Saturday, January 11, 2025
spot_img
spot_img
spot_img
spot_img

Manish Tewari ਵੱਲੋਂ Mohali ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਏਅਰਲਾਈਨਾਂ ਲਈ POC ਵਿੱਚ ਬਦਲਣ ਦੀ ਮੰਗ

ਯੈੱਸ ਪੰਜਾਬ
ਚੰਡੀਗੜ੍ਹ, 10 ਜਨਵਰੀ, 2025

Chandigarh ਅਤੇ Mohali ਵਿੱਚ ਸਾਂਝੇ ਤੌਰ ‘ਤੇ ਸਥਿਤ ਸ਼ਹੀਦ-ਏ-ਆਜ਼ਮ Chandigarh ਅੰਤਰਰਾਸ਼ਟਰੀ ਹਵਾਈ ਅੱਡੇ ਦੀ ਏਅਰਪੋਰਟ ਐਡਵਾਈਜਰੀ ਕਮੇਟੀ ਦੀ ਮੀਟਿੰਗ ਅੱਜ ਇੱਥੇ ਹੋਈ।

ਮੀਟਿੰਗ ਦੀ ਪ੍ਰਧਾਨਗੀ Chandigarh ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ Manish Tewari ਨੇ ਕੀਤੀ ਅਤੇ ਸਹਿ-ਪ੍ਰਧਾਨਗੀ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ Malwinder Singh Kang ਨੇ ਕੀਤੀ।

ਮੀਟਿੰਗ ਦੌਰਾਨ ਐਚਐਸ ਲੱਕੀ, ਪਵਨ ਦੀਵਾਨ, ਚੰਦਰਮੁਖੀ ਸ਼ਰਮਾ, ਗੁਰਮੇਲ ਸਿੰਘ ਪਹਿਲਵਾਨ, ਡਿਪਟੀ ਕਮਿਸ਼ਨਰ ਅਤੇ ਐਸਐਸਪੀ ਮੋਹਾਲੀ ਅਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ ਤੇ ਭਾਰਤੀ ਹਵਾਈ ਸੈਨਾ ਦੇ ਹੋਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

ਚੇਅਰਮੈਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਏਅਰਲਾਈਨਾਂ ਲਈ ‘ਪੁਆਇੰਟ ਆਫ਼ ਕਾਲ’ (ਪੀਓਸੀ) ਵਿੱਚ ਬਦਲਿਆ ਜਾਣਾ ਚਾਹੀਦਾ ਹੈ, ਤਾਂ ਜੋ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾ ਸਕਣ।

ਇਸੇ ਤਰ੍ਹਾਂ, ਮੀਟਿੰਗ ਵਿੱਚ ਹਵਾਈ ਅੱਡੇ ‘ਤੇ ਯਾਤਰੀ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ, ਯਾਤਰੀਆਂ ਦੇ ਆਸਾਨੀ ਨਾਲ ਦਾਖਲ ਹੋਣ ਅਤੇ ਬਾਹਰ ਨਿਕਲਣ ਲਈ ਪ੍ਰਵੇਸ਼ ਦੁਆਰ ਵਧਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ।

ਇਸ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਵਾਹਨਾਂ ਲਈ ਮੁਫ਼ਤ ਪਾਰਕਿੰਗ ਦਾ ਸਮਾਂ 10 ਮਿੰਟ ਤੋਂ ਵਧਾ ਕੇ 12 ਮਿੰਟ ਕੀਤਾ ਜਾਵੇ।
ਮੀਟਿੰਗ ਵਿੱਚ ਰਨਵੇਅ ‘ਤੇ ਜਮ੍ਹਾਂ ਹੋ ਰਹੀ ਠੋਸ ਰਹਿੰਦ-ਖੂੰਹਦ ‘ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਸ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇ, ਤਾਂ ਜੋ ਪੰਛੀਆਂ ਦੇ ਟਕਰਾਉਣ ਦੀਆਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।
ਇਸ ਦੌਰਾਨ, ਪੇਂਡੂ ਵਿਕਾਸ ਵਿਭਾਗ, ਚੰਡੀਗੜ੍ਹ ਅਤੇ ਨਗਰ ਨਿਗਮ, ਮੋਹਾਲੀ ਨੂੰ ਰਨਵੇਅ ਤੱਕ ਪਹੁੰਚ ਯਕੀਨੀ ਬਣਾਉਣ ਲਈ ਕਿਹਾ ਗਿਆ।

ਸਲਾਹਕਾਰ ਕਮੇਟੀ ਨੇ ਹਰ ਕੀਮਤ ‘ਤੇ ਹਵਾਈ ਅੱਡੇ ‘ਤੇ ਸਫਾਈ ਬਣਾਈ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਕਮੇਟੀ ਨੇ ਏਅਰਲਾਈਨ ਸਟਾਫ ਨੂੰ ਯਾਤਰੀਆਂ ਨਾਲ ਦੋਸਤਾਨਾ ਵਿਵਹਾਰ ਪ੍ਰਤੀ ਸੰਵੇਦਨਸ਼ੀਲ ਬਣਾਉਣ ਦਾ ਸੱਦਾ ਦਿੱਤਾ।

ਸਲਾਹਕਾਰ ਕਮੇਟੀ ਦੇ ਚੇਅਰਮੈਨ ਮਨੀਸ਼ ਤਿਵਾੜੀ ਨੇ ਹਵਾਈ ਅੱਡੇ ਦੀ ਪੁਰਾਣੀ ਟਰਮੀਨਲ ਇਮਾਰਤ ਨੂੰ ਚਾਲੂ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 2011 ਤੋਂ 2014 ਦਰਮਿਆਨ ਇਸ ਦੇ ਨਵੀਨੀਕਰਨ ‘ਤੇ 45 ਕਰੋੜ ਰੁਪਏ ਖਰਚ ਕੀਤੇ ਗਏ ਸਨ ਅਤੇ ਇਹ ਅਣਵਰਤੇ ਪਏ ਹਨ।

ਉਨ੍ਹਾਂ ਸੁਝਾਅ ਦਿੱਤਾ ਕਿ ਇਸ ਇਮਾਰਤ ਨੂੰ ਹਵਾਈ ਅੱਡੇ ਦੇ ਇੱਕ ਪੂਰਨ ਟਰਮੀਨਲ ਨੰਬਰ ਇੱਕ ਵਿੱਚ ਬਦਲ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਪੰਚਕੂਲਾ ਅਤੇ ਚੰਡੀਗੜ੍ਹ ਦੇ ਯਾਤਰੀਆਂ ਨੂੰ ਬਹੁਤ ਫਾਇਦਾ ਹੋਵੇਗਾ।

ਮੀਟਿੰਗ ਵਿੱਚ ਅਜੈ ਵਰਮਾ, ਸੀਈਓ, ਸੀਐਚਆਈਏਐਲ, ਮਯੰਕ ਗੁਪਤਾ ਏਅਰਪੋਰਟ ਮੈਨੇਜਰ, ਆਸ਼ਿਕਾ ਜੈਨ ਡਿਪਟੀ ਕਮਿਸ਼ਨਰ, ਐਸਏਐਸ ਨਗਰ, ਦੀਪਕ ਪਾਰੀਕ ਐਸਐਸਪੀ, ਐਸਏਐਸ ਨਗਰ ਵੀ ਮੌਜੂਦ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ