Friday, January 10, 2025
spot_img
spot_img
spot_img
spot_img

ਅਮਰੀਕਾ ਵਿਚ ਉਡਾਨ ਭਰਨ ਵੇਲੇ ਇਕ ਛੋਟਾ ਜਹਾਜ਼ ਤਬਾਹ, ਪਾਇਲਟ ਸਮੇਤ ਸਾਰੇ 5 ਵਿਅਕਤੀਆਂ ਦੀ ਮੌਤ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 8 ਨਵੰਬਰ, 2024

ਐਰੀਜ਼ੋਨਾ ਦੇ ਇਕ ਹਵਾਈ ਅੱਡੇ ਤੋਂ ਉਡਾਨ ਭਰਨ ਵੇਲੇ ਧਾਤ ਦੀ ਵਾੜ ਤੇ ਇਕ ਕਾਰ ਨਾਲ ਟਕਰਾ ਕੇ ਇਕ ਛੋਟੇ ਜਹਾਜ਼ ਦੇ ਤਬਾਹ ਹੋ ਜਾਣ ਦੀ ਖਬਰ ਹੈ। ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਅਨੁਸਾਰ ਇਹ ਹਾਦਸਾ ਫੋਨਿਕਸ ਦੇ ਪੂਰਬ ਵਿਚ ਤਕਰੀਬਨ 25 ਮੀਲ ਦੂਰ ਮੈਸਾ ਸ਼ਹਿਰ ਦੇ ਫਾਲਕੋਨ ਫੀਲਡ ਏਅਰਪੋਰਟ ‘ਤੇ ਵਾਪਰਿਆ।

ਜ਼ਮੀਨ ‘ਤੇ ਡਿੱਗਣ ਉਪਰੰਤ ਜਹਾਜ਼ ਨੂੰ ਅੱਗ ਲੱਗ ਗਈ। ਮੈਸਾ ਫਾਇਰ ਐਂਡ ਮੈਡੀਕਲ ਡਿਪਾਰਟਮੈਂਟ ਦੇ ਬੁਲਾਰੇ ਮੈਰੀਸਾ ਰਾਮਿਰੇਜ਼ ਰਾਮੋਸ ਅਨੁਸਾਰ ਜਹਾਜ਼ ਵਿਚ ਸਵਾਰ ਪਾਇਲਟ ਸਮੇਤ ਸਾਰੇ 5 ਵਿਅਕਤੀਆਂ ਦੀ ਮੌਤ ਹੋ ਗਈ ਜਿਨਾਂ ਵਿਚ ਇਕ ਬੱਚਾ ਵੀ ਸ਼ਾਮਿਲ ਹੈ।

ਮੈਸਾ ਪੁਲਿਸ ਵਿਭਾਗ ਨੇ 4 ਵਿਅਕਤੀਆਂ ਦੇ ਮੌਕੇ ਉਪਰ ਹੀ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਜਿਨਾਂ ਵਿਚ ਸਪੈਂਸਰ ਲਿੰਡਾਹੀ (43), ਰਸਟਿਨ ਰੈਂਡਾਲ (48),ਡਰੀਊ ਕਿੰਬਾਲ (44) ਤੇ ਗ੍ਰਾਹਾਮ ਕਿੰਬਾਲ (12) ਸ਼ਾਮਿਲ ਹਨ। ਪੁਲਿਸ ਦਾ ਕਹਿਣਾ ਹੈ ਕਿ ਪੰਜਵੇਂ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੁਲਾਰੇ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਵਿਚ ਕਾਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਹੈ ਜਿਸ ਦੀ ਪਛਾਣ ਨਹੀਂ ਹੋ ਸਕੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ