Tuesday, January 7, 2025
spot_img
spot_img
spot_img
spot_img

ਪਰਿਵਾਰ ਦੇ ਲਾਇਸੰਸੀ ਰਿਵਾਲਵਰ ਨਾਲ ਚੱਲੀ ਗੋਲੀ, 10 ਸਾਲਾ ਬੱਚੀ ਦੀ ਮੌਤ

ਯੈੱਸ ਪੰਜਾਬ
ਮੋਗਾ, 16 ਨਵੰਬਰ, 2024:

ਮੋਗਾ ਦੇ ਪਿੰਡ ਲੰਡੇ ਕੇ ਵਿੱਚ ਇੱਕ 10 ਸਾਲਾ ਬੱਚੀ ਦੀ ਘਰ ਵਿੱਚ ਹੀ ਗੋਲੀ ਲੱਗਣ ਨਾਲ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ।

ਘਟਨਾ ਸ਼ੁੱਕਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਮਨਰੀਤ ਕੌਰ ਨਾਂਅ ਦੀ ਇਹ ਬੱਚੀ ਪੰਜਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਘਰ ਵਿੱਚ ਕਪੜਿਆਂ ਵਾਲੀ ਅਲਮਾਰੀ ਵਿੱਚੋਂ ਕਪੜੇ ਕੱਢ ਰਹੀ ਸੀ ਕਿ ਉੱਥੇ ਪਏ ਰਿਵਾਲਵਰ ਵਿੱਚੋਂ ਗੋਲੀ ਚੱਲਣ ਨਾਲ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਪਤਾ ਲੱਗਾ ਹੈ ਕਿ ਇਹ ਰਿਵਾਲਵਰ ਉਸਦੇ ਦਾਦਾ ਦਾ ਲਾਇਸੰਸੀ ਹਥਿਆਰ ਸੀ। ਲੜਕੀ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਹਲਵਾਈ ਦਾ ਕੰਮ ਕਰਦਾ ਹੈ ਅਤੇ ਸ਼ੁੱਕਰਵਾਰ ਰਾਤ ਘਰ ਪਰਤਣ ’ਤੇ ਉਹ ਰਾਤ ਅਲਮਾਰੀ ਵਿੱਚ ਰੱਖਣ ਸਮੇਂ ਲਾਕ ਕਰਨਾ ਭੁੱਲ ਗਿਆ ਅਤੇ ਬੱਚੀ ਤੋਂ ਗ਼ਲਤੀ ਨਾਲ ਗੋਲੀ ਚੱਲ ਗਈ।

ਬੱਚੀ ਦੀ ਮਾਤਾ ਅਨੁਸਾਰ ਉਸਦੇ ਤਿੰਨ ਬੱਚੇ ਹਨ ਅਤੇ ਮਨਰੀਤ ਕੌਰ ਸਭ ਤੋਂ ਵੱਡੀ ਸੀ। ਉਸਨੇ ਦੱਸਿਆ ਕਿ ਬੀਤੀ ਰਾਤ ਸਾਰੇ ਬੱਚੇ ਬਾਹਰ ਖ਼ੇਡ ਰਹੇ ਸਨ ਅਤੇ ਉਹ ਘਰ ਦੇ ਅੰਦਰ ਖ਼ਾਣਾ ਬਣਾ ਰਹੀ ਸੀ। ਉਸਨੂੰ ਨਹੀਂ ਪਤਾ ਕਿ ਉਹ ਕਦ ਅੰਦਰ ਆਈ ਅਤੇ ਉਸਨੂੰ ਕਿਵੇਂ ਗੋਲੀ ਲੱਗ ਗਈ। ਉਸਨੇ ਦੱਸਿਆ ਕਿ ਉਸ ਵੇਲੇ ਬੱਚੀ ਦੇ ਪਿਤਾ ਅਤੇ ਦਾਦਾ ਵੀ ਘਰ ਵਿੱਚ ਹੀ ਸਨ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ