ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, 18 ਦਸੰਬਰ, 2024
San Diego (California) ਸ਼ਹਿਰ ਵਿਚ ਕੁੱਤਿਆਂ ਦੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਤੇ ਇਕ ਦੇ ਗੰੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ।
San Diego ਹਿਊਮੈਨ ਸੋਸਾਇਟੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਘਟਨਾ ਮੀਰਾ ਮੇਸਾ ਭਾਈਚਾਰੇ ਵਿਚ ਵਾਪਰੀ ਹੈ। ਹਿਊਮੈਨ ਸੋਸਾਇਟੀ ਦੇ ਅਧਿਕਾਰੀ ਤੇ ਸੈਨ ਡਇਏਗੋ ਪੁਲਿਸ ਵਿਭਾਗ 2 ਕੁੱਤਿਆਂ ਦੀ ਭਾਲ ਲਈ ਯਤਨਸ਼ੀਲ ਹਨ ਜਦ ਕਿ ਇਕ ਕੁੱਤੇ ਨੂੰ ਕਾਬੂ ਕਰ ਲਿਆ ਗਿਆ ਹੈ। ਦੂਸਰਾ ਵਿਅਕਤੀ ਜੋ ਪਹਿਲੇ ਨੂੰ ਬਚਾਉਂਦਾ ਹੋਇਆ ਗੰਭੀਰ ਜ਼ਖਮੀ ਹੋਇਆ ਹੈ, ਨੂੰ ਇਲਾਜ਼ ਲਈ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਉਸ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਪੁਲਿਸ ਨੇ ਘਟਨਾ ਦੀ ਵੀਡੀਓ ਲੈ ਲਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੈਨ ਡਇਏਗੋ ਹਿਊਮੈਨ ਸੋਸਾਇਟੀ ਦੇ ਜਨ ਸੰਪਰਕ ਡਾਇਰੈਕਟਰ ਨੀਨਾ ਥਾਂਪਸਨ ਨੇ ਕਿਹਾ ਹੈ ਕਿ ਲਾਅ ਇਨਫੋਰਸਮੈਂਟ ਅਧਿਕਾਰੀਆਂ ਦੇ ਸਹਿਯੋਗ ਨਾਲ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।