Wednesday, January 8, 2025
spot_img
spot_img
spot_img
spot_img

ਆਸਟ੍ਰੇਲੀਆਈ ਯੂਨੀਵਰਸਿਟੀ ਦੇ ਵਫਦ ਨੇ ਸਾਂਝ ਦੇ ਮੌਕਿਆਂ ਦੀ ਤਲਾਸ਼ ਲਈ PAU ਦਾ ਦੌਰਾ ਕੀਤਾ

ਯੈੱਸ ਪੰਜਾਬ
ਲੁਧਿਆਣਾ, 28 ਅਕਤੂਬਰ, 2024

ਕੌਮਾਂਤਰੀ ਪੱਧਰ ਤੇ ਅਕਾਦਮਿਕ ਸਹਿਯੋਗ ਦੇ ਅਹਿਮ ਪੜਾਅ ਵਜੋਂ ਅੱਜ ਮੈਲਬੋਰਨ ਆਸਟਰੇਲੀਆ ਡੀਕਿਨ ਯੂਨੀਵਰਸਿਟੀ ਦੇ ਮਾਹਿਰਾਂ ਨੇ ਅੱਜ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਵਫਦ ਵਿਚ ਜੰਗਲੀ ਜੀਵ ਸੰਭਾਲ ਮਾਹਿਰ ਡਾ. ਰੇਨੀ ਕੁੱਕ, ਡਾ. ਜੋਨ ਵਾਈਟ ਅਤੇ ਡਾ. ਮਾਈਕ ਵਟਸਨ ਨੇ ਦੋਵਾਂ ਸੰਸਥਾਵਾਂ ਦੀ ਅਕਾਦਮਿਕ ਸਾਂਝ ਨੂੰ ਸਮਝੌਤੇ ਦੀ ਸ਼ਕਲ ਵਿਚ ਉਤਾਰਨ ਵਿਚ ਦਿਲਚਸਪੀ ਦਿਖਾਈ।

ਵਿਚਾਰ ਵਟਾਂਦਰੇ ਦੌਰਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਇਸ ਖਿੱਤੇ ਵਿਚ ਖੇਤੀ ਦੇ ਵਿਕਾਸ, ਖੋਜ ਅਤੇ ਖੇਤੀ ਤਕਨਾਲੋਜੀਆਂ ਦੇ ਪਸਾਰ ਲਈ ਯੂਨੀਵਰਸਿਟੀ ਵੱਲੋਂ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ੍ਟ ਵਿਸ਼ੇਸ਼ ਤੌਰ ਤੇ ਉਹਨਾਂ ਨੇ ਕੀੜਿਆਂ ਅਤੇ ਚੂਹਿਆਂ ਦੀ ਰੋਕਥਾਮ ਲਈ ਕੀਤੇ ਕਾਰਜ ਨੂੰ ਪੇਸ਼ ਕੀਤਾ।

ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਸਦਕਾ ਯੂਨੀਵਰਸਿਟੀ ਖੇਤੀ ਖੋਜਾਂ ਅਤੇ ਲੋਕਾਈ ਦੀ ਸਿਹਤ ਵਿਚਕਾਰ ਸਮਤੋਲ ਦਾ ਮਾਹੌਲ ਬਣਾ ਸਕੇਗੀ੍ਟ ਵਾਈਸ ਚਾਂਸਲਰ ਨੇ ਕਿਹਾ ਕਿ ਚੂਹਿਆਂ ਦੀ ਰੋਕਥਾਮ ਲਈ ਪੀ.ਏ.ਯੂ. ਨੇ ਨਵੀਆਂ ਖੋਜਾਂ ਕਿਸਾਨਾਂ ਨੂੰ ਦੇ ਕੇ ਫਸਲਾਂ ਦੇ ਨੁਕਸਾਨ ਨੂੰ ਜ਼ਿਕਰਯੋਗ ਹੱਦ ਤੱਕ ਘਟਾਇਆ ਹੈ। ਅੰਤਰਰਾਸ਼ਟਰੀ ਸਾਂਝ ਸਦਕਾ ਇਸ ਦਿਸ਼ਾ ਵਿਚ ਹੋਰ ਕਾਰਜ ਕੀਤੇ ਜਾਣ ਦੀ ਸੰਭਾਵਨਾ ਹੈ।

ਵਾਈਸ ਚਾਂਸਲਰ ਡਾ. ਗੋਸਲ ਨੇ ਡੀਕਿਨ ਯੂਨੀਵਰਸਿਟੀ ਦੇ ਮਾਹਿਰਾਂ ਦੀ ਦਿਲਚਸਪੀ ਨੂੰ ਦੇਖਦਿਆਂ ਰਸਮੀ ਮੁਤਹਿਦਾ ਸਿਰੇ ਚੜ੍ਹਾਉਣ ਅਤੇ ਇਸ ਰਾਹੀਂ ਵਿਦਿਆਰਥੀਆਂ ਨੂੰ ਕੌਮਾਂਤਰੀ ਤਜਰਬਾ ਦੇਣ ਦੀ ਗੱਲ ਕਹੀ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਵੀ ਪ੍ਰਮੁੱਖ ਖੋਜ ਖੇਤਰਾਂ ਬਾਰੇ ਗੱਲ ਕਰਦਿਆਂ ਵਿਸ਼ੇਸ਼ ਤੌਰ ਤੇ ਪੋਸ਼ਣ ਦੇ ਖੇਤਰ ਵਿਚ ਕੌਮਾਂਤਰੀ ਸਹਿਯੋਗ ਨੂੰ ਉਤਸ਼ਾਹਿਤ ਕੀਤਾ।

ਇਸ ਦੌਰੇ ਦੇ ਸੰਚਾਲਕ ਜੀਵ ਵਿਗਿਆਨੀ ਡਾ. ਨੀਨਾ ਸਿੰਗਲਾ ਨੇ ਡੀਕਿਨ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਪੰਜਾਬ ਦੀ ਪੇਂਡੂ ਵਿਰਾਸਤ ਦਾ ਅਜਾਇਬ ਘਰ ਦਿਖਾਇਆ। ਇਸ ਦੇ ਨਾਲ ਹੀ ਉਹਨਾਂ ਨੇ ਕੀੜਿਆਂ ਬਾਰੇ ਰਾਸ਼ਟਰੀ ਅਜਾਇਬ ਘਰ, ਭੂਮੀ ਅਤੇ ਪਾਣੀ ਅਜਾਇਬ ਘਰ ਅਤੇ ਪੀ.ਏ.ਯੂ. ਦੀਆਂ ਵਿਰਾਸਤੀ ਕਿਰਤਾਂ ਦਿਖਾਈਆਂ। ਇਸ ਮੌਕੇ ਵਫਦ ਨੇ ਜੁਆਲੋਜੀ ਵਿਭਾਗ ਦੇ ਮਾਹਿਰਾਂ ਅਤੇ ਵਿਦਿਆਰਥੀਆਂ ਨਾਲ ਸੰਵਾਦ ਵੀ ਕੀਤਾ।

ਡੀਕਿਨ ਯੂਨੀਵਰਸਿਟੀ ਵਿਚ ਖੋਜ ਅਤੇ ਅਧਿਆਪਨ ਦੇ ਮੌਕਿਆਂ ਸੰਬੰਧੀ ਇਕ ਵਿਸ਼ੇਸ਼ ਭਾਸ਼ਣ ਵੀ ਪੀ.ਏ.ਯੂ. ਵਿਗਿਆਨ ਕਲੱਬ ਵਿਚ ਆਯੋਜਿਤ ਕੀਤਾ ਗਿਆ। ਇਸ ਵਿਚ ਪੀ.ਏ.ਯੂ. ਦੇ ਮਾਹਿਰਾਂ ਅਤੇ ਵਿਦਿਆਰਥੀਆਂ ਨੇ ਮਹਿਮਾਨਾਂ ਦੇ ਵਿਚਾਰ ਸੁਣੇ ਅਤੇ ਉਹਨਾਂ ਨਾਲ ਡੀਕਿਨ ਯੂਨੀਵਰਸਿਟੀ ਵਿਚ ਰੁਜ਼ਗਾਰ ਅਤੇ ਉੱਚ ਸਿੱਖਿਆ ਬਾਬਤ ਸੰਵਾਦ ਕੀਤਾ।

ਅੰਤ ਵਿਚ ਡਾ. ਕਿਰਨ ਬੈਂਸ ਨੇ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਰਾਹੀਂ ਮਨੁੱਖੀ ਸਿਹਤ ਦੀ ਸੰਭਾਲ ਬਾਰੇ ਗੱਲਬਾਤ ਕੀਤੀ੍ਟ ਪੀ.ਏ.ਯੂ. ਵਿਗਿਆਨ ਕਲੱਬ ਦੇ ਸਕੱਤਰ ਡਾ. ਕਮਲਦੀਪ ਸਿੰਘ ਸਾਂਘਾ ਨੇ ਅੰਤ ਵਿਚ ਧੰਨਵਾਦ ਦੇ ਸ਼ਬਦ ਕਹੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ