Monday, November 25, 2024
spot_img
spot_img
spot_img

PAU ਦੇ ਅਰਥ ਸ਼ਾਸਤਰੀ Dr Kamal Vatta ਨੂੰ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ

ਯੈੱਸ ਪੰਜਾਬ
ਲੁਧਿਆਣਾ, 25 ਨਵੰਬਰ, 2024

PAU ਦੇ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਗਿਆਨ ਵਿਭਾਗ ਦੇ ਪ੍ਰੋਫੈਸਰ Dr Kamal Vatta ਨੂੰ ਮਾਣਮੱਤੀ ਆਈ ਐੱਸ ਏ ਈ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ੍ਟ ਇਹ ਫੈਲੋਸ਼ਿਪ ਖੇਤੀ ਅਰਥ ਸ਼ਾਸਤਰ ਬਾਰੇ ਭਾਰਤੀ ਸੁਸਾਇਟੀ ਦੀ ਕਰਾਈਕਲ ਪੁਡੂਚਰੀ ਵਿਖੇ ਹੋਈ 84ਵੀਂ ਸਲਾਨਾ ਇਕੱਤਰਤਾ ਦੌਰਾਨ ਪ੍ਰਦਾਨ ਕੀਤੀ ਗਈ।

ਇਸ ਫੈਲੋਸ਼ਿਪ ਲਈ ਡਾ. ਵੱਤਾ ਵੱਲੋਂ ਖੇਤੀ ਅਰਥ ਸ਼ਾਸਤਰ, ਪੇਂਡੂ ਵਿਕਾਸ ਅਤੇ ਅਰਥ ਸ਼ਾਸਤਰ ਦੇ ਖੇਤਰ ਵਿਚ ਉਹਨਾਂ ਵੱਲੋਂ ਦਿੱਤੇ ਯੋਗਦਾਨ ਨੂੰ ਅਧਾਰ ਬਣਾਇਆ ਗਿਆ ਹੈ। ਇਸ ਫੈਲੋਸ਼ਿਪ ਲਈ ਨੀਤੀ ਆਯੋਗ ਦੇ ਮੈਂਬਰ ਪ੍ਰੋਫੈਸਰ ਰਮੇਸ਼ ਚੰਦ ਦੀ ਤਜ਼ਵੀਜ਼ ਨੂੰ ਅਧਾਰ ਬਣਾ ਕੇ ਉੱਘੇ ਅਰਥ ਸ਼ਾਸਤਰੀਆਂ ਦੇ ਮੰਡਲ ਨੇ ਡਾ. ਵੱਤਾ ਦੀ ਚੋਣ ਕੀਤੀ।

ਇਸ ਮੌਕੇ ਆਈ ਐੱਸ ਈ ਏ ਦੇ ਪ੍ਰਧਾਨ ਪ੍ਰੋਫੈਸਰ ਡੀ ਕੇ ਮਰੋਥੀਆ ਨੇ ਡਾ. ਵੱਤਾ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਨਵੀਆਂ ਲੀਹਾਂ ਪਾਉਣ ਵਾਲ ਅਰਥ ਵਿਗਿਆਨੀ ਕਿਹਾ। ਡਾ. ਵੱਤਾ ਨੇ ਧਰਤੀ ਹੇਠਲੇ ਪਾਣੀ ਦੀ ਸਥਿਰਤਾ ਲਈ ਖੋਜ ਦੇ ਖੇਤਰ ਵਿਚ ਵਿਸ਼ੇਸ਼ ਤੌਰ ਤੇ ਕਾਰਜ ਕੀਤਾ। 100 ਤੋਂ ਵਧੇਰੇ ਕੌਮੀ ਅਤੇ ਕੌਮਾਂਤਰੀ ਪ੍ਰਕਾਸ਼ਨਾਵਾਂ ਸਮੇਤ ਉਹ 34 ਖੋਜ ਪ੍ਰੋਜੈਕਟਾਂ ਨਾਲ ਜੁੜੇ ਰਹੇ ਹਨ੍ਟ ਭਾਰਤੀ ਖੇਤੀ ਦੀਆਂ ਪ੍ਰਮੁੱਖ ਚੁਣੌਤੀਆਂ ਅਤੇ ਉਹਨਾਂ ਦੇ ਨਿਵਾਰਨ ਲਈ ਡਾ. ਵੱਤਾ ਨੇ ਅਰਥ ਭਰਪੂਰ ਯੋਗਦਾਨ ਪਾਇਆ ਹੈ।

ਜ਼ਿਕਰਯੋਗ ਹੈ ਕਿ ਕਰਾਈਕਲ ਪੁਡੂਚਰੀ ਵਿਖੇ ਹੋਈ 84ਵੀਂ ਆਈ ਐੱਸ ਏ ਈ ਸਲਾਨਾ ਇਕੱਤਰਤਾ ਵਿਚ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਦੇ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਆਪਣੀ ਛਾਪ ਛੱਡੀ।

ਇਸ ਮੌਕੇ ਪ੍ਰਿਆ ਬਰਾਟਾ ਭੋਈ, ਕਮਲ ਵੱਤਾ, ਪ੍ਰਦੀਪ ਕੁਮਾਰ ਅਧਾਲੇ, ਸੰਨੀ ਕੁਮਾਰ ਅਤੇ ਕਸ਼ਿਸ਼ ਅਰੋੜਾ ਵੱਲੋਂ ਸਾਂਝੇ ਤੌਰ ਤੇ ਲਿਖੇ ਗਏ ਪੇਪਰ ‘ਬਾਗਬਾਨੀ ਵਸਤਾਂ ਵਿਚ ਭਾਰਤ ਦੇ ਵਪਾਰ ਦਾ ਵਿਸ਼ਲੇਸ਼ਣ ਅਤੇ ਇਸ ਨਾਲ ਜੁੜੇ ਰੁਝਾਨ ਅਤੇ ਨੀਤੀਆਂ’ ਨੂੰ ਸ਼ਾਨਾਮੱਤੇ ਐੱਨ ਏ ਮਜ਼ੂਮਦਾਰ ਸਰਵੋਤਮ ਪੇਪਰ ਪੇਸ਼ਕਾਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ਪੀ ਐੱਚ ਡੀ ਦੇ ਖੋਜਾਰਥੀਆਂ ਸ਼੍ਰੀ ਸੁਖਵੀਰ ਸਿੰਘ ਅਤੇ ਕੁਮਾਰੀ ਸਿਮਰਨਜੋਤ ਕੌਰ ਨੂੰ ਸਰਵੋਤਮ ਪੀ ਐੱਚ ਡੀ ਪੁਰਸਕਾਰ ਹਾਸਲ ਹੋਏ੍ਟ ਇਹ ਪ੍ਰਾਪਤੀਆਂ ਯੂਨੀਵਰਸਿਟੀ ਲਈ ਬੇਹੱਦ ਮਾਣ ਕਰਨ ਦਾ ਸਬੱਬ ਬਣੀਆਂ ਹਨ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਜੇ ਐੱਮ ਸਿੰਘ ਨੇ ਡਾ. ਵੱਤਾ ਅਤੇ ਹੋਰ ਵਿਗਿਆਨੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ