ਅੱਜ-ਨਾਮਾ
ਪਾਰਲੀਮੈਂਟ ਵਿੱਚ ਨਾ ਕੰਮ ਹੈ ਖਾਸ ਹੁੰਦਾ,
ਮਾਹੌਲ ਟੱਕਰ ਦਾ ਰਹਿੰਦਾ ਹੈ ਨਿੱਤ ਬੇਲੀ।
ਭਿੜਦੇ ਸਿੱਧੇ ਫਿਰ ਦੇਖੀ ਜਾਉ ਪੱਖ ਦੋਵੇਂ,
ਕੋਈ ਵੀ ਦਿਨ ਜਾਂ ਦੇਖ ਲਉ ਥਿੱਤ ਬੇਲੀ।
ਜਿਹੜੇ ਅੱਜ `ਕੱਠੇ, ਭਲਕੇ ਲੜਨ ਲਗਦੇ,
ਕੋਈ ਨਹੀਂ ਜਾਪਦਾ ਕਿਸੇ ਦਾ ਮਿੱਤ ਬੇਲੀ।
ਖੁਸ਼ੀ-ਗਮੀ ਜਿਹਾ ਕੋਈ ਵੀ ਵਕਤ ਹੁੰਦਾ,
ਸਦਾ ਉਹ ਭਾਲਣਗੇ ਹਾਰ ਤੇ ਜਿੱਤ ਬੇਲੀ।
ਅੜਿੱਕਾ ਪੈਂਦਾ ਤਾਂ ਮਾਸਾ ਨਾ ਫਰਕ ਪੈਂਦਾ,
ਦਿੱਸਦੀ ਟੀ ਵੀ`ਤੇ ਲੋਕਾਂ ਨੂੰ ਸ਼ਕਲ ਬੇਲੀ।
ਜਾਣੀ ਸ਼ਕਲ ਹੀ ਲੋਕਾਂ ਕੋਲ ਚਾਹੀਦੀ ਆ,
ਰੱਖਣੀ ਚਾਹੀਦੀ ਢੱਕੀ ਹੋਈ ਅਕਲ ਬੇਲੀ।
ਤੀਸ ਮਾਰ ਖਾਂ
29 ਨਵੰਬਰ, 2024
ਇਹ ਵੀ ਪੜ੍ਹੋ: ਚੰਗੀ ਖਬਰ ਇਸਰਾਈਲ ਦੀ ਅੱਜ ਆਈ, ਲੜਾਈ ਰੋਕਣ ਦੀ ਸਹਿਮਤੀ ਹੋਈ ਬੇਲੀ