ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 20 ਦਸੰਬਰ, 2024
America ਦੇ New Mexico ਰਾਜ ਦੇ ਬੇਲਨ ਸ਼ਹਿਰ ਵਿਚ ਇਕ ਅਲੜ ਨਸ਼ੇੜੀ ਮੁੰਡੇ ਦੁਆਰਾ ਕੱਥਿਤ ਤੌਰ ‘ਤੇ ਆਪਣੇ ਹੀ ਪਰਿਵਾਰ ਦੇ 4 ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਇਹ ਜਾਣਕਾਰੀ ਪੁਲਿਸ ਵੱਲੋਂ ਜਾਰੀ ਇਕ ਬਿਆਨ ਵਿਚ ਦਿੱਤੀ ਗਈ ਹੈ। ਪੁਲਿਸ ਅਨੁਸਾਰ ਸ਼ੱਕੀ ਡੀਏਗੋ ਲੇਵਿਆ ਨੇ ਖੁਦ ਫੋਨ ਕਰਕੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਨੂੰ ਮਾਰ ਦਿੱਤਾ ਹੈ ਜਿਸ ਉਪਰੰਤ ਪੁਲਿਸ ਅਫਸਰ ਮੌਕੇ ਉਪਰ ਪੁੱਜੇ। ਪੁਲਿਸ ਅਨੁਸਾਰ ਸ਼ੱਕੀ ਲੇਵਿਆ ਨਸ਼ੇ ਵਿਚ ਧੁੱਤ ਸੀ ਜਿਸ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ।
ਘਰ ਵਿਚ ਪੁਲਿਸ ਨੂੰ ਬਾਲਗ ਲਿਓਨਾਰਡ ਲੇਵਿਆ ਤੇ ਐਡਰੀਆਨਾ ਬੇਨਕੋਮਾ ਅਤੇ ਐਡਰੀਅਨ ਲੇਵਿਆ (16) ਤੇ ਅਲੈਗਜੈਂਡਰ ਲੇਵਿਆ (14) ਮ੍ਰਿਤਕ ਹਾਲਤ ਵਿਚ ਮਿਲੇ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਮੌਕੇ ਤੋਂ ਇਕ ਗੰਨ ਵੀ ਬਰਾਮਦ ਹੋਈ ਹੈ।
ਸ਼ੱਕੀ ਡੀਏਗੋ ਲੇਵਿਆ ਵਿਰੁੱਧ ਪਹਿਲਾ ਦਰਜਾ 4 ਹੱਤਿਆਵਾਂ ਦੇ ਦੋਸ਼ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਸ ਦੀ ਸਥਾਨਕ ਹਸਪਤਾਲ ਵਿਚ ਡਾਕਟਰੀ ਜਾਂਚ ਕਰਵਾਈ ਗਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਸਬੰਧੀ ਵੇਰਵਾ ਇਕੱਠਾ ਕਰਨ ਲਈ ਆਸ ਪਾਸ ਦੇ ਵਾਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।