Sunday, October 27, 2024
spot_img
spot_img
spot_img

ਨਿੰਜਾ ਦੇ ਗ਼ੀਤ ‘ਆਦਤ’ ਨੇ ਸੰਗੀਤਕ ਸ਼ਾਮ ਸਿਖ਼ਰਾਂ ’ਤੇ ਪਹੁੰਚਾਈ; ਦਰਸ਼ਕ ਕੀਤੇ ਭਾਵੁਕ

ਸਾਹਿਬਜ਼ਾਦਾ ਅਜੀਤ ਸਿੰਘ ਨਗਰ
26 ਅਕਤੂਬਰ, 2024

ਖੇਤਰੀ ਸਰਸ ਮੇਲਾ ਮੋਹਾਲੀ ਵਾਸੀਆਂ ਦੇ ਸਹਿਯੋਗ ਨਾਲ਼ ਹਰ ਰੋਜ਼ ਨਵੀਆਂ ਪੈੜਾਂ ਪਾ ਰਿਹਾ ਹੈ। ਸ਼ਾਮ ਸਮੇਂ ਮੇਲੀਆਂ ਦੀ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਆਮਦ ਸ਼ੁਰੂ ਹੋ ਜਾਂਦੀ ਹੈ, ਜੋ ਰਾਤ ਦੇ 11 ਵਜੇ ਤੱਕ ਟਿਮਟਮਾਉਂਦੇ ਜੁਗਨੂਆਂ ਵਾਂਗੂ ਮੇਲੇ ਦਾ ਆਨੰਦ ਮਾਣਦੇ ਹਨ।
ਮੇਲੇ ਦੇ ਅੱਠਵੇਂ ਦਿਨ ਸੰਗੀਤਕ ਸ਼ਾਮ ਦੀ ਸ਼ੁਰੂਆਤ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੇ ਗੀਤ ‘ਕਿੱਥੇ ਗਈ ਸੂਹੀ ਸੂਹੀ ਸੰਗ ਨੀ ਪੰਜਾਬਣੇ’ ਕੌਣ ਪਾਊ ਚਰਖੇ ਦੇ ਤੰਦ ਨੀ ਪੰਜਾਬਣੇ ਨਾਲ਼ ਕੀਤੀ। ਉਸ ਤੋਂ ਬਾਅਦ ਮੇਲਾ ਦੇਖਣ ਆਏ ਮੇਲੀਆਂ ਨੂੰ ਪੰਜਾਬੀ ਦੇ ਮਸ਼ਹੂਰ ਲੋਕ ਗਾਇਕ ਨਿੰਜੇ ਦੀ ਗਾਇਕੀ ਨੇ ਝੁੰਮਣ ਲਗਾ ਦਿੱਤਾ।

ਨਿੰਜੇ ਵੱਲੋਂ ਆਪਣੇ ਚਰਚਿਤ ਗੀਤ ਲਾਇਸੰਸ, ਮੁਕਾਬਲਾ, ਗੱਲ ਜੱਟਾਂ ਵਾਲੀ, ਰੋਈ ਨਾ, ਅਤੇ ਦਿਲ ਗਾ ਕੇ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਜਦੋਂ ਨਿੰਜੇ ਨੇ ਆਪਣਾ ਮਸ਼ਹੂਰ ਗੀਤ ‘ਆਦਤ’ ਨੂੰ ਗਾਉਣਾ ਸ਼ੁਰੂ ਕੀਤਾ ਤਾਂ ਉਹ ਮੇਲੇ ਦਾ ਸਿਖਰ ਹੋ ਨਿਬੜਿਆ ਤੇ ਮੇਲਾ ਦੇਖਣ ਆਏ ਮੇਲੀ ਭਾਵੁਕ ਹੋ ਗਏ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਸ਼ਿਆਮਕਰਨ ਤਿੜਕੇ ਅਤੇ ਮੇਲਾ ਅਫਸਰ ਸੋਨਮ ਚੌਧਰੀ ਨੇ ਵੀ ਨਿੰਜੇ ਦੇ ਗੀਤਾਂ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ‘ਬੇਟੀ ਬਚਾਓ, ਬੇਟੀ ਪੜ੍ਹਾਉ’ ਦਾ ਸੁਨੇਹਾ ਦਿੰਦੀ ਹੋਈ ਇੱਕ ਲਘੂ ਫਿਲਮ ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਵੱਲੋਂ ਦਿਖਾਈ ਗਈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ