ਬਦਲਿਆ ਭਾਰਤ ਦਾ ਚੋਣ ਕਾਨੂੰਨ ਜਾਣਾ,
ਕਾਰਨ ਸਾਫ ਨਹੀਂ ਰਹੇ ਕੋਈ ਦੱਸ ਬੇਲੀ।
ਚੋਣ ਕਮਿਸ਼ਨ ਨਾ ਗੱਲ ਸਪੱਸ਼ਟ ਕਹਿੰਦਾ,
ਆਪਣੇ ਉਹਦੇ ਵੀ ਕੱਖ ਨਹੀਂ ਵੱਸ ਬੇਲੀ।
ਦਿੱਤਾ ਅਹੁਦਾ ਸੀ ਜਿਹੜਿਆਂ ਮਾਲਕਾਂ ਨੇ,
ਨਕੇਲ ਤਾਂ ਉਨ੍ਹਾਂ ਨੇ ਫੜੀ ਆ ਕੱਸ ਬੇਲੀ।
ਕਰਦਾ ਏ ਮੁਲਕ ਵਿਰੋਧ ਤਾਂ ਕਰਨ ਦੇਵੋ,
ਹੁੰਦੀ ਸਰਕਾਰ ਨਹੀਂ ਟੱਸ ਤੋਂ ਮੱਸ ਬੇਲੀ।
ਜਿਨ੍ਹਾਂ ਨੇ ਪਹਿਲੇ ਕੁਝ ਬਦਲ ਕਾਨੂੰਨ ਛੱਡੇ,
ਇਹਦਾ ਵੀ ਲੱਗੇ ਨਾ ਕਰਨ ਲਿਹਾਜ ਬੇਲੀ।
ਕਰਦੇ ਵਿਗੜਦੇ ਅਕਸ ਦੀ ਫਿਕਰ ਨਾਹੀਂ,
ਨਹੀਂ ਕੋਈ ਮਾਰਦੀ ਅੱਖਾਂ ਦੀ ਲਾਜ ਬੇਲੀ।
-ਤੀਸ ਮਾਰ ਖਾਂ
22 ਦਸੰਬਰ, 2024