Thursday, December 5, 2024
spot_img
spot_img
spot_img
spot_img

Sukhbir Badal ਨੇ ਕਬੂਲੇ ਸਾਰੇ ਗੁਨਾਹ, Akal Takht ਨੇ ਸੁਣਾਈ ‘ਸਖ਼ਤ’ ਸਜ਼ਾ

ਯੈੱਸ ਪੰਜਾਬ
ਅੰਮ੍ਰਿਤਸਰ, 2 ਦਸੰਬਰ, 2024

Shiromani Akali Dal ਦੇ ਸਾਬਕਾ ਪ੍ਰਧਾਨ, ਰਾਜ ਦੇ ਸਾਬਕਾ ਉਪ-ਮੁੱਖ ਮੰਤਰੀ Sukhbir Singh Badal ਵੱਲੋਂ ਅੱਜ Akal Takht ਦੇ ਸਾਹਮਣੇ ਸਾਰੇ ਗੁਨਾਹ ਕਬੂਲ ਕਰ ਲਏ ਜਾਣ ਉਪਰੰਤ ਪੰਜ ਸਿੰਘ ਸਾਹਿਬਾਨ ਵੱਲੋਂ ਸੁਖ਼ਬੀਰ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਖ਼ਤ ਧਾਰਮਿਕ ਸਜ਼ਾ ਸੁਣਾਈ ਗਈ ਹੈ।

ਉਨ੍ਹਾਂ ਨੂੰ ਪੰਜ ਦਿਨ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਖ਼ਤ ਦਮਦਮਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਦਿ ਵਿਖੇ ਸੇਵਾ ਕਰਨ ਦੀ ਧਾਰਮਿਕ ਸਜ਼ਾ ਸੁਣਾਈ ਗਈ ਹੈ।

ਅਕਾਲ ਤਖ਼ਤ ਸਾਹਿਬ ਵੱਲੋਂ Giani Raghbir Singh ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਸ: ਸੁਖ਼ਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀ ਦੋਸ਼ੀ ਆਗੂਆਂ ਦੇ ਗ਼ਲਾਂ ਵਿੱਚ ਮੌਕੇ ’ਤੇ ਹੀ ਤਖ਼ਤੀਆਂ ਪਾਈਆਂ ਗਈਆਂ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਸੁਣਾਈ ਗਈ ਸਜ਼ਾ ਪੂਰੀ ਕਰਦੇ ਸਮੇਂ ਉਹ ਇਹ ਤਖ਼ਤੀਆਂ ਪਾ ਕੇ ਰੱਖਣਗੇ।

ਉਨ੍ਹਾਂ ਨੂੰ ਇੱਕ ਘੰਟਾ ਰੋਜ਼ ਗੁਰਦੁਆਰਾ ਸਾਹਿਬ ਵਿਖੇ ਇੱਕ ਘੰਟਾ ਟਾਇਲਟ ਸਾਫ਼ ਕਰਨ ਦੀ ਸੇਵਾ, ਇੱਕ ਘੰਟਾ ਲੰਗਰ, ਜੋੜਿਆਂ ਦੀ ਸੇਵਾ ਕਰਨ ਤੋਂ ਇਲਾਵਾ ਇੱਕ ਘੰਟ ਕੀਰਤਨ ਸੁਣਨ ਅਤੇ ਇੱਕ ਪਾਠ ਸੁਖ਼ਮਨੀ ਸਾਹਿਬ ਜੀ ਦਾ ਕਰਨ ਦਾ ਹੁਕਮ ਕੀਤਾ ਗਿਆ ਹੈ।

ਸੁਖ਼ਬੀਰ ਬਾਦਲ ਦੇ ਸੱਟ ਲੱਗੀ ਹੋਣ ਕਾਰਨ ਵ੍ਹੀਲ ਚੇਅਰ ’ਤੇ ਹੋਣ ਕਾਰਨ ਅਤੇ ਸੁਖ਼ਦੇਵ ਸਿੰਘ ਢੀਂਡਸਾ ਦੇ ਵ੍ਹੀਲ ਚੇਅਰ ’ਤੇ ਹੋਣ ਕਾਰਨ ਇਨ੍ਹਾਂ ਦੋਹਾਂ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਸੇਵਾ ਕਰਨ ਦੀ ਥਾਂ ਦਰਬਾਰ ਸਾਹਿਬ ਜਾਂ ਹੋਰ ਗੁਰਦੁਆਰਾ ਸਾਹਿਬਾਨ ਦੇ ਬਾਹਰ ਬੈਠ ਕੇ, ਸੇਵਾਦਾਰਾਂ ਵਾਲੇ ਚੋਲੇ ਪਾ ਕੇ ਅਤੇ ਬਰਛਾ ਫ਼ੜ ਕੇ ਸੇਵਾਦਾਰਾਂ ਵਾਲੀ ਡਿਊਟੀ ਨਿਭਾਉਣਗੇ ਅਤੇ ਇਸ ਦੌਰਾਨ ਉਨ੍ਹਾਂ ਦੇ ਗਲ ਵਿੱਚ ਤਖ਼ਤੀ ਪਾਈ ਹੋੇਵੇਗੀ।

ਇਸ ਤੋਂ ਪਹਿਲਾਂ ਸੁਖ਼ਬੀਰ ਬਾਦਲ ਨੂੂੰ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਿੱਧੇ ਸਵਾਲ ਪੁੱਛੇ ਗਏ ਜਿਸ ਦੇ ਜਵਾਬ ਦਿੰਦਿਆਂ ਸੁਖ਼ਬੀਰ ਬਾਦਲ ਨੇ ਸਾਰੇ ਗੁਨਾਹ ਕਬੂਲ ਕਰ ਲਏ।

ਸੁਖ਼ਬੀਰ ਬਾਦਲ ਨੇ ਸੌਧਾ ਸਾਧ ਨੂੰ ਮੁਆਫ਼ੀ ਦੇਣ ਲਈ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾਉਣ, ਉਸਨੂੰ ਮੁਆਫ਼ੀ ਦੁਆਉਣ, ਮੁਆਫ਼ੀ ਨੂੰ ਜਾਇਜ਼ ਸਾਬਤ ਕਰਨ ਲਈ ਇਸ਼ਤਿਹਾਰ ਦੇਣ ਦੇ ਜੁਰਮ ਕਬੂਲੇ।

ਉਹਨਾਂ ਨੇ ਸੌਦਾ ਸਾਧ ਖ਼ਿਲਾਫ਼ ਅਦਾਲਤੀ ਮਾਮਲਾ ਵਾਪਸ ਲੈਣ ਬਾਰੇ ਵੀ ਗ਼ਲਤੀ ਮੰਨੀ।

ਸੁਖ਼ਬੀਰ ਸਿੰਘ ਬਾਦਲ ਨੇ ਇਹ ਵੀ ਮੰਨਿਆਂ ਕਿ ਉਨ੍ਹਾਂ ਦੇ ਸਮੇਂ ਸਿੱਖ ਨੌਜਵਾਨਾਂ ਦੇ ਕਾਤਲ ਅਫ਼ਸਰਾਂ ਨੂੰ ਡੀ.ਜੀ.ਪੀ. ਲਾਇਆ ਗਿਆ, ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਜੋ ਕਿ ਗ਼ਲਤ ਸੀ।

ਇਸ ਤੋਂ ਇਲਾਵਾ ਸਰੂਪਾਂ ਦੀ ਚੋਰੀ, ਲਲਕਾਰਣ ਵਾਲੇ ਇਸ਼ਤਿਹਾਰ, ਅੰਗ ਖ਼ਿਲਾਰੇ ਜਾਣ ਅਤੇ ਉਸਤੋਂ ਬਾਅਦ ਬਹਿਬਲ ਕਲਾਂ ਕਾਂਡ ਵਿੱਚ ਦੋ ਸਿੰਘਾਂ ਦੇ ਮਾਰੇ ਜਾਣ ਲਈ ਵੀ ਸੁਖ਼ਬੀਰ ਬਾਦਲ ਨੇ ਜ਼ਿੰਮੇਵਾਰੀ ਲੈਂਦਿਆਂ ਗੁਨਾਹ ਕਬੂਲੇ।


ਇਹ ਵੀ ਪੜ੍ਹੋ: Giani Gurbachan Singh ਤੋਂ ਸਹੂਲਤਾਂ ਵਾਪਸ ਲਵੇ SGPC, Giani Gurmukh Singh ਬਾਰੇ ਵੀ ਆਇਆ Akal Takht ਤੋਂ ਆਦੇਸ਼


ਇਹ ਵੀ ਪੜ੍ਹੋ: Parkash Singh Badal ਦਾ ਫ਼ਖ਼ਰ-ਏ-ਕੌਮ ਐਵਾਰਡ ਵਾਪਸ, Akal Takht ਤੋਂ ਸਿੰਘ ਸਾਹਿਬਾਨ ਨੇ ਕੀਤਾ ਐਲਾਨ


 

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ