ ਗੋਇੰਦਵਾਲ ਸਾਹਿਬ, ਅਤੇ ਉੱਥੋਂ ਦਾ ਸਟਾਫ ਹਾਜ਼ਰ ਸਨ। ਇਸ ਸਮੇਂ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਤਰਨ ਤਾਰਨ ਜੀ ਦੇ ਨਿਰਦੇਸ਼ਾ ਅਨੁਸਾਰ ਜੇਲ੍ਹ ਵਿੱਚ ਮੈਡੀਕਲ ਕੈਂਪ ਅਤੇ ਆਧਾਰ ਕਾਰਡ ਕੈਂਪ ਲਗਾਇਆ ਗਿਆ।
ਡਾਇਰੈਕਟਰ ਰੀਨੂ ਅਰੋੜਾ, ਦਿਹਾਤੀ ਸਵੈ-ਰੋਜਗਾਰ ਸਿਖਲਾਈ ਸੰਸਥਾ ਵੱਲੋ ਬੀ-ਕੀਪਿੰਗ (ਮੱਧੂਮੱਖੀ ਪਾਲਣ) ਅਤੇ ਮਸ਼ਰੂਮ ਕਲਟੀਵੇਸ਼ਨ (ਖੁੰਬ ਉਤਪਾਦ) ਅਤੇ ਫਾਈਲ ਕਵਰ ਮੇਕਿੰਗ ਦੀ ਟ੍ਰੇਨਿੰਗ (Vocational “raining Programme) ਕਰਵਾ ਕਿ ਕੈਦੀਆਂ ਅਤੇ ਹਵਾਲਾਤੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਤਾਂ ਜੋ ਹਵਾਲਾਤੀ ਅਤੇ ਕੈਦੀ ਜੇਲ੍ਹ ਤੋਂ ਆਪਣੀ ਸਜਾ ਭੁਗਤਨ ਬਾਅਦ ਇਹਨਾਂ ਕੌਰਸਾਂ ਦੀ ਮਦਦ ਨਾਲ ਆਪਣਾ ਰੋਜਗਾਰ ਚਲਾ ਸਕਣ ਅਤੇ ਚੰਗੇ ਸ਼ਹਿਰੀ ਵਾਂਗ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ। ਮਾਨਯੋਗ ਜੱਜ ਸਾਹਿਬ ਜੀ ਨੇ ਦੱਸਿਆ ਕਿ ਬਹੁਤ ਵਧੀਆਂ ਕੌਰਸ ਹਨ ਤੁਸੀਂ ਇਹਨਾਂ ਕੋਰਸਾਂ ਦੀ ਟ੍ਰੇਨਿੰਗ ਨਾਲ ਆਪਣੀ ਵਧੀਆਂ ਕਮਾਈ ਕਰ ਸਕਦੇ ਹੋ।
ਜੇਲ੍ਹ ਵਿੱਚ ਹਵਾਲਾਤੀਆਂ ਅਤੇ ਕੈਦੀਆਂ ਵੱਲੋਂ ਖੇਡਾਂ ਵੀ ਕਰਵਾਈਆਂ ਗਈਆਂ। ਮਾਨਯੋਗ ਜੱਜ ਸਾਹਿਬ ਜੀ ਨੇ ਇਸ ਮੌਕੇ ਤੇ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਜੇਲ੍ਹ ਦੇ ਸੁਪਰਡੈਂਟ ਨੂੰ ਉਨ੍ਹਾਂ ਦੀਆਂ ਮਸ਼ਕਲਾਂ ਹੱਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।
ਜੱਜ ਸਾਹਿਬ ਵੱਲੋਂ ਜੇਲ੍ਹ ਵਿੱਚ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਬੈਰਿਕਾਂ ਵਿੱਚ ਜਾ ਕੇ ਉਨ੍ਹਾਂ ਦੇ ਰਹਿਣ-ਸਹਿਣ ਦੀ ਸਾਫ-ਸਫਾਈ ਦੀ ਜਾਂਚ ਕੀਤੀ, ਹਸਪਤਾਲ ਅਤੇ ਜੇਲ੍ਹ ਦੀ ਮੈਸ (ਰਸੋਈ) ਚੈਕ ਕੀਤੀ ਅਤੇ ਉਥੋਂ ਦੀ ਸਾਫ-ਸਫਾਈ ਦਾ ਵੀ ਨਿਰੀਖਣ ਕੀਤਾ।
ਜੱਜ ਸਾਹਿਬ ਜੀ ਨੇ ਜੇਲ੍ਹ ਸੁਪਰਡੈਂਟ ਨੂੰ ਨਿਰਦੇਸ਼ ਦਿੱਤੇ ਕਿ ਹਵਾਲਾਤੀਆਂ ਅਤੇ ਕੈਦੀਆਂ ਦੀ ਨਿਯਮਿਤ ਮੈਡੀਕਲ ਜਾਂਚ ਹੁੰਦੀ ਰਹੇ। ਜੱਜ ਸਾਹਿਬ ਵੱਲੋਂ ਮੌਜੂਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਤੇ ਜੱਜ ਸਾਹਿਬ ਨੇ ਹਵਾਲਾਤੀਆਂ ਅਤੇ ਕੈਦੀਆਂ ਦੇ ਮੁਫਤ ਕਾਨੂੰਨੀ ਸਹਾਇਤਾ ਲੈਣ ਵਾਸਤੇ ਫਾਰਮ ਵੀ ਭਰਵਾਏ ਅਤੇ ਆਪਣੇ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਫਾਰਮਾਂ ਦਾ ਸਾਰਾ ਪ੍ਰੋਸੈਸ ਪੂਰਾ ਕਰਕੇ ਜਲਦੀ ਤੋਂ ਜਲਦੀ ਮੁਫਤ ਕਾਨੂੰਨੀ ਸਹਾਇਤਾ ਦੁਆਈ ਜਾਵੇ।
ਇਸ ਮੌਕੇ ਉਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਇਹ ਸਲਾਹ ਦਿੱਤੀ ਕਿ ਜੇਲ ਵਿੱਚੋਂ ਰਿਹਾ ਹੋਣ ਬਾਅਦ ਉਹ ਸਮਾਜ ਵਿੱਚ ਰਹਿ ਕੇ ਆਮ ਇਨਸਾਨ ਵਾਂਗ ਆਪਣਾ ਜੀਵਨ ਦਾ ਨਿਰਵਾਹ ਕਰਨ ਅਤੇ ਦੁਬਾਰਾ ਕੋਈ ਵੀ ਗੈਰ ਕਾਨੂੰਨੀ ਕੰਮ ਕਰਕੇ ਜੇਲ੍ਹ ਵਿੱਚ ਨਾ ਆਉਣ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਦਫ਼ਤਰ ਵਿਖੇ ਮਿਲਣ ਜਾਂ ਜਾਣਕਾਰੀ ਵਾਸਤੇ ਜ਼ਿਲ੍ਹਾ ਕਚਹਿਰੀ, ਤਰਨ ਤਾਰਨ ਵਿਖੇ ਦਫ਼ਤਰ ਦੇ ਸਮੇਂ ਵਿੱਚ ਆ ਕੇ ਮਿਲਿਆ ਜਾ ਸਕਦਾ ਹੈ ਅਤੇ ਵਧੇਰੇ ਜਾਣਕਾਰੀ ਵਾਸਤੇ ਟੋਲ ਫ੍ਰੀ ਨੰ. 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।