ਯੈੱਸ ਪੰਜਾਬ
ਲੁਧਿਆਣਾ, 17 ਦਸੰਬਰ, 2024
PAU ਦੇ ਫਲਾਂ ਬਾਰੇ ਪ੍ਰਮੁੱਖ ਕੀਟ ਵਿਗਿਆਨੀ Dr. Sandeep Singh ਨੂੰ ਬੀਤੇ ਦਿਨੀਂ TAAO ਨਿਊਜ਼ਲੈਟਰ ਦਾ ਮੁੱਖ ਸੰਪਾਦਕ ਚੁਣ ਲਿਆ ਗਿਆ। ਇਹ ਪੱਤਰਕਾ Asia, Australia and Oceania ਵਿਚ ਫਲਾਂ ਦੀ ਮੱਖੀ ਬਾਰੇ ਖੋਜ ਸੰਬੰਧੀ ਬੜੀ ਨਾਮਵਰ ਕੌਮਾਂਤਰੀ ਸੰਸਥਾ ਨਾਲ ਸੰਬੰਧਤ ਹੈ। Dr. Sandeep Singh 2022 ਤੋਂ ਲੈ ਕੇ ਇਸ ਪੱਤਰਕਾ ਦੇ ਸੰਪਾਦਕੀ ਮੰਡਲ ਵਿਚ ਸ਼ਾਮਿਲ ਸਨ।
ਇਸ ਤੋਂ ਪਹਿਲਾਂ Dr. Sandeep Singh ਨੂੰ ਟੀ ਏ ਏ ਓ ਦੀ ਕੌਮਾਂਤਰੀ ਕਮੇਟੀ ਵਿਚ 2014-16, 2016-24 ਅਤੇ 2024-28 ਲਈ ਭਾਰਤ ਦੀ ਪ੍ਰਤੀਨਿਧਤਾ ਦਾ ਮੌਕਾ ਮਿਲ ਰਿਹਾ ਹੈ੍ਟ ਕਮੇਟੀ ਮੈਂਬਰ ਦੇ ਤੌਰ ਤੇ ਉਹਨਾਂ ਨੇ ਪੁਤਰਾਜਿਆ, ਮਲੇਸ਼ੀਆ 2016, ਬੀਜਿੰਗ 2024 ਵਿਖੇ ਸੰਸਥਾ ਦੇ ਗਠਨ ਵਿਚ ਅਹਿਮ ਹਿੱਸਾ ਪਾਇਆ।
ਇਹਨਾਂ ਆਯੋਜਨਾਂ ਦੌਰਾਨ ਉਹ ਫਲਾਂ ਦੀ ਮੱਖੀ ਸੰਬੰਧੀ ਫੋਟੋਗ੍ਰਾਫੀ ਮੁਕਾਬਲੇ ਦੇ ਮੁੱਖ ਜੱਜ ਵਜੋਂ ਜ਼ਿੰਮੇਵਾਰੀ ਨਿਭਾਉਂਦੇ ਰਹੇ੍ਟ ਨਾਲ ਹੀ ਡਾ. ਸਿੰਘ ਇਸੇ ਸੰਸਥਾ ਨਾਲ ਜੁੜ ਕੇ ਆਸਟ੍ਰੇਲੀਆ, ਨਿਊਜ਼ੀਲੈਂਡ, ਚੀਨ, ਮਲੇਸ਼ੀਆ, ਇੰਡੋਨੇਸ਼ੀਆ, ਥਾਈਲੈਂਡ, ਵੀਅਤਨਾਮ, ਪਾਪੂਆਨਿਊ ਗਿਨੀ ਅਤੇ ਬੰਗਲਾ ਦੇਸ਼ ਵਿਚ ਕਮੇਟੀ ਮੈਂਬਰ ਵਜੋਂ ਕਾਰਜਸ਼ੀਲ ਰਹੇ ਹਨ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬਾਗਬਾਨੀ ਕਾਲਜ ਦੇ ਡੀਨ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚ ਐੱਸ ਰਤਨਪਾਲ ਨੇ ਡਾ. ਸਨਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਹੋਰ ਸਫਲਤਾ ਦੀ ਕਾਮਨਾ ਕੀਤੀ।