Tuesday, October 22, 2024
spot_img
spot_img

41ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ; ਭਾਰਤੀ ਰੇਲਵੇ ਦਿੱਲੀ ਨੇ CRPF ਦਿੱਲੀ ਨੂੰ 4-2 ਨਾਲ ਹਰਾਇਆ

ਯੈੱਸ ਪੰਜਾਬ
ਜਲੰਧਰ, 21 ਅਕਤੂਬਰ, 2024

ਸਾਬਕਾ ਜੇਤੂ ਭਾਰਤੀ ਰੇਲਵੇ ਨੇ ਸੀਆਰਪੀਐਫ ਨੂੰ 4-2 ਦੇ ਫਰਕ ਨਾਲ ਹਰਾ ਕੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਤਿੰਨ ਅੰਕ ਹਾਸਲ ਕਰਕੇ ਜੇਤੂ ਸ਼ੁਰੂਆਤ ਕੀਤੀ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ। ਦੂਜੇ ਮੈਚ ਵਿੱਚ ਇੰਡੀਅਨ ਆਇਲ ਮੁੰਬਈ ਨੇ ਬੀਐਸਐਫ ਜਲੰਧਰ ਨੂੰ 5-4 ਦੇ ਫਰਕ ਨਾਲ ਹਰਾਇਆ।

ਪੂਲ ਸੀ ਵਿੱਚ ਭਾਰਤੀ ਰੇਲਵੇ ਦਿੱਲੀ ਅਤੇ ਸੀਆਰਪੀਐਫ ਦਿੱਲੀ ਦਰਮਿਆਨ ਸਖਤ ਟੱਕਰ ਦੇਖਣ ਨੂੰ ਮਿਲੀ। ਖੇਡ ਦੇ ਪਹਿਲੇ ਦੋ ਕਵਾਰਟਰਾਂ ਵਿੱਚ ਸੀਆਰਪੀਐਫ ਦਿੱਲੀ ਨੇ ਭਾਰਤੀ ਰੇਲਵੇ ਤੇ ਪੂਰਾ ਦਬਦਬਾ ਰੱਖਿਆ। ਖੇਡ ਦੇ 7ਵੇਂ ਮਿੰਟ ਵਿੱਚ ਸੀਆਰਪੀਐਫ ਦੇ ਸਰੋਜ ਇੱਕਾ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ।

ਖੇਡ ਦੇ 22ਵੇਂ ਮਿੰਟ ਵਿਚ ਸੀਆਰਪੀਐਫ ਦੇ ਸੁਧਰਿ ਹੋਰੋ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ। 27ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਅੰਤਰਰਾਸ਼ਟਰੀ ਖਿਡਾਰੀ ਜਸਜੀਤ ਸਿੰਘ ਕੁਲਾਰ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-2 ਕੀਤਾ। ਖੇਡ ਦੇ 36ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਪ੍ਰਤਾਪ ਲਾਕੜਾ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-2 ਕਰਕੇ ਬਰਾਬਰੀ ਕੀਤੀ।

ਖੇਡ ਦੇ ਚੋਥੇ ਕਵਾਰਟਰ ਵਿੱਚ ਭਾਰਤੀ ਰੇਲਵੇ ਨੇ ਲਗਾਤਾਰ ਹਮਲੇ ਕੀਤੇ। ਖੇਡ ਦੇ 55ਵੇਂ ਮਿੰਟ ਵਿੱਚ ਜੋਗਿੰਦਰ ਸਿੰਘ ਨੇ ਅਤੇ ਖੇਡ ਦੇ 56ਵੇਂ ਮਿੰਟ ਵਿੱਚ ਅੰਤਰਰਾਸ਼ਟਰੀ ਖਿਡਾਰੀ ਗੁਰਸਾਹਿਬ ਸਿੰਘ ਨੇ ਮੈਦਾਨੀ ਗੋਲ ਕਰਕੇ ਭਾਰਤੀ ਰੇਲਵੇ ਨੂੰ 4-2 ਨਾਲ ਅੱਗੇ ਕਰ ਦਿੱਤਾ। ਇਸ ਜਿੱਤ ਨਾਲ ਭਾਰਤੀ ਰੇਲਵੇ ਦੇ ਖਾਤੇ ਵਿੱਚ ਤਿੰਨ ਅੰਕ ਆ ਗਏ ਹਨ।

ਪੂਲ ਏ ਵਿੱਚ ਇੰਡੀਅਨ ਆਇਲ ਮੁੰਬਈ ਨੇ ਬੀਐਸਐਫ ਜਲੰਧਰ ਤੇ ਲਗਾਤਾਰ ਦਬਾ ਰੱਖਿਆ। ਖੇਡ ਦੇ 5ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 10ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਉਜਵਲ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 20ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਕਪਤਾਨ ਤਲਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-0 ਕੀਤਾ।

ਖੇਡ ਦੇ 35ਵੇਂ ਮਿੰਟ ਵਿੱਚ ਬੀਐਸਐਫ ਦੇ ਅਮਰਬੀਰ ਸਿੰਘ ਨੇ ਗੋਲ ਕਰਕੇ ਸਕੋਰ 1-3 ਕੀਤਾ। 41ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਗੋਲ ਕਰਕੇ ਸਕੋਰ 4-1 ਕੀਤਾ। 54ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਰੋਸ਼ਨ ਮਿੰਜ ਨੇ ਗੋਲ ਕਰਕੇ ਸਕੋਰ 5-1 ਕੀਤਾ ਅਤੇ ਅਗਲੇ ਹੀ ਮਿੰਟ ਬੀਐਸਐਫ ਦੇ ਸੁਖਵਿੰਦਰ ਸਿੰਘ ਨੇ, 58ਵੇਂ ਮਿੰਟ ਵਿੱਚ ਦਲਜੀਤ ਸਿੰਘ ਅਤੇ 59ਵੇਂ ਮਿੰਟ ਵਿੱਚ ਸੁਖਵਿੰਦਰ ਸਿੰਘ ਨੇ ਗੋਲ ਕਰਕੇ ਸਕੋਰ 4-5 ਕੀਤਾ। ਇਸ ਜਿੱਤ ਨਾਲ ਇੰਡੀਅਨ ਆਇਲ ਦੇ ਖਾਤੇ ਵਿੱਚ ਤਿੰਨ ਅੰਕ ਹੋ ਗਏ ਹਨ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਇੰਡੀਅਨ ਆਇਲ ਦੇ ਸ਼ਾਮ ਲਾਲ ਗੁਪਤਾ, ਰਘੁਵਿੰਦਰ ਸਿੰਘ, ਨਵੀਨ ਮੁਖੀਜਾ ਅਤੇ ਉਲੰਪੀਅਨ ਗੁਰਜੀਤ ਕੌਰ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।

ਇਸ ਮੌਕੇ ਤੇ ਲਖਵਿੰਦਰ ਪਾਲ ਸਿੰਘ ਖਹਿਰਾ, ਐਲ ਆਰ ਨਈਅਰ, ਦਲਜੀਤ ਸਿੰਘ ਕਸਟਮਜ਼, ਤਰਲੋਕ ਸਿੰਘ ਭੁੱਲਰ (ਕੈਨੇਡਾ), ਨੱਥਾ ਸਿੰਘ ਗਾਖਲ, ਉਲੰਪੀਅਨ ਹਾਰਦਿਕ ਸਿੰਘ, ਤੇਜਾ ਸਿੰਘ, ਦਲਜੀਤ ਸਿੰਘ ਢਿਲੋਂ, ਉਲੰਪੀਅਨ ਦੀਪਕ ਠਾਕੁਰ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਜਸਪ੍ਰੀਤ ਕੌਰ ਰੇਲਵੇ, ਵਰਿੰਦਰਪ੍ਰੀਤ ਸਿੰਘ, ਉਲੰਪੀਅਨ ਗੁਨਦੀਪ ਕੁਮਾਰ, ਰਾਮ ਸਰਨ, ਕੁਲਵਿੰਦਰ ਸਿੰਘ ਥਿਆੜ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਰਣਬੀਰ ਸਿੰਘ ਰਾਣਾ ਟੁੱਟ,ਨਰਿੰਦਰਪਾਲ ਸਿੰਘ ਜੱਜ, ਡਾਕਟਰ ਟੀ ਐਸ ਰੰਧਾਵਾ ਅਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ