ਹੁਸਨ ਲੜੋਆ ਬੰਗਾ
ਸੈਕਰਾਮੈਂਟੋ, 17 ਦਸੰਬਰ, 2024
Fresno ਸ਼ਹਿਰ ਵਿੱਚ ਹੋਈ ਮੰਦਭਾਗੀ ਘਟਨਾ ਨੇ Punjabi ਭਾਈਚਾਰਾ ਨੂੰ ਗਹਿਰੇ ਸਦਮੇਂ ਵਿੱਚ ਉਦੋਂ ਪਾ ਦਿੱਤਾ ਜਦੋਂ ਕੱਲ੍ਹ ਸ਼ਾਮੀ ਅੱਠ ਵਜੇ Fresno ਦੀ ਬਰਡ ਤੇ ਸਨੀਸਾਈਡ ਐਵੇਨਿਊ ਤੇ ਮੋਟਰਸਾਈਕਲ ਐਕਸੀਡੈਂਟ ਵਿੱਚ ਦੋ ਗੁਰਸਿੱਖ ਪੰਜਾਬੀਆਂ ਦੀ ਇੱਕ ਮੋਟਰਸਾਈਕਲ ਐਕਸੀਡੈਂਟ ਚ ਮੌਤ ਹੋ ਗਈ।
ਇਸ ਘਟਨਾ ਚ ਮਾਰੇ ਗਏ Antarpreet Singh ਪੁੱਤਰ ਸ. ਖੁਸ਼ਪਾਲ ਸਿੰਘ ਅਤੇ ਸਵ. Harjap Singh ਪੁੱਤਰ ਸ. ਰਾਜੂ ਸਿੰਘ ਦੋਵੇ ਹੀ ਨੌਜਵਾਨਾਂ ਦੀ ਉਮਰ 13 ਤੋਂ 15 ਸਾਲ ਦੱਸੀ ਜੀ ਰਹੀ ਹੈ। ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਪਤਾ ਲੱਗਾ ਹੈ ਕਿ ਦੋਨੋਂ ਘਰੋਂ ਵੈਸੇ ਹੀ ਲੋਕਲ ਗੇੜਾ ਦੇਣ ਲਈ ਮੋਟਰਸਾਈਕਲ ਤੇ ਸਵਾਰ ਹੋਕੇ ਨਿੱਕਲੇ, ਐਮਾਜੌਨ ਦੀ ਵੈਨ ਨਾਲ ਜਾ ਟਕਰਾਏ, ਬੱਚਿਆਂ ਨੇ ਹੈਲਮੇਟ ਵੀ ਨਹੀਂ ਪਹਿਨੇ ਹੋਏ ਸਨ। ਦੋਵਾਂ ਦੀ ਮੌਕੇ ਤੇ ਮੌਤ ਹੋ ਗਈ।
ਦੋਵੇ ਬੱਚੇ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਗੱਤਕਾ ਟੀਮ ਦੇ ਹੋਣਹਾਰ ਮੈਂਬਰ ਸਨ । ਅੱਜ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਐਕਸੀਡੈਂਟ ਵਾਲੀ ਜਗ੍ਹਾ ਤੇ ਸਥਾਨਕ ਸੰਗਤਾਂ ਵੱਲੋਂ ਜਾਪ ਕੀਤਾ ਗਿਆ। ਇਸ ਮੰਦਭਾਗੀ ਘਟਨਾ ਕਰਕੇ ਸਥਾਨਕ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿੱਚ ਹੈ। ਦੋਨਾਂ ਪਰਿਵਾਰਾਂ ਮੁਤਾਬਕ ਇਹ ਦੋਨਾਂ ਨੌਜੁਆਨਾਂ ਦਾ ਇਸ ਹਫਤੇ ਸੰਸਕਾਰ ਕਰ ਦਿੱਤਾ ਜਾਵੇਗਾ।