Saturday, January 11, 2025
spot_img
spot_img
spot_img
spot_img

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਬਣਾਈ ਹੈਟ੍ਰਿਕ: ਰਾਸ਼ਟਰੀ ਪੱਧਰ ਦੀ ਸੀ.ਬੀ.ਐੱਸ.ਈ. ਰੀਜਨਲ ਸਾਇੰਸ ਐਗਜ਼ੀਬਿਸ਼ਨ ਲਈ ਚੁਣੇ ਗਏ

ਯੈੱਸ ਪੰਜਾਬ
ਜਲੰਧਰ, 11 ਨਵੰਬਰ, 2024

ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ, ਜਲੰਧਰ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਭਾਰਤੇਸ਼ ਕੁਮਾਰ ਅਤੇ ਅੰਗਦਦੀਪ ਸਿੰਘ ਨੇ ਸੀਬੀਐਸਈ ਸਾਇੰਸ ਐਗਜ਼ੀਬਿਸ਼ਨ ਵਿੱਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਹੈਲਥ ਗਾਰਡ ਪ੍ਰੋਜੈਕਟ ਬਣਾਇਆ, ਜਿਸ ਲਈ ਉਨ੍ਹਾਂ ਦੀ ਰਾਸ਼ਟਰੀ ਪੱਧਰ ‘ਤੇ ਚੋਣ ਕੀਤੀ ਗਈ। ਸਕੂਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂਟਰ ਸ਼੍ਰੀ ਅਮਿਤ ਕੁਮਾਰ (ਐਚ.ਓ.ਡੀ. ਫਿਜ਼ਿਕਸ) ਦੀ ਅਗਵਾਈ ਹੇਠ ਲਗਾਤਾਰ ਤੀਜੀ ਵਾਰ (ਹੈਟ੍ਰਿਕ ਬਣਾ ਕੇ) ਵਿਦਿਆਰਥੀ ਸੀ.ਬੀ.ਐਸ.ਈ ਵਿਗਿਆਨ ਪ੍ਰਦਰਸ਼ਨੀ ਵਿੱਚ ਰਾਸ਼ਟਰੀ ਪੱਧਰ ਤੱਕ ਪਹੁੰਚੇ ਹਨ।

ਇਸ ਪ੍ਰਦਰਸ਼ਨੀ ਵਿੱਚ ਚੁਣੇ ਗਏ ਪ੍ਰੋਜੈਕਟ ਹੈਲਥ ਗਾਰਡ ਬਾਰੇ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਇੱਕ ਅਜਿਹਾ ਸਿਸਟਮ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰਕੇ ਮਰੀਜ਼ਾਂ ਦੇ ਲੱਛਣਾਂ ਦਾ ਵਿਸ਼ਲੇਸ਼ਣ ਕਰਕੇ ਉਨ੍ਹਾਂ ਨੂੰ ਜਲਦੀ ਜਾਂਚ ਪ੍ਰਦਾਨ ਕਰਦਾ ਹੈ। ਇਹ ਪ੍ਰਣਾਲੀ ਡਾਕਟਰ ਨੂੰ ਮਰੀਜ਼ ਦੀ ਸਥਿਤੀ ਦਾ ਜਲਦੀ ਮੁਲਾਂਕਣ ਕਰਨ ਅਤੇ ਇਲਾਜ ਨੂੰ ਤਰਜੀਹ ਦੇਣ ਵਿੱਚ ਮਦਦ ਕਰਦੀ ਹੈ।

ਇਹ ਦੋ ਰੋਜ਼ਾ ਪ੍ਰਦਰਸ਼ਨੀ ਨਨਕਾਣਾ ਸਾਹਿਬ ਪਬਲਿਕ ਸਕੂਲ ਲੁਧਿਆਣਾ ਵਿਖੇ ਲਗਾਈ ਗਈ, ਜਿਸ ਵਿਚ ਮੁੱਖ ਮਹਿਮਾਨ ਸ. ਮਹੇਸ਼ ਇੰਦਰ ਸਿੰਘ ਗਰੇਵਾਲ (ਸਾਬਕਾ ਕੈਬਨਿਟ ਮੰਤਰੀ ਸ਼੍ਰੋਮਣੀ ਅਕਾਲੀ ਦਲ) ਵੱਲੋਂ ਨਿਭਾਈ ਗਈ।

ਸੀਬੀਐਸਈ ਵੱਲੋਂ ਲਗਾਈ ਗਈ ਇਸ ਵਿਗਿਆਨ ਪ੍ਰਦਰਸ਼ਨੀ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 83 ਸਕੂਲਾਂ ਦੇ 124 ਆਕਰਸ਼ਕ ਮਾਡਲਾਂ ਨੂੰ ਦੇਖਿਆ ਗਿਆ।

ਪਹਿਲੇ ਦਿਨ 60 ਮਾਡਲਾਂ ਨੂੰ ਸ਼ਾਰਟਲਿਸਟ ਕੀਤਾ ਗਿਆ, ਜਿਸ ਵਿੱਚ ਸਮਾਪਤੀ ਵਾਲੇ ਦਿਨ 14 ਮਾਡਲਾਂ ਨੂੰ ਚੁਣ ਕੇ ਸੀਬੀਐਸਈ ਦੀ ਰਾਸ਼ਟਰੀ ਵਿਗਿਆਨ ਪ੍ਰਦਰਸ਼ਨੀ ਲਈ ਭੇਜਿਆ ਗਿਆ ਅਤੇ ਇਨ੍ਹਾਂ 14 ਮਾਡਲਾਂ ਵਿੱਚੋਂ ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਦਾ ਇੱਕ ਮਾਡਲ ਚੁਣਿਆ ਗਿਆ।

ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ: ਅਨੂਪ ਬੌਰੀ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮੈਂਟਰ ਸ਼੍ਰੀ ਅਮਿਤ ਕੁਮਾਰ (ਐਚ.ਓ.ਡੀ. ਫਿਜ਼ਿਕਸ) ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ