ਜਿੱਦਾਂ ਮੌਸਮ ਕੁਝ ਬਦਲ ਮਿਜਾਜ ਸਕਦੈ,
ਇਸ ਤਰ੍ਹਾਂ ਬਦਲਦੇ ਮੂਡ ਆ ਲੋਕ ਬੇਲੀ।
ਕਦੀ ਕਿਸੇ ਨਾਲ ਬਾਹਲੇ ਨਹੀਂ ਹੋਣ ਬੱਝੇ,
ਤਾਕਤ ਭਾਵੇਂ ਕੋਈ ਲਵੇ ਸਭ ਝੋਕ ਬੇਲੀ।
ਪਿਛਲੀ ਕੀਤੀ ਤੇ ਸਦਾ ਨਾ ਯਾਦ ਰਹਿੰਦੀ,
ਸਕੇ ਨਾ ਪਾਸੇ ਕੋਈ ਬਦਲਦੇ ਰੋਕ ਬੇਲੀ।
ਆਉਣ ਨਾਲ ਤਾਂ ਦਿਲੋਂ ਵੀ ਨਾਲ ਰਹਿੰਦੇ,
ਕਰਨ ਵਿਰੋਧ ਤੇ ਤਿੱਖੀ ਫਿਰ ਨੋਕ ਬੇਲੀ।
ਟੋਹਣੀ ਲੋਕਾਂ ਦੀ ਪਲੋ-ਪਲ ਨਬਜ਼ ਪੈਂਦੀ,
ਰੱਖਣਾ ਰਿਕਾਰਡ ਪਏ ਸਭ ਗਰਾਫ ਬੇਲੀ।
ਜ਼ਰਾ ਕੁ ਹੁੰਦੀ ਜੇ ਸਹਿਜ ਸੁਭਾਅ ਗਲਤੀ,
ਕਰਦੇ ਉਹਨੂੰ ਵੀ ਲੋਕ ਨਹੀਂ ਮਾਫ ਬੇਲੀ।
-ਤੀਸ ਮਾਰ ਖਾਂ
24 ਦਸੰਬਰ, 2024