Monday, November 25, 2024
spot_img
spot_img
spot_img

CPI (M) ਦੀ ਸੂਬਾਈ ਕਾਨਫਰੰਸ 9-10 ਦਸੰਬਰ ਨੂੰ ਜਲੰਧਰ ਵਿਖੇ ਇੰਨਕਲਾਬੀ ਜਾਹੋ ਜਲਾਲ ਨਾਲ ਆਰੰਭ ਹੋਵੇਗੀ: ਕਾਮਰੇਡ ਸੇਖੋਂ

ਯੈੱਸ ਪੰਜਾਬ
ਜਲੰਧਰ, 21 ਨਵੰਬਰ, 2024

ਅੱਜ ਇੱਥੇ ਸੀ.ਪੀ.ਆਈ (ਐਮ) ਸੂਬਾ ਕਮੇਟੀ ਦੀ ਮੀਟਿੰਗ ਕਾ. ਸੁੱਚਾ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਭਾਈ ਰਤਨ ਸਿੰਘ ਮੈਮੋਰੀਅਲ ਬਿਲਡਿੰਗ ਵਿਖੇ ਹੋਈ। ਮੀਟਿੰਗ ਵਿੱਚ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸੂਬਾ ਸਕੱਤਰੇਤ ਵੱਲੋਂ ਰਾਜਨੀਤਕ ਅਤੇ ਜਥੇਬੰਦਕ ਰਿਪੋਰਟ ਦਾ ਖਰੜਾ ਸੂਬਾ ਕਮੇਟੀ ਮੀਟਿੰਗ ਵਿੱਚ ਪੇਸ਼ ਕੀਤਾ ਜਿਸਨੂੰ ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।

ਇਸ ਖਰੜੇ ਨੂੰ ਸੂਬਾ ਸਕੱਤਰ ਵੱਲੋਂ 9-10 ਨਵੰਬਰ ਨੂੰ ਜਲੰਧਰ ਵਿਖੇ ਸੂਬਾਈ ਕਾਨਫਰੰਸ ਵਿੱਚ ਪੇਸ਼ ਕੀਤਾ ਜਾਵੇਗਾ। ਕਾਮਰੇਡ ਨਿਲੋਤਪਾਲ ਬਾਸੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦਾ ਸਰਵ ਉੱਚ ਮਹਾਂ ਸੰਮੇਲਨ (ਪਾਰਟੀ ਕਾਂਗਰਸ) ਕਾਫ਼ੀ ਮਹੱਤਵਪੂਰਨ ਹੁੰਦਾ ਹੈ।

ਜਿਸ ਵਿੱਚ ਬਰਾਂਚ ਪੱਧਰ ਤੋਂ ਲੈ ਕੇ ਕੇਂਦਰੀ ਕਮੇਟੀ ਤੱਕ ਪਾਰਟੀ ਦੀ ਪੂਰੀ ਮੈਂਬਰਸ਼ਿਪ ਆਪਣਾ ਯੋਗਦਾਨ ਪਾਉਂਦੀ ਹੈ ਅਤੇ ਸਿਖ਼ਰਲੇ ਪੜਾਅ ‘ਤੇ ਪਾਰਟੀ ਕਾਂਗਰਸ ਵਿੱਚ ਡੈਲੀਗੇਟ ਸਿਆਸੀ ਅਤੇ ਜਥੇਬੰਦਕ ਰਿਪੋਰਟ ਦੇ ਖਰੜੇ ਉੱਪਰ ਨਿੱਠ ਕੇ ਬਹਿਸ ਕਰਕੇ ਅਗਲੇ ਤਿੰਨ ਸਾਲਾਂ ਲਈ ਪਾਰਟੀ ਦੀ ਦਾਅਪੇਚਕ ਲਾਈਨ ਤੈਅ ਕਰਦੇ ਹਨ। ਉਨ੍ਹਾਂ ਕੌਮਾਂਤਰੀ ਅਤੇ ਦੇਸ਼ ਪੱਧਰੀ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਰਾਂਸ ਦੀਆਂ ਚੋਣਾਂ ਵਿੱਚ ਖੱਬੇ ਪੱਖੀਆਂ ਨੇ ਇੱਕਜੁੱਟ ਸੱਜੇ ਪੱਖੀ ਤਾਕਤਾਂ ਨੂੰ ਮਾਤ ਦਿੱਤੀ ਹੈ।

ਸ੍ਰੀ ਲੰਕਾ ਵਿੱਚ ਖੱਬੇ ਪੱਖੀ ਤਾਕਤਾਂ ਦਾ ਵੱਡੇ ਫਰਕ ਨਾਲ ਜਿੱਤਣਾ ਦਰਸਾਉਂਦਾ ਹੈ ਕਿ ਲੋਟੂ ਪੂੰਜੀਵਾਦੀ ਪ੍ਰਬੰਧ ਤੋਂ ਅੱਕੇ ਲੋਕਾਂ ਦਾ ਸਮਾਜਵਾਦੀ ਵਿਚਾਰਧਾਰਾ ਵੱਲ ਝੁਕਾਅ ਹੋ ਰਿਹਾ ਹੈ।

ਸੀ.ਪੀ.ਆਈ.(ਐਮ) ਆਗੂ ਨੇ ਕਿਹਾ ਕਿ ਫਿਰਕੂ ਫਾਸ਼ੀਵਾਦੀ ਸੱਜ ਪਿਛਾਖੜੀ ਤਾਕਤਾਂ ਅਤੇ ਸਾਮਰਾਜੀ ਕਾਰਪੋਰੇਟ ਘਰਾਣੇ ਇੱਕ ਮਿੱਕ ਹਨ ਅਤੇ ਸਮਾਜ ਨੂੰ ਧਰਮਾਂ-ਫਿਰਕਿਆਂ ਦੇ ਝਮੇਲਿਆਂ ਵਿੱਚ ਪਾ ਕੇ ਆਰਥਿਕ ਲੁੱਟ ਕਰਦੇ ਹਨ।

ਅਵਾਮ ਪੱਖੀ ਅਤੇ ਜਮਹੂਰੀ ਲਹਿਰ ‘ਤੇ ਸੱਟ ਮਾਰਦੇ ਹਨ। ਕਮਿਊਨਿਸਟ ਆਗੂ ਨੇ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ , ਮਹਿੰਗਾਈ , ਭੁੱਖਮਰੀ , ਭ੍ਰਿਸ਼ਟਾਚਾਰ ਲਗਾਤਾਰ ਸਿਖਰਾਂ ਛੂਹ ਰਿਹਾ ਹੈ। ਸਰਕਾਰ ਦੀਆਂ ਇਨ੍ਹਾਂ ਨੀਤੀਆਂ ਕਾਰਨ ਦੇਸ਼ ਦੇ ਵੱਡੇ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਕੋਲ 73% ਪੂੰਜੀ ਇਕੱਠੀ ਹੋਈ ਹੈ। ਖਾਦ ਖੁਰਾਕ ਦੀਆਂ ਵਸਤੂਆਂ ਦੀ ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਿਸ ਵਿਰੁੱਧ ਦੇਸ਼ ਭਰ ਵਿੱਚ ਵੱਖ ਵੱਖ ਰੂਪਾਂ ਵਿੱਚ ਵਿਰੋਧ ਹੋ ਰਿਹਾ ਹੈ।

ਮੀਟਿੰਗ ਵਿੱਚ ਬੋਲਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਸੀ.ਪੀ.ਆਈ.(ਐਮ) ਦੀ 24 ਵੀਂ ਸੂਬਾਈ ਕਾਨਫਰੰਸ 9-10 ਦਸੰਬਰ ਨੂੰ ਜਲੰਧਰ ਵਿਖੇ ਇੰਨਕਲਾਬੀ ਜਾਹੋ ਜਲਾਲ ਨਾਲ ਆਰੰਭ ਹੋਵੇਗੀ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਨਮਿਤ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ 1 ਜਨਵਰੀ 2025 ਨੂੰ ਬਾਬਾ ਸੋਹਣ ਸਿੰਘ ਭਕਨਾ ਭਵਨ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ। ਜਿਸ ਨੂੰ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਮੁਹੰਮਦ ਸਲੀਮ ਅਤੇ ਕਾਮਰੇਡ ਨਿਲੋਤਪਾਲ ਬਾਸੂ ਸੰਬੋਧਨ ਕਰਨਗੇ।

ਕਮਿਊਨਿਸਟ ਆਗੂ ਨੇ ਪਾਰਟੀ ਵੱਲੋਂ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ 26 ਨਵੰਬਰ ਦੇ ਜ਼ਿਲ੍ਹਾ ਪੱਧਰੀ ਧਰਨਿਆਂ ਦਾ ਪੂਰਾ ਸਮੱਰਥਨ ਦੇਣ ਦਾ ਫੈਸਲਾ ਕੀਤਾ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ