Saturday, January 11, 2025
spot_img
spot_img
spot_img
spot_img

ਅਸਲ ਤਾਲਬਨੀ ਕਿਸਾਨ ਨਹੀ ਭਾਜਪਾ ਹੈ: ਇਨਕਲਾਬੀ ਕੇਂਦਰ ਪੰਜਾਬ

ਦਲਜੀਤ ਕੌਰ
ਚੰਡੀਗੜ੍ਹ, 11 ਨਵੰਬਰ, 2024

ਇਨਕਲਾਬੀ ਕੇਂਦਰ ਪੰਜਾਬ ਨੇ ਭਾਜਪਾ ਵੱਲੋਂ ਦੇਸ਼ ਉੋਪਰ ਠੋਸੇ ਹੋਏ ਰਾਜ ਮੰਤਰੀ ਰਵਨੀਤ ਬਿੱਟੂ ਦੇ ਉਸ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ ਜਿਸ ਵਿੱਚ ਉਸਨੇ ਕਿਸਾਨਾਂ ਨੂੰ ਤਾਲਿਬਾਨੀ ਆਖਿਆ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸੱਕਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਅਸਲ ਤਾਲਬਾਨੀ ਭਾਜਪਾ ਹੈ ਜਿਸ ਦੀ ਫਿਰਕੂ ਫਾਸੀ ਸੋਚ ਤੇ ਅਮਲ ਨੇ ਦੇਸ਼ ਭਰ ਚ ਘੱਟਗਿਣਤੀ ਲੋਕਾਂ ਦੀ ਜਾਨ ਸੂਲ਼ੀ ਤੇ ਟੰਗੀ ਹੋਈ ਹੈ।

ਭਾਜਪਾ ਦੀ ਬੁਲਡੋਜ਼ਰ ਸਿਆਸਤ ਨੇ ਦੇਸ਼ ਭਰ ਚ ਅਣਗਿਣਤ ਵਿਰੋਧੀ ਜੇਲਾਂ ਚ ਬਿਨਾਂ ਮੁੱਕਦਮਾ ਚਲਾਏ ਬੰਦ ਕੀਤੇ ਹੋਏ ਹਨ। ਹਜ਼ਾਰਾਂ ਬੇਗੁਨਾਹ ਕਸ਼ਮੀਰੀ ਸਿਰਫ ਮੁਸਲਮਾਨ ਹੋਣ ਕਾਰਨ ਭਾਜਪਾ ਦੇ ਤਾਲਬਾਨੀ ਰਾਜ ਚ ਵੱਰਿਆਂ ਤੋਂ ਜੇਲਾਂ ਚ ਸੜ ਰਹੇ ਹਨ।

ਸੈਂਕੜੇ ਬੁੱਧੀਜੀਵੀ ਕੋਰੇਗਾਂਵ ਦੇ ਮਨਘੜ੍ਹਤ ਕੇਸ ਤੇ ਹੋਰ ਕੇਸਾਂ ਚ ਕਿੰਨੇ ਸਾਲਾਂ ਤੋ ਜੇਲਾਂ ਚ ਬੰਦ ਹਨ। ਜੇਲ ‘ਚ ਝੂਠੇ ਕੇਸ ਚ ਬੰਦ ਮੁਹਮੰਦ ਆਨਿਆਂ ਖਾਨ 14 ਸਾਲ ਬਾਦ ਬਰੀ ਹੋਇਆ ਹੈ। ਉਮਰ ਖਾਲਦ ਨਾਂ ਦਾ ਵਿਦਿਆਰਥੀ ਆਗੂ ਛੇ ਸਾਲ ਤੋਂ ਬਿਨਾਂ ਮੁੱਕਦਮਾਂ ਚਲਾਏ ਜੇਲ ਚ ਬੰਦ ਹੈ। ਯੋਗੀ ਨੇ ਉੱਤਰ ਪ੍ਰਦੇਸ਼ ‘ਚ ਕਿੰਨੇ ਬੇਦੋਸ਼ੇ ਮੁਸਲਮਾਨਾਂ ਦਾ ਕਤਲ ਕੀਤਾ ਹੈ।

ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਕਿੰਨੇ ਹੀ ਬੇਗੁਨਾਹ ਮੁਸਲਮਾਨ, ਇਸਾਈ ਕੀ ਭਾਜਪਾ ਦੇ ਤਾਲਬਾਨੀ ਰਾਜ ਚ ਕਤਲ ਨਹੀਂ ਹੋਏ? ਉੱਨਾਂ ਕਿਹਾ ਕਿ 2020 ਚ ਦਿੱਲੀ ਦੇ ਕਿਸਾਨ ਅੰਦੋਲਨ ਚ ਸੱਤ ਸੋ ਕਿਸਾਨਾਂ ਦੀ ਕਾਤਲ ਕੀ ਭਾਜਪਾ ਨਹੀ ਹੈ। ਲਖੀਮਪੁਰ ਖੀਰੀ ਦੇ ਤਾਲਬਾਨੀ ਭਾਜਪਾਈ ਕਾਤਲਾਂ ਬਾਰੇ ਇਸ ਆਪੂ ਸਜੇ ਲੀਡਰ ਦੀ ਜ਼ੁਬਾਨ ਕਿਓ ਬੰਦ ਹੈ? ਮਣੀਪੁਰ ਚ ਮਾਵਾਂ ਭੈਣਾਂ ਦਾ ਬਲਾਤਕਾਰ ਕਰ ਉਨ੍ਹਾਂ ਨੂੰ ਅਲਫ਼ ਨੰਗਿਆਂ ਕਰਕੇ ਸੜਕਾਂ ਤੇ ਤੋਰ ਕੇ ਜ਼ਲੀਲ ਕਰਨ ਵਾਲਾ ਰਾਜ ਭਾਗ ਕੀ ਭਾਜਪਾ ਦਾ ਨਹੀ ਸੀ ?

ਗੁਜਰਾਤ ਚ ਬਿਲਕਿਸ ਬਾਨੋ ਦੇ ਬਲਾਤਕਾਰੀ ਕਾਤਲਾਂ ਨੂੰ ਸੰਸਕਾਰੀ ਕਰਾਰ ਦੇ ਕੇ ਸਜ਼ਾ ਪੂਰੀ ਹੋਣ ਤੋ ਪਹਿਲਾਂ ਹੀ ਜੇਲ ਚੋ ਬਾਹਰ ਕੱਢ ਦੇਣ ਦੀ ਸਿਫਾਰਸ਼ ਗੁਜਰਾਤ ਦੇ ਭਾਜਪਾਈ ਮੁੱਖਮੰਤਰੀ ਨੇ ਨਹੀ ਸੀ ਕੀਤੀ। ਕੀ ਜੰਮੂ ਦੇ ਮੰਦਰ ਚ ਮਸੂਮ ਗੁੱਜਰ ਬੱਚੀ ਆਸਿਫਾ ਦੇ ਬਲਾਤਕਾਰੀਆਂ ਦੇ ਹੱਕ ਚ ਸੜਕਾਂ ਤੇ ਉੱਤਰਨ ਵਾਲੀ ਭਾਜਪਾ ਨਹੀ ਸੀ।

ਕੀ ਦੇਸ਼ ਭਰ ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਸਿਆਸੀ ਕੈਦੀਆਂ ਨੂੰ ਅਜੇ ਤੱਕ ਜੇਲਾਂ ਚ ਬੰਦ ਕਰਕੇ ਰੱਖਣ ਦੀ ਜਿੰਮੇਵਾਰ ਭਾਜਪਾ ਦੀ ਕੇਂਦਰੀ ਹਕੂਮਤ ਨਹੀ ਹੈ? ਦੇਸ਼ ਭਰ ਚ ਰਾਜਾਂ ਦੀ ਮਰਜ਼ੀ ਦੇ ਉਲਟ ਜਾ ਕੇ ਫਾਸ਼ੀਵਾਦੀ ਕਾਲੇ ਫੌਜਦਾਰੀ ਕਨੂੰਨ ਲਾਗੂ ਕਰਨ ਪਿੱਛੇਂ ਮਨੋਰਥ ਦੇਸ਼ ਨੂੰ ਖੁਲੀ ਜੇਲ ਚ ਬਦਲਣਾ ਨਹੀਂ ਹੈ? ਪੰਜਾਬ ਦੇ ਅੰਨਦਾਤੇ ਨੂੰ ਜਾਣਬੁੱਝ ਕੇ ਮੰਡੀਆਂ ਚ ਪੰਦਰਾਂ ਪੰਦਰਾਂ ਦਿਨ ਤੋ ਰੋਲਣ ਦੀ ਜਿੰਮੇਵਾਰ ਮਾਨ ਦੇ ਨਾਲ ਨਾਲ ਮੋਦੀ ਹਕੂਮਤ ਜ਼ਿੰਮੇਵਾਰ ਨਹੀ ਹੈ?

ਸਮੁੱਚੇ ਉੱਤਰ ਪੂਰਬੀ ਰਾਜਾਂ ਦੀਆਂ ਕੌਮੀ ਖਾਹਸ਼ਾਂ ਨੂੰ ਫੋਜੀ ਬੂਟਾਂ ਹੇਠ ਲਤਾੜਣ ਦੀ ਨੀਤੀ ਭਾਜਪਾ ਦੀ ਨਹੀ ਹੈ? ਕੀ ਦੇਸ਼ ਦੇ ਅਮੀਰ ਖਣਿਜ ਖੇਤਰ ਵੱਡੇ ਕਾਰਪੋਰੇਟਾਂ ਨੂੰ ਲੁਟਾਉਣ ਲਈ ਝਾਰਖੰਡ ਛੱਤੀਸਗੜ੍ਹ ਦੇ ਆਦਿ-ਵਾਸੀ ਲੋਕਾਂ ਤੇ ਡਰੋਨ ਬੰਬ ਸੁੱਟ ਕੇ ਲੋਕਾਂ ਦੇ ਕਤਲ ਕਰਨ ਵਾਲੀ ਮੋਦੀ ਹਕੂਮਤ ਤਾਲਬਾਨੀ ਨਹੀ ਹੈ?

ਭਾਜਪਾ ਦੇ ਰਾਜ ਚ ਅੰਬਾਨੀ ਅਡਾਨੀ ਦੀਆਂ ਜਾਇਦਾਦਾਂ ਚ ਅਰਬਾਂਂ ਖਰਬਾਂ ਦਾ ਵਾਧਾ ਕਰਾਉਣ ਵਾਲੀ, ਦੇਸ਼ ਨੂੰ ਪੈਰਾਂ ਸਿਰ ਖੜਾ ਕਰਨ ਵਾਲੇ ਪਬਲਿਕ ਸੈਕਟਰ ਨੂੰ ਵਿਰੋਧ ਦੇ ਬਾਵਜੂਦ ਕਾਰਪੋਰੇਟ ਨੂੰ ਕੋਡੀਆਂ ਦੇ ਭਾਅ ਵੇਚਣ ਵਾਲੀ ਹਕੂਮਤ ਤਾਲਬਾਨੀ ਨਹੀ ਤਾਂ ਹੋਰ ਕੀ ਹੈ।

ਲੋਕਾਂ ਨੂੰ ਧਰਨਾਂ ਦੇ ਨਾਂ ਤੇ ਵੰਡਣ ਵਾਲੀ, ਵੋਟਾਂ ਲਈ ਬਲਾਤਕਤਰੀ ਕਾਤਲ ਨੂੰ ਵਾਰ ਵਾਰ ਪੈਰੋਲ ਤੇ ਜੇਲ ਚੋ ਬਾਹਰ ਕੱਢਣ ਵਾਲੀ ਭਾਜਪਾ ਤਾਲਬਾਨੀ ਨਹੀ ਤਾਂ ਹੋਰ ਕੀ ਹੈ?ਉਨਾਂ ਕਿਹਾ ਕਿ ਦੇਸ਼ ਭਰ ਚ ਵੱਡੇ ਭਾਜਪਾਂ ਲੀਡਰਾਂ ਦੀਆ ਜਾਇਦਾਦਾਂ ਦੀ ਜਾਂਚ ਕਰਵਾਉਣ ਤੋਂ ਬਾਦ ਕਿਸਾਨ ਆਗੂਆ ਦੀ ਜਾਂਚ ਕਰਵਾਉਣ ਚ ਕੋਈ ਹਰਜ ਨਹੀ ਹੈ, ਪਰ ਜਿਨਾਂ ਦੇ ਅਪਣੇ ਘਰ ਸ਼ੀਸ਼ਿਆਂ ਦੇ ਹੁੰਦੇ ਹਨ, ਉਹ ਦੂਜਿਆਂ ਤੇ ਪੱਥਰ ਨਹੀਂ ਮਾਰਿਆ ਕਰਦੇ, ਪਰ ਲੱਗਦੈ ਰਵਨੀਤ ਬਿੱਟੂ ਦਾ ਦਿਮਾਗ਼ ਹਾਨ ਲਾਭ ਸੋਚਣ ਤੋ ਇਨਕਾਰੀ ਹੈ। ਅਸਲ ਕਿਸਾਨ ਧਿਰਾਂ ਨੂੰ ਇਸ ਦਿਮਾਗ਼ ਦੀ ਮਾਲਸ਼ ਦਾ ਪ੍ਰਬੰਧ ਕਰਨ ਦੀ ਉਨ੍ਹਾਂ ਅਪੀਲ ਕੀਤੀ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ