ਅੱਜ-ਨਾਮਾ
ਮਿਲੇ ਨਾ ਜਦੋਂ ਇਨਸਾਫ ਤਾਂ ਭੜਕ ਲੋਕੀਂ,
ਕਰਦੇ ਰੋਸ ਵਿੱਚ ਸੜਕ ਹਨ ਜਾਮ ਮੀਆਂ।
ਸਖਤੀ ਕਰਦੀ ਸਰਕਾਰ ਤਾਂ ਹੋਰ ਭੜਕਣ,
ਆਂਵਦੇ ਰਾਸ ਨਹੀਂ ਕਦਮ ਤਮਾਮ ਮੀਆਂ।
ਕਦੀ ਤਾਂ ਹੁੰਦਾ ਗੰਭੀਰ ਆ ਬਹੁਤ ਮਸਲਾ,
ਕਦੀ ਫਿਰ ਮਾਮਲਾ ਹੁੰਦਾ ਹੈ ਆਮ ਮੀਆਂ।
ਵਿਛਾਉਂਦੇ ਦਰੀ ਤੇ ਲਾਸ਼ ਨੇ ਆਣ ਰੱਖਦੇ,
ਰੁਲਦੀ ਲਾਸ਼ ਦਿੱਸਦੀ ਸੁਬ੍ਹਾ-ਸ਼ਾਮ ਮੀਆਂ।
ਕਰਦੇ ਤੇ ਕਰਨ ਪਏ ਲੋਕ ਬੇਸ਼ੱਕ ਮਰਜ਼ੀ,
ਰੱਖਣ ਲਾਸ਼ ਨਹੀਂ ਸੜਕ ਵਿਚਕਾਰ ਮੀਆਂ।
ਲੜ ਲੈਣ ਲੋਕ ਸਰਕਾਰ ਨਾਲ ਚਾਹੇ ਜਿੰਨਾ,
ਮ੍ਰਿਤਕ ਸਰੀਰ ਦਾ ਕਰਨ ਸਤਿਕਾਰ ਮੀਆਂ।
ਤੀਸ ਮਾਰ ਖਾਂ
19 ਨਵੰਬਰ, 2024
ਇਹ ਵੀ ਪੜ੍ਹੋ: ਸੰਭਾਲਣਾ ਦੇਸ਼ ਟਰੰਪ ਨੇ ਜਨਵਰੀ ਵਿੱਚ, ਵਿਵਾਦਾਂ ਵਿੱਚ ਅਗੇਤੇ ਉਹ ਛਾਈ ਜਾਂਦਾ