ਯੈੱਸ ਪੰਜਾਬ
7 ਜਨਵਰੀ, 2025
ਮਿਤੀ 4/12/2025 ਨੂੰ Punjab Arts International ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਸੰਸਥਾ ਦੇ ਮੁੱਖ ਦੱਫਤਰ #108 ਸੈਕਟਰ 51 ਏ Chandigarh ਵਿਖੇ ਹੋਈ। ਇਸ ਦੀ ਪ੍ਰਧਾਨਗੀ ਡਾ. ਨਰਿੰਦਰ ਨਿੰਦੀ ਨੇ ਕੀਤੀ। ਦਵਿੰਦਰ ਸਿੰਘ ਜੁਗਨੀ ਪ੍ਰਧਾਨ ਲੋਕਧਾਰਾ- ਭਾਈਚਾਰਾ ਫੈਡਰੇਸ਼ਨ ਪੰਜਾਬ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ।
ਡਾ. ਨਿੰਦੀ ਨੇ ਸੰਸਥਾ ਦੇ ਅਹੁਦੇਦਾਰਾਂ ਹੁਸਨ ਲਾਲ, ਸਵਰਨ ਸਿੰਘ, ਐਚ ਐੱਸ ਭੱਟੀ,ਅਵਤਾਰ ਸਿੰਘ, ਸਰਬਜੀਤ ਸਿੰਘ,ਜਗਜੀਤ ਸਿੰਘ,ਮਲਕੀਤ ਮਟੌਰ, ਸੁਰਿੰਦਰ, ਸਿਮਰਤਪਾਲ ਕੌਰ, ਅਮਨ, ਆਰਤੀ, ਹਰਮਨ ਅਤੇ ਜਰਨੈਲ ਸਿੰਘ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਦੱਸਿਆ ਕਿ ਨਵੇਂ ਸਾਲ ਦੌਰਾਨ ਚੰਡੀਗੜ੍ਹ ਖੇਤਰ ਵਿੱਚ ਸੰਗੀਤ, ਨਾਚ, ਨਾਟਕ, ਸਾਹਿਤਕ ਅਤੇ ਫਿਲਮਾਂ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਉੱਘੀਆਂ ਸ਼ਖਸੀਅਤਾਂ ਦੁਆਰਾ ਪਾਏ ਯੋਗਦਾਨ ਦੀ ਯਾਦ ਵਿੱਚ ਇੱਕ ਸੈਮੀਨਾਰ ਅਤੇ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਸੰਭਾਲ, ਪਛਾਣ ਅਤੇ ਪ੍ਰਗਤੀ ਦੇ ਉਦੇਸ਼ਾਂ ਤੇ ਆਧਾਰਤ ਪ੍ਰੋਗ੍ਰਾਮ “ਯਾਦਾਂ-2025” ਦਾ ਮੰਚਨ ਕੀਤਾ ਜਾਵੇਗਾ।