Tuesday, October 22, 2024
spot_img
spot_img

PAU ਦੇ ਸਾਬਕਾ ਭੂਮੀ ਵਿਗਿਆਨੀ ਡਾ: ਸਲਵਿੰਦਰ ਸਿੰਘ ਧਾਲੀਵਾਲ ਨੂੰ ਸਰਵੋਤਮ ਵਿਗਿਆਨੀ ਵਜੋਂ ਮਾਨਤਾ ਮਿਲੀ

ਯੈੱਸ ਪੰਜਾਬ
ਲੁਧਿਆਣਾ, 21 ਅਕਤੂਬਰ,2024

ਪੀਏਯੂ ਦੇ ਭੂਮੀ ਵਿਗਿਆਨ ਵਿਭਾਗ ਦੇ ਸਾਬਕਾ ਭੂਮੀ ਵਿਗਿਆਨੀ ਅਤੇ ਇੰਟਰਨੈਸ਼ਨਲ ਜ਼ਿੰਕ ਐਸੋਸੀਏਸ਼ਨ ਦੇ ਆਨਰੇਰੀ ਮੈਂਬਰ ਡਾ: ਸਲਵਿੰਦਰ ਸਿੰਘ ਧਾਲੀਵਾਲ ਨੂੰ ਚੋਟੀ ਦੇ 2% ਵਿਗਿਆਨੀਆਂ ਵਿੱਚ ਥਾਂ ਮਿਲਿਆ ਹੈ। 2024 ਲਈ ਸਟੈਨਫੋਰਡ ਯੂਨੀਵਰਸਿਟੀ ਦੇ ਆਨਰੇਰੀ ਅਹੁਦਿਆਂ ਦੀ ਸੂਚੀ ਵਿੱਚ ਦੁਨੀਆ ਦੇ ਸਰਵੋਤਮ ਵਿਗਿਆਨੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਸਟੈਨਫੋਰਡ ਯੂਨੀਵਰਸਿਟੀ ਦੀ ਚੋਣ ਸੂਚੀ ਦੇ ਅਨੁਸਾਰ ਡਾ ਧਾਲੀਵਾਲ ਨੇ ਖੇਤੀਬਾੜੀ ਅਤੇ ਭੂਮੀ ਵਿਗਿਆਨ ਦੇ ਖੇਤਰਾਂ ਵਿੱਚੋਂ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਵੱਕਾਰੀ ਦਰਜਾਬੰਦੀ 40 ਵੱਖ-ਵੱਖ ਖੋਜ ਮਾਪਦੰਡਾਂ ‘ਤੇ ਅਧਾਰਤ ਸੀ ਜਿਸ ਵਿੱਚ ਹਵਾਲੇ, ਐਚ-ਇੰਡੈਕਸ, ਖੋਜ ਰੁਚੀ, ਉੱਚ-ਪ੍ਰਭਾਵੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਖੋਜ ਪ੍ਰਕਾਸ਼ਨ ਅਤੇ 30 ਸਾਲਾਂ ਵਿੱਚ ਇਕੱਤਰ ਕੀਤੀਆਂ ਰਣਨੀਤਕ ਤਕਨਾਲੋਜੀਆਂ ਸ਼ਾਮਲ ਸਨ।

ਡਾ: ਧਾਲੀਵਾਲ ਨੇ ਆਪਣੀਆਂ ਪ੍ਰਕਾਸ਼ਨਾਵਾਂ, ਪ੍ਰਭਾਵਸ਼ਾਲੀ ਖੋਜ ਕਾਰਜ, ਅਤੇ ਆਪਣੇ ਵਿਦਵਤਾ ਭਰਪੂਰ ਯੋਗਦਾਨ ਕਾਰਨ ਉੱਚ ਵਿਸ਼ਵੀ ਰੈਂਕਿੰਗ ਪ੍ਰਾਪਤ ਕੀਤੀ ਹੈ। ਹੁਣ ਤੱਕ, ਉਨ੍ਹਾਂ ਨੇ 4,500 ਹਵਾਲੇ ਅਤੇ 31- 8-ਇੰਡੈਕਸ ਦੇ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ 290 ਖੋਜ ਪ੍ਰਕਾਸ਼ਨਾਂ ਦੇ ਰੂਪ ਵਿਚ ਅਪਣਾ ਯੋਗਦਾਨ ਪਾਇਆ ਹੈ।

ਪੀਏਯੂ ਦੇ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ, ਅਪਰ ਨਿਰਦੇਸ਼ਕ ਸੰਚਾਰ ਡਾ: ਤੇਜਿੰਦਰ ਸਿੰਘ ਰਿਆੜ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ: ਧਨਵਿੰਦਰ ਸਿੰਘ ਨੇ ਡਾ: ਧਾਲੀਵਾਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ