Thursday, November 28, 2024
spot_img
spot_img
spot_img
spot_img

‘31ਵੀਆਂ ਕਮਲਜੀਤ ਖੇਡਾਂ’ 28 ਨਵੰਬਰ ਤੋਂ ਸ਼ੁਰੂ ਹੋਣਗੀਆਂ

ਯੈੱਸ ਪੰਜਾਬ
ਬਟਾਲਾ, 27 ਨਵੰਬਰ, 2024

ਨਾਮਵਰ ’Kamaljit Khedan’ ਕੱਲ੍ਹ 28 ਨਵੰਬਰ ਤੋਂ ਸੁਰੂ ਹੋਣਗੀਆਂ ਜੋ 1 ਦਸੰਬਰ ਤੱਕ ਚੱਲਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਪਿ੍ਰਥੀਪਾਲ ਸਿੰਘ ਅਤੇ ਜਨਰਲ ਸਕੱਤਰ ਨਿਸ਼ਾਨ ਸਿੰਘ ਰੰਧਾਵਾ ਨੇ ਦੱਸਿਆ ਕਿ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਵਿਸ਼ੇਸ਼ ਪ੍ਰਬੰਧਾਂ ਹੇਠ ਹੋਣ ਵਾਲੀਆਂ ‘31ਵੀਆਂ ਕਮਲਜੀਤ ਖੇਡਾਂ’ ਸਵਰਗੀ ਮਾਤਾ ਰਣਜੀਤ ਕੌਰ ਅਖਾੜਾ ਅਤੇ ਸਵਰਗੀ ਪ੍ਰਿੰਸੀਪਲ ਗੁਰਮੁਖ ਸਿੰਘ ਮਾਣੂਕੇ ਨੂੰ ਸਮਰਪਿਤ ਹੋਣਗੀਆਂ।

ਉਨ੍ਹਾਂ ਦੱਸਿਆ ਕਿ 28 ਨਵੰਬਰ ਨੂੰ ਖੇਡਾਂ ਦੀ ਸ਼ੁਰੂਆਤ ਸਵਰਗੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੇ ਬਟਾਲਾ ਵਿਖੇ ਸਥਾਪਿਤ ਬੁੱਤ ਤੋਂ ਜੋਤੀ ਜਗਾ ਕੇ ਅੰਤਰਰਾਸ਼ਟਰੀ ਅਥਲੀਟ ਲਵਪ੍ਰੀਤ ਕੌਰ ਅਤੇ ਮਨਜਿੰਦਰ ਸਿੰਘ ਬਟਾਲਾ ਦੀ ਅਗਵਾਈ ਵਿੱਚ ਸੁਰਜੀਤ ਕਮਲਜੀਤ ਖੇਡ ਸਟੇਡੀਅਮ ਵਿਖੇ ਵਿਸ਼ਾਲ ਮਾਰਚ ਪਾਸਟ ਹੋਵੇਗਾ ਤੇ ਝੰਡਾ ਲਹਿਰਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਪੰਜਾਬ ਹੋਣਗੇ, ਪ੍ਰਧਾਨਗੀ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਕਰਨਗੇ ਅਤੇ ਵਿਸ਼ੇਸ ਮਹਿਮਾਨ ਵਜੋਂ ਬਟਾਲਾ ਦੇ ਐਸ.ਐਸ.ਪੀ, ਸੁਹੇਲ ਕਾਸਿਮ ਮੀਰ ਸ਼ਿਰਕਤ ਕਰਨਗੇ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਗਿੱਧਾ, ਭੰਗੜਾ ਤੇ ਗਤਕੇ ਦੇ ਸ਼ੋਅ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੋਵੇਗਾ। ਇਸ ਟੂਰਨਾਮੈਂਟ ਦੇ ਪੰਜ ਬੈਸਟ ਅਥਲੀਟਾਂ ਨੂੰ ਮੋਟਰਸਾਈਕਲ ਇਨਾਮ ਵਿੱਚ ਦਿੱਤੇ ਜਾਣਗੇ।

ਉਨਾਂ ਦੱਸਿਆ ਕਿ ਕੱਲ੍ਹ ਪਹਿਲੇ ਦਿਨ ਕਬੱਡੀ ਸਰਕਲ ਸਟਾਇਲ ਦੇ ਮੁਕਾਬਲੇ ਅਤੇ ਕੁੱਤਿਆਂ ਦੀਆਂ ਦੌੜਾਂ ਖਿੱਚ ਦਾ ਕੇਂਦਰ ਹੋਣਗੀਆਂ।

ਖੇਡ ਟੂਰਨਾਮੈਂਟ ਵਿੱਚ ਦਸ ਖੇਡਾਂ ਦੇ ਈਵਟਸ ਦੇ ਨਾਲ-ਨਾਲ 50 ਐਥਲੈਟਿਕਸ ਦੇ ਖੇਡ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਜੇਤੂ ਖਿਡਾਰੀਆਂ ਨੂੰ 25 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਵਾਲੀਬਾਲ ਲੜਕੀਆਂ ਦੀ ਜੇਤੂ ਟੀਮ ਨੂੰ ਪ੍ਰੋਫੈਸਰ ਨਿਰਪਜੀਤ ਕੌਰ ਗਿੱਲ ਯਾਦਗਾਰੀ ਟਰਾਫੀ, ਫੁੱਟਬਾਲ ਲੜਕਿਆਂ ਦੀ ਜੇਤੂ ਟੀਮ ਨੂੰ ਜੁਗਰਾਜ ਸਿੰਘ ਉੱਪਲ ਬੱਸੀਆਂ ਯਾਦਗਾਰੀ ਟਰਾਫੀ, ਵਾਲੀਵਾਲ ਲੜਕਿਆਂ ਦੀ ਜੇਤੂ ਟੀਮ ਨੂੰ ਜਤਿੰਦਰ ਪਾਲ ਸਿੰਘ ਪਾਲੀ ਯਾਦਗਾਰੀ ਟਰਾਫੀ, ਹਾਕੀ ਲੜਕਿਆਂ ਦੀ ਜੇਤੂ ਟੀਮ ਨੂੰ ਹਰਜੀਤ ਸਿੰਘ ਬੇਦੀ ਯਾਦਗਾਰੀ ਟਰਾਫੀ, ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਨੂੰ ਇੰਸਪੈਕਟਰ ਜਸਬੀਰ ਸਿੰਘ ਯਾਦਗਾਰੀ ਟਰਾਫੀ,

ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਨੂੰ ਮਾਤਾ ਸੁਰਜੀਤ ਕੌਰ ਉਗਰੂਖੇੜਾ ਟਰਾਫੀ, ਬੈਸਟ ਅਥਲੀਟ ਲੜਕੀ ਨੂੰ ਡਾਕਟਰ ਮਨੋਹਰ ਸਿੰਘ ਕਲਸੀ ਯਾਦਗਾਰੀ ਟਰਾਫੀ, ਬੈਸਟ ਐਥਲੀਟ ਲੜਕੇ ਨੂੰ ਹੈਡਮਾਸਟਰ ਸਾਧੂ ਸਿੰਘ ਯਾਦਗਾਰੀ ਟਰਾਫੀ, ਬੈਸਟ ਅਥਲੀਟ 18 ਸਾਲ ਲੜਕੇ ਨੂੰ ਹਰਜਿੰਦਰ ਸਿੰਘ ਹੇਅਰ ਯਾਦਗਾਰੀ ਟਰਾਫੀ, ਬੈਸਟ ਐਥਲੀਟ 18 ਸਾਲ ਲੜਕੀ ਨੂੰ ਬੀਬਾ ਲਵਲੀਨ ਕੌਰ ਯਾਦਗਾਰੀ ਟਰਾਫੀ, ਨੈਟਬਾਲ ਲੜਕੀਆਂ ਦੀ ਜੇਤੂ ਟੀਮ ਨੂੰ ਰਜਵੰਤ ਸਿੰਘ ਵਿੰਜਵਾਂ ਯਾਦਗਾਰੀ ਟਰਾਫੀ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਪੈਰਿਸ ਓਲੰਪਿਕਸ ਵਿੱਚ ਭਾਗ ਲੈਣ ਵਾਲੇ ਪੰਜਾਬੀ ਖਿਡਾਰੀਆਂ ਸਵਰਗੀ ਸ਼ਹੀਦ ਮੇਜਰ ਵਜਿੰਦਰ ਸਿੰਘ ਸਾਹੀ ਪੰਜਾਬ ਦਾ ਗੌਰਵ ਐਵਾਰਡ, ਸਵਰਗੀ ਸੁਰਜੀਤ ਸਿੰਘ ਰੰਧਾਵਾ ਯਾਦਗਾਰੀ ਐਵਾਰਡ, ਸਵਰਗੀ ਕਮਲਜੀਤ ਯਾਦਗਾਰੀ ਐਵਾਰਡ, ਸਵਰਗੀ ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ, ਸਵਰਗੀ ਹਰਜੀਤ ਸਿੰਘ ਬਰਾੜ ਯਾਦਗਾਰੀ ਐਵਾਰਡ ਅਤੇ ਮਾਝੇ ਦਾ ਮਾਨ ਯਾਦਗਾਰੀ ਐਵਾਰਡ ਦਿੱਤੇ ਜਾਣਗੇ।

ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪੇਂਡੂ ਵਿਕਾਸ ਮੰਤਰੀ ਪੰਜਾਬ ਸ: ਤਰਨਪ੍ਰੀਤ ਸਿੰਘ ਸੌਂਦ ਹੋਣਗੇ, ਜਦ ਕਿ ਪ੍ਰਧਾਨਗੀ ਕੈਬਨਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਕਰਨਗੇ।

ਇਹਨਾਂ ਤੋਂ ਇਲਾਵਾ ਖੇਡ ਟੂਰਨਾਮੈਂਟ ਦੌਰਾਨ ਵੱਖ ਵੱਖ ਦਿਨਾਂ ਚ ਕੈਬਨਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂ ਚੱਕ ਅਤੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਵੀ ਹਾਜਰੀ ਭਰ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣਗੇ

ਖੇਡਾਂ ਦੇ ਹਰੇਕ ਦਿਨ ਸ਼ਾਮ ਵੇਲੇ ਖੇਡ ਦਰਸ਼ਕਾਂ ਦੇ ਮਨੋਰੰਜਨ ਲਈ ਮਸ਼ਹੂਰ ਸਿੰਗਰ ਮਨਮੋਹਨ ਵਾਰਸ, ਜੋਤੀ ਨੂਰਾਂ, ਅਮਰ ਰੋਜੀ, ਮੰਨਾ ਢਿੱਲੋਂ ਅਤੇ ਬਾਗੀ ਆਪਣੀ ਹਾਜਰੀ ਲਵਾਉਣਗੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ