ਯੈੱਸ ਪੰਜਾਬ
18 ਦਸੰਬਰ, 2024
Indian Railway ਨੇ ਦੇਖਿਆ ਹੈ ਕਿ ਕੁਝ ਮੀਡੀਆ ਆਊਟਲੇਟ ਅਜਿਹੀਆਂ ਖਬਰਾਂ ਪ੍ਰਸਾਰਿਤ ਕਰ ਰਹੇ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯਾਤਰੀਆਂ ਨੂੰ Mahakumbh ਮੇਲੇ ਦੌਰਾਨ ਮੁਫ਼ਤ ਯਾਤਰਾ ਦੀ ਮਨਜ਼ੂਰੀ ਦਿੱਤੀ ਜਾਵੇਗੀ। ਭਾਰਤੀ ਰੇਲਵੇ ਇਨ੍ਹਾਂ ਖ਼ਬਰਾਂ ਦਾ ਸਪਸ਼ਟ ਤੌਰ ‘ਤੇ ਖੰਡਨ ਕਰਦਾ ਹੈ, ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਅਤੇ ਗੁੰਮਰਾਹਕੁੰਨ ਹਨ।
ਵੈਲਿਡ ਟਿਕਟ ਦੇ ਬਿਨਾ ਯਾਤਰਾ ਕਰਨਾ ਸਖਤੀ ਨਾਲ ਮਨਾਹੀ ਹੈ ਅਤੇ ਭਾਰਤੀ ਰੇਲਵੇ ਦੇ ਰੂਲਜ਼ ਅਤੇ ਰੈਗੂਲੇਸ਼ਨਜ਼ ਦੇ ਤਹਿਤ ਸਜ਼ਾਯੋਗ ਅਪਰਾਧ ਹੈ। ਮਹਾਕੁੰਭ ਮੇਲੇ ਜਾਂ ਕਿਸੇ ਹੋਰ ਆਯੋਜਨ ਦੌਰਾਨ ਮੁਫ਼ਤ ਯਾਤਰਾ ਦਾ ਕੋਈ ਪ੍ਰਾਵਧਾਨ ਨਹੀਂ ਹੈ।
ਭਾਰਤੀ ਰੇਲਵੇ Mahakumbh ਮੇਲੇ ਦੌਰਾਨ ਯਾਤਰੀਆਂ ਲਈ ਨਿਰਵਿਘਨ ਯਾਤਰਾ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ। ਯਾਤਰੀਆਂ ਦੇ ਸੰਭਾਵਿਤ ਪ੍ਰਵਾਹ ਨੂੰ ਸੰਭਾਲਣ ਦੇ ਲਈ ਵਿਸ਼ੇਸ਼ ਹੋਲਡਿੰਗ ਖੇਤਰ, ਵਾਧੂ ਟਿਕਟ ਕਾਉਂਟਰ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਸਮੇਤ ਉਚਿਤ ਵਿਵਸਥਾ ਕੀਤੀ ਜਾ ਰਹੀ ਹੈ।