ਅੱਜ-ਨਾਮਾ
ਡੱਲੇਵਾਲ ਦੀ ਵਿਗੜੀ ਜਾਏ ਹੋਰ ਹਾਲਤ,
ਫਿਕਰਾਂ ਵਿੱਚ ਸੁਹਿਰਦ ਹਨ ਲੋਕ ਮੀਆਂ।
ਸਮੱਰਥਕ ਆਗੂ ਦੇ ਨਾਲ ਨੇ ਖੜੇ ਡਟ ਕੇ,
ਸਕਦੀ ਰਾਜਸੀ ਤਾਕਤ ਨਹੀਂ ਰੋਕ ਮੀਆਂ।
ਕੇਂਦਰ ਸਰਕਾਰ ਨਾ ਟੱਸ ਤੋਂ ਮੱਸ ਹੁੰਦੀ,
ਕਰਦੀ ਦਾਅਵੇ ਆ ਝੂਠ ਦੇ ਥੋਕ ਮੀਆਂ।
ਮੁਕਾਬਲਾ ਸਿਦਕ ਦਾ ਹੁੰਦਾ ਹੈ ਦੋ ਪਾਸੀਂ,
ਸਕਦਾ ਪਾਸਿਉਂ ਕੋਈ ਨਹੀਂ ਟੋਕ ਮੀਆਂ।
ਚਿੰਤਾ ਇਹੀ ਕਿ ਗਿਆ ਜੇ ਲਟਕ ਮਸਲਾ,
ਭਾਣਾ ਮਾੜਾ ਕੁਝ ਜਾਏ ਨਾ ਵਰਤ ਮੀਆਂ।
ਛੱਡਣੀ ਸਰਕਾਰ ਨੂੰ ਚਾਹੀਦੀ ਜ਼ਿਦ ਛੇਤੀ,
ਲਾਉਣੀ ਚਾਹੀਦੀ ਕੋਈ ਨਾ ਸ਼ਰਤ ਮੀਆਂ।
-ਤੀਸ ਮਾਰ ਖਾਂ
Dec 19, 2024