Saturday, January 11, 2025
spot_img
spot_img
spot_img
spot_img

Central University of Punjab ਨੇ ਖੋਜ ਪ੍ਰਕਾਸ਼ਨਾਂ ਦੇ SCOPUS ਡੇਟਾਬੇਸ ਵਿੱਚ 100 ਦਾ ‘h-Index’ ਪ੍ਰਾਪਤ ਕਰਕੇ ਨਵੀਂ ਉਪਲੱਬਧੀ ਹਾਸਲ ਕੀਤੀ

ਯੈੱਸ ਪੰਜਾਬ
ਬਠਿੰਡਾ, 10 ਜਨਵਰੀ, 2025

Central University of Punjab (CU Punjab) ਨੇ SCOPUS ਡੇਟਾਬੇਸ ਵਿੱਚ 100 ਦਾ ਸਮੁੱਚਾ ‘h-Index’ ਪ੍ਰਾਪਤ ਕਰਕੇ ਖੋਜ ਕੁਆਲਟੀ ਦੇ ਖੇਤਰ ਵਿੱਚ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਗੁਣਵੱਤਾਪੂਰਨ ਵਿਗਿਆਨਕ ਖੋਜ ਉੱਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਦੇ ਹੋਏ ਸੀਯੂ ਪੰਜਾਬ ਨੇ ਆਪਣੀ ਸਥਾਪਨਾ ਦੇ ਕੇਵਲ 16 ਸਾਲ ਦੇ ਸਮੇਂ ਵਿੱਚ ਇਹ ਪ੍ਰਾਪਤੀ ਕੀਤੀ ਹੈ।

ਐੱਚ-ਇੰਡੈਕਸ ਕਿਸੇ ਸੰਸਥਾ ਦੇ ਖੋਜ ਕੰਮਾਂ ਦੇ ਪ੍ਰਭਾਵ ਨੂੰ ਮਾਪਣ ਵਾਲਾ ਇੱਕ ਸੂਚਕਾਂਕ ਹੈ, ਜੋ ਖੋਜ ਪ੍ਰਕਾਸ਼ਨਾਵਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਹਵਾਲਾ-ਸਰੋਤਾਂ ਵਜੋਂ ਵਰਤੋਂ ਦੀ ਸੰਖਿਆ ਨੂੰ ਦਰਸਾਉਂਦਾ ਹੈ।

ਵਰਤਮਾਨ ਵਿੱਚ, ਯੂਨੀਵਰਸਿਟੀ ਦੇ 3,500 ਤੋਂ ਵੱਧ ਖੋਜ ਪ੍ਰਕਾਸ਼ਨ ਅਤੇ 74,000 ਤੋਂ ਵੱਧ ਹਵਾਲੇ (ਸਾਈਟੇਸ਼ਨ) ਸਕੋਪਸ ਡੇਟਾਬੇਸ ਵਿੱਚ ਸੂਚੀਬੱਧ ਹਨ। ਬਹੁ-ਅਨੁਸਾਸ਼ਨੀ ਅਤੇ ਅੰਤਰ-ਅਨੁਸਾਸ਼ਨੀ ਖੋਜ ‘ਤੇ ਕੇਂਦ੍ਰਿਤ ਰਣਨੀਤੀਆਂ, ਅੰਤਰਰਾਸ਼ਟਰੀ ਤੇ ਰਾਸ਼ਟਰੀ ਸੰਸਥਾਵਾਂ ਦੇ ਨਾਲ-ਨਾਲ ਉਦਯੋਗਾਂ ਨਾਲ ਸਹਿਯੋਗ, ਅਤੇ ਉੱਚ ਪ੍ਰਭਾਵ ਵਾਲੇ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਨ ਦੇ ਨਤੀਜੇ ਵਜੋਂ ਸੀਯੂ ਪੰਜਾਬ ਨੇ ਬਹੁਤ ਘੱਟ ਸਮੇਂ ਵਿੱਚ ਸਕੋਪਸ ਡੇਟਾਬੇਸ ਵਿੱਚ 100 ਦਾ ਸਮੁੱਚਾ ‘ਐੱਚ-ਇੰਡੈਕਸ’ ਹਾਸਲ ਕੀਤਾ ਹੈ।

ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਵਧਾਈ ਦਿੱਤੀ ਅਤੇ ਸਮਾਜ ਦੇ ਕਲਿਆਣ ਲਈ ਪ੍ਰਭਾਵਸ਼ਾਲੀ ਖੋਜ ਕਰਨ ਵੱਲ ਯੂਨੀਵਰਸਿਟੀ ਦੀ ਪ੍ਰਤਿਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਮਾਣਯੋਗ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਦੂਰਦਰਸ਼ੀ ਮਾਰਗਦਰਸ਼ਨ ਨੇ ਸੀਯੂ ਪੰਜਾਬ ਨੂੰ ਇਸ ਮੀਲ ਪੱਥਰ ਤੱਕ ਪਹੁੰਚਣ ਵਿੱਚ ਮਦਦ ਕੀਤੀ। ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਅਧਿਆਪਕਾਂ ਅਤੇ ਖੋਜਾਰਥੀਆਂ ਦੇ ਨਿਰੰਤਰ ਯਤਨਾਂ ਅਤੇ ਗੁਣਵੱਤਾਪੂਰਨ ਖੋਜ ਨੂੰ ਦਿੱਤਾ ਅਤੇ ਖੋਜ ਮੌਕਿਆਂ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ।

ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ. ਕੇ. ਵੁਸੀਰੀਕਾ ਨੇ ਦੱਸਿਆ ਕਿ ਐੱਚ-ਇੰਡੈਕਸ 100 ਦਾ ਅਰਥ ਹੈ ਕਿ ਯੂਨੀਵਰਸਿਟੀ ਦੇ 100 ਪ੍ਰਕਾਸ਼ਨਾਂ ਨੂੰ ਘੱਟੋ-ਘੱਟ 100 ਵਾਰ ਉਧਰਿਤ ਕੀਤਾ ਗਿਆ ਹੈ, ਜੋ ਮਹੱਤਵਪੂਰਣ ਵਿਦਵਤਾਪੂਰਨ ਪ੍ਰਭਾਵ ਅਤੇ ਖੋਜ ਗੁਣਵੱਤਾ ਨੂੰ ਦਰਸਾਉਂਦਾ ਹੈ।

ਖੋਜ ਅਤੇ ਵਿਕਾਸ ਸੈੱਲ ਦੇ ਡਾਇਰੈਕਟਰ ਪ੍ਰੋ. ਅੰਜਨਾ ਮੁਨਸ਼ੀ ਨੇ ਵਾਈਸ ਚਾਂਸਲਰ ਪ੍ਰੋ. ਤਿਵਾਰੀ ਦੀ ਗਤੀਸ਼ੀਲ ਅਗਵਾਈ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਣਾ ਨੇ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਗੁਣਵੱਤਾਪੂਰਨ ਖੋਜ ਕਰਨ ਲਈ ਪ੍ਰੇਰਿਤ ਕੀਤਾ, ਜਿਸ ਨਾਲ ਇਹ ਮਹੱਤਵਪੂਰਣ ਉਪਲਬਧੀ ਸੰਭਵ ਹੋ ਸਕੀ। ਆਈਕਯੂਏਸੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਉਪਲਬਧੀ ਯੂਨੀਵਰਸਿਟੀ ਵਿੱਚ ਮੌਜੂਦ ਖੋਜ-ਕੇਂਦ੍ਰਿਤ ਵਾਤਾਵਰਣ ਦਾ ਪ੍ਰਮਾਣ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ