Thursday, November 28, 2024
spot_img
spot_img
spot_img
spot_img

Partap Bajwa ਤੋਂ ਮੁਆਫੀ ਮੰਗਣ ਵਿੱਚ ਮੈਨੂੰ ਕੋਈ ਗੁਰੇਜ ਨਹੀਂ: Goldy Khangura

ਰਾਜੇਸ਼ਵਰ ਪਿੰਟੂ
ਧੂਰੀ, 27 ਨਵੰਬਰ, 2024

ਲੰਮੇ ਸਮੇਂ ਤੋਂ ਸਿਆਸਤ ਤੋਂ ਸਿਆਸੀ ਚੁੱਪੀ ਧਾਰੀ ਬੈਠੇ ਸਾਬਕਾ ਵਿਧਾਇਕ Dalvir Singh Goldy Khangura ਨੇ ਆਪਣੇ ਗ੍ਰਹਿ ਵਿਖੇ ਸੱਦੀ ਪੱਤਰਕਾਰਵਾਰਤਾ ਦੌਰਾਨ ਮੁੜ ਹਲਕਾ ਧੂਰੀ ਦੀਆਂ ਮੁਸ਼ਕਲਾਂ, ਮੰਗਾਂ ਲਈ ਆਪਣੀ ਵਚਨਬੱਧਤਾ ਦੁਹਰਾੳਂਦਿਆਂ ਹਲਕਾ ਧੂਰੀ ਦੀ ਸਿਆਸਤ ਵਿੱਚ ਸਰਗਰਮੀ ਨਾਲ ਮੁੜ ਕੁੱਦਣ ਦਾ ਐਲਾਨ ਕੀਤਾ ਹੈ।

ਦੱਸਣਯੋਗ ਹੈ ਕਿ 2022 ਦੀਆ ਵਿਧਾਨ ਸਭਾ ਚੋਣਾਂ ਵੇਲੇ ਦਲਵੀਰ ਸਿੰਘ ਗੋਲਡੀ ਕਾਂਗਰਸ ਉਮੀਦਵਾਰ ਦੇ ਉਮੀਦਵਾਰ ਹੁੰਦਿਆਂ ‘AAP’ ਉਮੀਦਵਾਰ ਅਤੇ ਮੌਜੂਦਾ ਮੁੱਖ ਮੰਤਰੀ Bhagwant Mann ਤੋਂ ਹਾਰ ਗਏ ਸੀ ਅਤੇ ਲੰਘੀ ਮਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਕਰੀਬ ਛੇ ਮਹੀਨਿਆਂ ਦੇ ਸਿਆਸੀ ਬਨਵਾਸ ਤੋਂ ਬਾਅਦ ਇਹਨਾਂ ਨੇ ‘ਆਪ’ ਤੋਂ ਦੂਰੀਆਂ ਬਣਾਈਆਂ ਹੋਈਆਂ ਹਨ।

ਸ੍ਰੀ ਗੋਲਡੀ ਖੰਗੂੜਾ ਨੇ ਆਪਣੇ ਵਿਧਾਇਕ ਕਾਰਜਕਾਲ ਦੌਰਾਨ ਕਰਵਾਏ ਕੰਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਜਿੱਥੇ ਉਨ੍ਹਾਂ ਨੇ ਹਲਕੇ ਵਿੱਚ 67 ਬਾਲੀਬਾਲ ਗਰਾਊਂਡ ਬਣਵਾਏ, ਉਥੇ ਸ਼ਹਿਰ ਵਿੱਚ 97 ਫੀਸਦੀ, ਸੀਵਰੇਜ, ਵਾਟਰ ਸਪਲਾਈ ਪੁਆਇਆ ਅਤੇ ਕਈ ਇੰਨਡੋਰ ਸਟੇਡੀਅਮ ਵੀ ਬਣਵਾਏ। ਉਨ੍ਹਾਂ ਹਲਕੇ ਦੀ ਬੰਦ ਹੋਈ ਸ਼ੂਗਰ ਮਿੱਲ ਨੂੰ ਚਲਾਉਣ ਲਈ ਸਿਆਸੀ ਲੜ੍ਹਾਈ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਹਲਕੇ ਲਈ ਸੂਗਰ ਮਿੱਲ ਦਾ ਬੰਦ ਹੋਣਾਂ ਮੰਦਭਾਗਾ ਹੈ, ਕਿਉਂਕਿ ਹਲਕੇ ਦੇ ਗੰਨਾ ਕਾਸ਼ਤਕਾਰਾਂ ਨੂੰ ਆਪਣਾ ਗੰਨਾ ਵੇਚਣ ਲਈ ਦੂਰ ਦੁਰਾਂਡੇ ਜਾਣਾ ਪੈਂਦਾ ਹੈ।

ਉਨ੍ਹਾਂ ਜਲਦੀ ਹੀ ‘ਘਰ ਵਾਪਸੀ’ ਕਰਨ ਦੇ ਸੰਕੇਤ ਦਿੰਦਿਆਂ ਕਿਹਾ ਕਿ ਉਹ ਜਲਦੀ ਹੀ ਸੂਬਾ ਕਾਂਗਰਸ ਦੇ ਪ੍ਰਧਾਨ, ਵਿਰੋਧੀ ਧਿਰ ਦੇ ਨੇਤਾ ਸਣੇ ਹੋਰ ਉੱਚ ਆਗੂਆਂ ਨੂੰ ਰਸਮੀ ਤੌਰ ਤੇ ਮਿਲਣਗੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਗੋਲਡੀ ਖੰਗੂੜਾ ਦੀ ਮੁੜ ਘਰ ਵਾਪਸੀ ਤੇ ਲਗਾਏ ਸਵਾਲੀਆ ਚਿੰਨ੍ਹ ਬਾਰੇ ਬੋਲਦਿਆਂ ਉਨ੍ਹਾਂ ਪ੍ਰਤਾਪ ਬਾਜਵਾ ਨੂੰ ਆਪਣਾ ਸਤਿਕਾਰਯੋਗ ਦੱਸਦਿਆਂ ‘ਪਿਆਰ ਵਿੱਚ ਤਕਰਾਰ’ ਹੋਣਾ ਸੁਭਾਵਿਕ ਕਹਿੰਦਿਆਂ ਕਿਹਾ ਕਿ ਉਸ ਵੇਲੇ ਮੈਨੂੰ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਸੀ ਅਤੇ ਉਹ ਬਾਜਵਾ ਤੋਂ ਰਸਮੀ ਸਮਾਂ ਲੈ ਕੇ ਮਿਲਣਗੇ ਅਤੇ ਉਨ੍ਹਾਂ ਨੂੰ ਅਤੀਤ ਵਿੱਚ ਹੋਈਆਂ ਸਿਆਸੀ ਗਲਤੀਆਂ ਬਦਲੇ ਮੁਆਫੀ ਮੰਗਣ ਵਿੱਚ ਵੀ ਕੋਈ ਗੁਰੇਜ਼ ਨਹੀਂ।

ਉਨ੍ਹਾਂ ਕਾਂਗਰਸ ਛੱਡਣ ਨੂੰ ਆਪਣੀ ਪਹਿਲੀ ਅਤੇ ਆਖਰੀ ਸਿਆਸੀ ਗਲਤੀ ਦੱਸਦਿਆਂ ਕਿਹਾ ਕਿ ਉਹ ਯੂਨੀਵਰਸਿਟੀ ਸਿਆਸਤ ਤੋਂ ਬਾਅਦ ਰਾਹੁਲ ਗਾਂਧੀ ਦੀ ਸੋਚ ਤੋ. ਪ੍ਰਭਾਵਿਤ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸੀ ਅਤੇ ਉਨ੍ਹਾਂ ਨੇ ਬਤੌਰ ਜਿਲ੍ਹਾ ਪ੍ਰਧਾਨ ਦੀ ਜਿੰਮੇਵਾਰੀ ਬਾਖੂਬੀ ਨਿਭਾਈ ਹੈ ਅਤੇ ਜਿਲ੍ਹੇ ਵਿੱਚ ਕਾਂਗਰਸ ਨੂੰ ਮਜਬੂਤ ਕੀਤਾ ਹੈ।

ਉਨ੍ਹਾਂ ਬੁਰੇ ਸਮੇਂ ਵਿੱਚ ਚੰਗੇ ਬੁਰੇ ਵਿਅਕਤੀ ਦੀ ਪਛਾਣ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਉਹ ਸ਼ਹਿਰ ਵਿੱਚ ਆਪਣਾ ਦਫਤਰ ਖੋਲ ਰਹੇ ਹਨ, ਜਿਥੇ ਹਰੇਕ ਹਲਕਾ ਨਿਵਾਸੀ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆ ਸਕੀਮਾਂ ਦਾ ਲਾਹਾ ਦਿਵਾਉਣ ਲਈ ਉਨ੍ਹਾਂ ਦੀ ਟੀਮ ਪਹਿਲਾਂ ਦੀ ਤਰ੍ਹਾਂ ਕੰਮ ਕਰੇਗੀ।

ਕੀ ਉਹ ਮੁੜ 2027 ਵਿੱਚ ਧੂਰੀ ਤੋਂ ਚੋਣ ਲੜ੍ਹਣਗੇ ? ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ 2027 ਚੋਣਾਂ ਲਈ ਕਾਂਗਰਸ ਨੂੰ ਮਜਬੂਤ ਕਰਨ ਲਈ ਜੀਅ ਤੋੜ ਉਪਰਾਲੇ ਕਰਨਗੇ। ਉਨ੍ਹਾਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਤੁਰੰਤ ਕਰਵਾਈਆਂ ਜਾਣ ਅਤੇ ਉਹਨਾਂ ਨੇ ਯੂ ਟੀ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਖਿਲਾਫ ਦਰਜ ਕੀਤੇ ਗਏ ਝੂਠੇ ਕੇਸ ਤੁਰੰਤ ਖਾਰਜ ਕੀਤੇ ਜਾਣ।

ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ, ਰਣਜੀਤ ਸਿੰਘ ਕਾਕਾ ਈਸੀ, ਜਗਰਾਜ ਸਿੰਘ ਸ਼ੇਰਪੁਰ ਸੋਢੀਆਂ, ਸਾਧੂ ਰਾਮ, ਮਹਾਂਵੀਰ ਸਿੰਘ, ਨਰਪਿੰਦਰ ਸਿੰਘ ਗੋਰਾ (ਤਿੰਨੋ ਕੌਸਲਰ), ਠੇਕੇਦਾਰ ਪ੍ਰੇਮ ਕੁਮਾਰ, ਅਸ਼ੀਸ ਢੰਡ, ਰਾਕੇਸ਼ ਗਰਗ, ਹਰਬੰਸ ਸਿੰਘ ਕੱਕੜਵਾਲ, ਪੰਕਜ ਧੀਰ ਸਮੇਤ ਵੱਡੀ ਗਿਣਤੀ ਵਿੱਚ ਪੰਤਵੰਤੇ ਹਾਜਰ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ