Wednesday, October 23, 2024
spot_img
spot_img

ਮੈਗਾ PTM ਸਮਾਰੋਹਾਂ ਅੰਦਰ ਬੱਚਿਆਂ ਦੇ ਮਾਪਿਆਂ ਨੇ ਸਿੱਖਿਆ ਪ੍ਰਣਾਲੀ ਦੀ ਕੀਤੀ ਪ੍ਰਸੰਸਾ: ਕਟਾਰੂਚੱਕ

ਯੈੱਸ ਪੰਜਾਬ
ਚੰਡੀਗੜ੍ਹ/ਪਠਾਨਕੋਟ, 22 ਅਕਤੂਬਰ, 2024

ਅੱਜ ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਵਿੱਚ ਸਮੁੱਚੇ ਪੰਜਾਬ ਅੰਦਰ ਸਾਰੇ ਸਰਕਾਰੀ ਸਕੂਲਾਂ ਅੰਦਰ ਅੱਜ ਮੈਗਾ ਪੀ.ਟੀ.ਐਮ. ਦਾ ਆਯੋਜਨ ਕੀਤਾ ਗਿਆ ਹੈ ਜਿਸ ਅਧੀਨ ਪੰਜਾਬ ਦੇ ਕੋਨੇ ਕੋਨੇ ਦੇ ਅੰਦਰ ਚਾਹੇ ਉਹ ਪ੍ਰਾਇਮਰੀ ਸਕੂਲ ਨੇ, ਹਾਈ ਸਕੂਲ ਨੇ ਜਾਂ ਸੀਨੀਅਰ ਸੈਕੰਡਰੀ ਸਕੂਲ ਹਨ ਉਨ੍ਹਾਂ ਸਾਰੇ ਸਕੂਲਾਂ ਅੰਦਰ ਅੱਜ ਵੱਡੇ ਸਮਾਰੋਹ ਆਯੋਜਿਤ ਕੀਤੇ ਗਏ ਹਨ।

ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਜਿਲ੍ਹਾ ਪਠਾਨਕੋਟ ਅੰਦਰ ਸਰਕਾਰੀ ਸਕੂਲਾਂ ਅੰਦਰ ਆਯੋਜਿਤ ਕੀਤੇ ਮੈਗਾ ਪੀ.ਟੀ.ਐਮ. ਸਮਾਰੋਹ ਦੋਰਾਨ ਸਕੂਲ ਆਫ ਐਮੀਨੈਂਸ (ਲਮੀਣੀ) ਪਠਾਨਕੋਟ ਅਤੇ ਸ਼ਹੀਦ ਮੇਹਰ ਸਿੰਘ ਵੀਰ ਚੱਕਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਰੋਟ ਜੈਮਲ ਸਿੰਘ ਦਾ ਦੌਰਾ ਕਰਨ ਮਗਰੋਂ ਕੀਤਾ।

ਇਸ ਮੋਕੇ ਉੱਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਜੇਸ਼ ਗੁਪਤਾ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਪਠਾਨਕੋਟ, ਜਰਨਲ ਸਕੱਤਰ ਸੌਰਭ ਬਹਿਲ, ਸਤੀਸ਼ ਮਹਿੰਦਰੂ ਚੇਅਰਮੈਨ ਦ ਹਿੰਦੂ ਕੋਪਰੇਟਿਵ ਬੈਂਕ ਪਠਾਨਕੋਟ, ਰੇਖਾ ਮਣੀ ਸ਼ਰਮਾ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਐਡਵੋਕੇਟ ਰਮੇਸ਼ ਕੁਮਾਰ, ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ, ਬੱਬਲੀ ਕੁਮਾਰ ਬੱਬੀ ਬਲਾਕ ਪ੍ਰਧਾਨ, ਮਾਸਟਰ ਤਰਸੇਮ ਚੰਦ, ਸੰਦੀਪ ਮਹਾਜਨ, ਕਰਮਚੰਦ, ਮਨੀ ਮਹਾਜਨ, ਰੂੁਬਲ ਗੁਪਤਾ, ਅਨੁ ਸਰਮਾ ਅਤੇ ਦੇਵ ਰਾਜ ਅਤੇ ਹੋਰ ਪਾਰਟੀ ਕਾਰਜ ਕਰਤਾ ਵੀ ਹਾਜਰ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਵਿੱਚ ਅੱਜ ਸਾਰੇ ਪੰਜਾਬ ਅੰਦਰ ਸਾਰੇ ਮੰਤਰੀ ਸਾਹਿਬਾਨ, ਵਿਧਾਇਕ ਅਤੇ ਹੋਰ ਜਿਲ੍ਹਾ ਪ੍ਰਸਾਸ਼ਨਿਕ ਅਧਿਕਾਰੀ ਇਨ੍ਹਾਂ ਮੈਗਾ ਪੀਟੀਐਮ ਸਮਾਰੋਹਾਂ ਵਿੱਚ ਪਹੁੰਚ ਕਰ ਰਹੇ ਹਨ।

ਉਨ੍ਹਾਂ ਵੱਲੋਂ ਵੀ ਪਠਾਨਕੋਟ ਅਤੇ ਨਰੋਟ ਜੈਮਲ ਸਿੰਘ ਦੇ ਇੱਕ ਇੱਕ ਸਕੂਲ ਦਾ ਦੋਰਾ ਕੀਤਾ ਗਿਆ ਹੈ। ਇਸ ਦੌਰਾਨ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਮਾਪਿਆਂ ਨਾਲ ਮਿਲਣ ਦਾ ਮੌਕਾ ਮਿਲਿਆ ਜਿਸ ਦੌਰਾਨ ਉਨ੍ਹਾਂ ਸਰਕਾਰੀ ਸਕੂਲਾਂ ਅੰਦਰ ਦਿੱਤੀ ਜਾ ਰਹੀ ਸਿੱਖਿਆ ਤੇ ਪੂਰੀ ਤਸੱਲੀ ਪ੍ਰਗਟ ਕੀਤੀ ਹੈ। ਇਸ ਦੌਰਾਨ ਸਕੂਲਾਂ ਅੰਦਰ ਪੜ੍ਹ ਰਹੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਅਤੇ ਵਿਦਿਆਰਥੀਆਂ ਵੱਲੋਂ ਵੀ ਸਕੂਲਾਂ ਵੱਲੋਂ ਦਿੱਤੀ ਜਾ ਰਹੀ ਸਿੱਖਿਆ ਪ੍ਰਣਾਲੀ ਦੀ ਪ੍ਰਸੰਸਾ ਕੀਤੀ ਗਈ ਹੈ।

ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੋ ਖੇਤਰਾਂ ਅੰਦਰ ਲੰਮੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਉਹ ਹਨ- ਵਧੀਆ ਸਿੱਖਿਆ ਅਤੇ ਚੰਗੀਆਂ ਸਿਹਤ ਸੇਵਾਵਾਂ।

ਉਨ੍ਹਾਂ ਕਿਹਾ ਕਿ ਹੁਣ ਪ੍ਰਾਇਮਰੀ ਪੱਧਰ ਅਤੇ ਸਿੱਖਿਆ ਦੇ ਹਰੇਕ ਪੱਧਰ ਤੇ ਸਰਕਾਰ ਵੱਲੋਂ ਬਦਲਾਅ ਲਿਆਂਦਾ ਗਿਆ ਹੈ ਤੇ ਇਤਿਹਾਸ ਦੇ ਅੰਦਰ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਕਿ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕ ਨੂੰ ਵਿਦੇਸ਼ਾਂ ਅੰਦਰ ਸਿੱਖਿਆ ਦੀ ਟ੍ਰੇਨਿੰਗ ਲੈਣ ਲਈ ਭੇਜਿਆ ਗਿਆ ਹੈ। ਹੁਣ ਕੁਝ ਦਿਨ ਪਹਿਲਾਂ ਪੰਜਾਬ ਤੋਂ ਫਿਨਲੈਂਡ ਦੇ ਲਈ ਸਰਕਾਰੀ ਸਕੂਲਾਂ ਦੇ ਟੀਚਰ ਸਿੱਖਿਆ ਲੈਣ ਲਈ ਰਵਾਨਾ ਹੋਏ ਹਨ ਅਤੇ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਵਿੱਚ ਦੋ ਟੀਚਰ ਜਿਲ੍ਹਾ ਪਠਾਨਕੋਟ ਦੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਬੱਚਿਆਂ ਦੀ ਸ਼ਖਸੀਅਤ ਦੇ ਵਿਕਾਸ ਲਈ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ, ਖੇਡਾਂ ਦਾ ਖੇਤਰ ਹੋਵੇ ਨਵੇਂ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਨਰੋਟ ਜੈਮਲ ਸਿੰਘ ਸਕੂਲ ਦੀ ਕਾਇਆ ਕਲਪ ਲਈ ਸਰਕਾਰ ਵੱਲੋਂ 62 ਲੱਖ ਰੁਪਏ ਦਿੱਤੇ ਗਏ ਹਨ ਅਤੇ ਕਰੀਬ ਇੱਥ ਕਰੋੜ ਰੁਪਏ ਹੋਰ ਦਿੱਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅੱਜ ਹਰੇਕ ਖੇਤਰ ਅੰਦਰ ਤਰੱਕੀ ਦੀ ਰਾਹ ਉੱਤੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਵੀ ਅਜਿਹੇ ਸਮਾਰੋਹ ਜਾਰੀ ਰਹਿਣਗੇ ਤਾਂ ਜੋ ਸਿੱਖਿਆ ਦੇ ਖੇਤਰ ਅੰਦਰ ਹੋਰ ਵੀ ਸੁਧਾਰ ਕੀਤਾ ਜਾਵੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ