Saturday, October 5, 2024
spot_img
spot_img
spot_img
spot_img
spot_img

ਮੱਧ ਪ੍ਰਦੇਸ਼ ਤੋਂ ਵਣਜਾਰਾ ਸਮਾਜ ਦੇ 42 ਅੰਮ੍ਰਿਤਧਾਰੀ ਬੱਚੇ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਪੁੱਜੇ

ਯੈੱਸ ਪੰਜਾਬ
ਨਵੀਂ ਦਿੱਲੀ, 5 ਅਕਤੂਬਰ, 2024

ਮੱਧ ਪ੍ਰਦੇਸ਼ ਦੇ ਸਿਉਣੀ ਜ਼ਿਲ੍ਹੇ ਦੇ ਬੰਡੋਲ ਤੋਂ ਵਣਜਾਰਾ ਸਮਾਜ ਦੇ 42 ਅੰਮ੍ਰਿਤਧਾਰੀ ਬੱਚੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਪੁੱਜੇ।

ਇਹਨਾਂ ਬੱਚਿਆਂ ਦਾ ਸਵਾਗਤ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਦਾਰ ਮਨਜੀਤ ਸਿੰਘ ਤੇ ਸਰਦਾਰ ਜੋਗਾ ਸਿੰਘ ਦੀ ਅਗਵਾਈ ਹੇਠ 42 ਬੱਚਿਆਂ ਦਾ ਇਹ ਸਮੂਹ ਪੰਜਾਬ ਅਤੇ ਦਿੱਲੀ ਦੇ ਦੌਰੇ ’ਤੇ ਹੈ ਜਿਥੇ ਗੁਰਸਿੱਖੀ ਜੀਵਨ ਜਾਚ ਅਤੇ ਆਮ ਜੀਵਨ ਜਿਉਣ ਦੀ ਕਲਾ ਸਿੱਖਣਾ ਇਹਨਾਂ ਦਾ ਮਨੋਰਥ ਹੈ।
ਉਹਨਾਂ ਦੱਸਿਆ ਕਿ ਪਹਿਲਾਂ ਇਹ ਬੱਚੇ ਪੰਜਾਬ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਪੁੱਜੇ ਤੇ ਉਪਰੰਤ ਹੋਰ ਗੁਰਧਾਮਾਂ ਦੇ ਦਰਸ਼ਨ ਕੀਤੇ।

ਹੁਣ ਇਹ ਦਿੱਲੀ ਪੁੱਜੇ ਹਨ ਤੇ ਦਿੱਲੀ ਵਿਚਲੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨਗੇ।

ਉਹਨਾਂ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਬੱਚੇ ਗੁਰਸਿੱਖੀ ਜੀਵਨ ਜਾਚ ਨਾਲ ਜੁੜ ਰਹੇ ਹਨ ਅਤੇ ਗੁਰਬਾਣੀ ਉਚਾਰਣ, ਗੁਰਬਾਣੀ ਕੰਠ ਕਰਨਾ ਸਿੱਖ ਰਹੇ ਹਨ। ਉਹਨਾਂ ਕਿਹਾ ਕਿ ਵਣਜਾਰਾ ਸਮਾਜ ਸਿੱਖ ਸਮਾਜ ਦਾ ਅਨਿੱਖੜਵਾਂ ਅੰਗ ਹੈ ਤੇ ਸਾਨੂੰ ਬਹੁਤ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਸਰਦਾਰ ਮਨਜੀਤ ਸਿੰਘ ਤੇ ਸਰਦਾਰ ਜੋਗਾ ਸਿੰਘ ਤੇ ਸਾਥੀਆਂ ਦੀ ਟੀਮ ਮੱਧ ਪ੍ਰਦੇਸ਼ ਵਿਚ ਇਹਨਾਂ ਨੂੰ ਗੁਰਸਿੱਖੀ ਜੀਵਨ ਨਾਲ ਜੋੜ ਰਹੀ ਹੈ ਤੇ ਗੁਰੂ ਕੇ ਸਿੰਘ, ਸਿੰਘਣੀਆਂ ਸਜਾ ਰਹੀ ਹੈ।

ਉਹਨਾਂ ਨੇ ਬੱਚਿਆਂ ਨੂੰ ਜੀਵਨ ਵਿਚ ਹੋਰ ਬੁਲੰਦੀਆਂ ਛੂਹਣ ਤੇ ਸਫਲਤਾ ਹਾਸਲ ਕਰਨ ਲਈ ਸ਼ੁਭ ਇੱਛਾਵਾਂ ਵੀ ਭੇਂਟ ਕੀਤੀਆਂ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ