ਯੈੱਸ ਪੰਜਾਬ
ਅੰਮ੍ਰਿਤਸਰ, 2 ਦਸੰਬਰ, 2024
Akal Takht ’ਤੇ ਅੱਜ ਸਿੰਘ ਸਾਹਿਬਾਨਾਂ ਵੱਲੋਂ ਸੁਣਾਏ ਗਏ ਫ਼ੈਸਲਿਆਂ ਦੀ ਲੜੀ ਵਿੱਚ ਇੱਕ ਅਹਿਮ ਐਲਾਨ ਇਹ ਰਿਹਾ ਕਿ Punjab ਦੇ ਸਾਬਕਾ ਮੁੱਖ ਮੰਤਰੀ, Akali Dal ਦੇ ਸਾਬਕਾ ਸਰਪ੍ਰਸਤ ਅਤੇ ਮਰਹੂਮ ਅਕਾਲੀ ਨੇਤਾ Parkash Singh Badal ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲੈਣ ਬਾਰੇ ਐਲਾਨ ਕਰ ਦਿੱਤਾ ਗਿਆ।
ਇਹ ਫ਼ੈਸਲਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ Sukhbir Singh Badal ਅਤੇ ਹੋਰ ਅਕਾਲੀ ਆਗੂਆਂ ਨੂੰ ਸਜ਼ਾ ਲਾਉਣ ਸਮੇਂ ਅਕਾਲ ਤਖ਼ਤ ਦੇ Jathedar Giani Raghbir Singh ਵੱਲੋਂ ਕੀਤਾ ਗਿਆ। ਇਸ ਸਮੇਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਹੋਰ ਜਥੇਦਾਰ ਹਾਜ਼ਰ ਸਨ।
ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕੌਮ ਐਵਾਰਡ ਵਾਪਸ ਲਏ ਜਾਣ ਦੇ ਫ਼ੈਸਲੇ ਦੇ ਸੰਦਰਭ ਵਿੱਚ ਬੋਲਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਸੁਖ਼ਬੀਰ ਸਿੰਘ ਬਾਦਲ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਸੱਦ ਕੇ ਸੌਦਾ ਸਾਧ ਨੂੰ ਮੁਆਫ਼ੀ ਦੁਆਉਣ ਦੇ ਮਾਮਲੇ ਵਿੱਚ ਗੁਨਾਹ ਮੰਨ ਲਿਆ ਗਿਆ ਹੈ ਅਤੇ ਇਸ ਮੀਟਿੰਗ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸੇ ਦੇ ਮੱਦੇਨਜ਼ਰ ਹੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦਾ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਹੈ।
ਇਹ ਵੀ ਪੜ੍ਹੋ: Giani Gurbachan Singh ਤੋਂ ਸਹੂਲਤਾਂ ਵਾਪਸ ਲਵੇ SGPC, Giani Gurmukh Singh ਬਾਰੇ ਵੀ ਆਇਆ Akal Takht ਤੋਂ ਆਦੇਸ਼
ਇਹ ਵੀ ਪੜ੍ਹੋ: Sukhbir Badal ਨੇ ਕਬੂਲੇ ਸਾਰੇ ਗੁਨਾਹ, Akal Takht ਨੇ ਸੁਣਾਈ ‘ਸਖ਼ਤ’ ਸਜ਼ਾ