Monday, December 23, 2024
spot_img
spot_img
spot_img

California ਵਿਚ ਪਿਤਾ ਨੇ ਆਪਣੇ ਦੋ ਬੱਚਿਆਂ ਤੇ ਪਤਨੀ ਦੀ ਹੱਤਿਆ ਕਰਨ ਉਪਰੰਤ ਕੀਤੀ Suicide

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 21 ਦਸੰਬਰ, 2024

California ਦੇ ਸ਼ਹਿਰ Milpitas ਦੇ ਇਕ ਘਰ ਵਿਚ ਹੋਈਆਂ 4 ਮੌਤਾਂ ਬਾਰੇ ਵੇਰਵਾ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਹੈ ਕਿ ਇਹ ਹੱਤਿਆ ਤੇ ਖੁਦਕੁੱਸ਼ੀ ਦਾ ਮਾਮਲਾ ਹੈ। ਪਿਤਾ ਵੱਲੋਂ ਆਪਣੇ ਦੋ ਬੱਚਿਆਂ ਤੇ ਪਤਨੀ ਨੂੰ ਮਾਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ ਗਈ।

Milpitas Police ਮੁਖੀ ਜੇਰਡ ਹਰਨਾਂਡੇਜ਼ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਹ ਘਟਨਾ ਬੀਤੇ ਦਿਨ ਰਾਤ 9 ਵਜੇ ਦੇ ਕਰੀਬ ਵਾਪਰੀ ਜਦੋਂ ਮ੍ਰਿਤਕਾਂ ਦੇ ਕਿਸੇ ਨਜ਼ਦੀਕੀ ਨੇ ਪੁਲਿਸ ਨੂੰ ਫੋਨ ਕਰਕੇ ਕੋਈ ਅਣਹੋਣੀ ਵਾਪਰ ਜਾਣ ਦਾ ਖਦਸ਼ਾ ਜਾਹਿਰ ਕੀਤਾ ਸੀ। ਪੁਲਿਸ ਮੌਕੇ ਉਪਰ ਪੁੱਜੀ ਤਾਂ ਉਸ ਨੂੰ ਘਰ ਵਿਚ 2 ਬੱਚਿਆਂ ਸਮੇਤ 4 ਜਣੇ ਮ੍ਰਿਤਕ ਹਾਲਤ ਵਿਚ ਮਿਲੇ ਸਨ।

ਮ੍ਰਿਤਕਾਂ ਦੀ ਪਛਾਣ 36 ਸਾਲਾ ਵਿਨ ਗੁਯੇਨ, 36 ਸਾਲਾ ਬੈਟੀ ਫਾਮ ਤੇ ਉਨਾਂ ਦੇ 9 ਸਾਲ ਦੇ ਪੁੱਤਰ ਤੇ 4 ਸਾਲ ਦੀ ਧੀ ਵਜੋਂ ਹੋਈ ਹੈ। ਪੁਲਿਸ ਅਨੁਸਾਰ ਹਰੇਕ ਮ੍ਰਿਤਕ ਦੇ ਇਕ-ਇਕ ਗੋਲੀ ਵੱਜੀ ਹੋਈ ਹੈ ਤੇ ਸਪਸ਼ਟ ਤੌਰ ‘ਤੇ ਘਟਨਾ ਲਈ ਜਿੰਮੇਵਾਰ ਗੁਯੇਨ ਹੈ।

ਉਸ ਦੇ ਨਾਂ ‘ਤੇ ਰਜਿਸਟਰਡ ਗੰਨ ਮੌਕੇ ਤੋਂ ਬਰਾਮਦ ਹੋਈ ਹੈ। ਪੁਲਿਸ ਮੁਖੀ ਨੇ ਘਟਨਾ ਉਪਰ ਅਫਸੋਸ ਪ੍ਰਗਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਕਿਸਮ ਦੀ ਘਟਨਾ ਰੋਕਣ ਲਈ ਉਹ ਪੁਲਿਸ ਦੀ ਮੱਦਦ ਲੈ ਸਕਦੇ ਹਨ। ਪੁਲਿਸ ਅਨੁਸਾਰ ਮਿਲਪਿਟਸ ਦੀ ਇਕ ਆਤਮ ਹੱਤਿਆ ਰੋਕੋ ਟਾਸਕ ਫੋਰਸ ਹੈ। ਇਹ ਟਾਸਕ ਫੋਰਸ ਸਾਂਟਾ ਕਲਾਰਾ ਕਾਊਂਟੀ ਬੇਹਾਵਿਓਰਲ ਹੈਲਥ ਸਰਵਿਸਜ ਨਾਲ ਮਿਲ ਕੇ ਕੰਮ ਕਰਦੀ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ