Wednesday, January 15, 2025
spot_img
spot_img
spot_img
spot_img

Jagjit Singh Dallewal ਦੇ ਮਰਨ ਵਰਤ ਦੇ ਸਮਰਥਨ ਵਿੱਚ ਵੱਡਾ ਐਲਾਨ: 111 ਹੋਰ ਕਿਸਾਨ ਬੁੱਧਵਾਰ ਨੂੰ ਮਰਨ ਵਰਤ ’ਤੇ ਬੈਠਣਗੇ

ਯੈੱਸ ਪੰਜਾਬ
ਖ਼ਨੌਰੀ, 14 ਜਨਵਰੀ, 2025

ਕਿਸਾਨੀ ਮੰਗਾਂ ਮਨਵਾਉਣ ਲਈ Khanauri Border ’ਤੇ ਪਿਛਲੇ 51 ਦਿਨਾਂ ਤੋਂ ਮਰਨਵਰਤ ’ਤੇ ਬੈਠੇ ਕਿਸਾਨ ਆਗੂ Jagjit Singh Dallewal ਦੇ ਸੰਘਰਸ਼ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ।

ਅੱਜ ਇਹ ਐਲਾਨ ਕੀਤਾ ਗਿਆ ਕਿ ਬੁੱਧਵਾਰ ਨੂੰ 111 ਹੋਰ ਕਿਸਾਨ Khanauri Border ’ਤੇ ਕਾਲੇ ਕਪੜੇ ਪਹਿਨ ਕੇ ਮਰਨ ਵਰਤ ਸ਼ੁਰੂ ਕਰ ਦੇਣਗੇ। ਇਹ ਸਾਰੇ 111 ਕਿਸਾਨ ਮਰਨ ਵਰਤ ’ਤੇ ਬੈਠਣਗੇ ਅਤੇ ਜਗਜੀਤ ਸਿੰਘ ਡੱਲੇਵਾਲ ਵਾਂਗ ਹੀ ਇਹਨਾਂ ਦਾ ਵਰਤ ਮੰਗਾਂ ਮੰੰਨੇ ਜਾਣ ਤਕ ਜਾਰੀ ਰਹੇਗਾ।

ਇਹ ਜਾਣਕਾਰੀ ਅੱਜ ਇੱਥੇ ਖ਼ਨੌਰੀ ਮੋਰਚੇ ਦੇ ਮੁੱਖ ਬੁਲਾਰੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਦਿੰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨੂੰ ਵੇਖ਼ ਕੇ ਹੋਰ ਕਿਸਾਨਾਂ ਨੇ ਇਹ ਫ਼ੈਸਲਾ ਲਿਆ ਹੈ ਅਤੇ ਪੁਲਿਸ ਬੈਰੀਕੇਡਿੰਗ ਦੇ ਕੋਲ ਬੈਠ ਕੇ ਪੂਰਨ ਸ਼ਾਂਤੀਪੂਰਨ ਤਰੀਕੇ ਨਾਲ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਹੁਣ ਮਰਨ ਵਰਤ ’ਤੇ ਬੈਠੇ ਕਿਸਾਨਾਂ ਦੀ ਜਗਜੀਤ ਸਿੰਘ ਡੱਲੇਵਾਲ ਸਮੇਤ ਗਿਣਤੀ 112 ਹੋ ਜਾਵੇਗੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ