Tuesday, October 22, 2024
spot_img
spot_img

41ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ; CAG ਦਿੱਲੀ ਨੇ CRPF ਦਿੱਲੀ ਨੂੰ 2-1 ਨਾਲ ਹਰਾਇਆ

ਯੈੱਸ ਪੰਜਾਬ
ਜਲੰਧਰ, 20 ਅਕਤੂਬਰ, 2024

ਕੈਗ ਦਿੱਲੀ ਨੇ ਸੀਆਰਪੀਐਫ ਦਿੱਲੀ ਨੂੰ 2-1 ਦੇ ਫਰਕ ਨਾਲ ਹਰਾ ਕੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਲੀਗ ਦੌਰ ਵਿੱਚ ਤਿੰਨ ਅੰਕ ਹਾਸਲ ਕੀਤੇ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਚਲ ਰਹੇ ਟੂਰਨਾਮੈਂਟ ਦੇ ਦੂਜੇ ਦਿਨ ਦੇ ਦੂਜੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਭਾਰਤੀ ਨੇਵੀ ਦੀਆਂ ਟੀਮਾਂ 1-1 ਦੀ ਬਰਾਬਰੀ ਤੇ ਰਹੀਆਂ।

ਪਲ ਡੀ ਦੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ ਭਾਰਤੀ ਨੇਵੀ ਨੇ ਸਖਤ ਟੱਕਰ ਦਿਤੀ। ਪਹਿਲੇ ਤਿੰਨ ਕਵਾਰਟਰ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਖੇਡ ਦੇ 47ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਆਕਿਬ ਰਹੀਮ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 57ਵੇਂ ਮਿੰਟ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਸੰਤਾ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-1 ਕੀਤਾ। ਮੈਚ ਬਰਾਬਰ ਰਹਿਣ ਕਰਕੇ ਦੋਵੇਂ ਟੀਮਾਂ ਨੂੰ 1-1 ਅੰਕ ਪ੍ਰਾਪਤ ਹੋਇਆ। ਇਸ ਦੀ 27 ਮਿੰਟ ਦੀ ਖੇਡ ਕੱਲ ਸ਼ਾਮ ਨੂੰ ਖੇਡੀ ਗਈ ਸੀ ਜਦਕਿ ਮੈਚ ਦਾ ਬਾਕੀ ਹਿੱਸਾ ਅੱਜ ਖੇਡਿਆ ਗਿਆ।

ਪੂਲ ਸੀ ਵਿੱਚ ਕੈਗ ਦਿੱਲੀ ਅਤੇ ਸੀਆਰਪੀਐਫ ਦਿੱਲੀ ਦਰਮਿਆਨ ਸਖਤ ਟੱਕਰ ਦੇਖਣ ਨੂੰ ਮਿਲੀ। ਖੇਡ ਦੇ 17ਵੇਂ ਮਿੰਟ ਵਿੱਚ ਕੈਗ ਦਿੱਲੀ ਦੇ ਦੀਪਕ ਮਲਿਕ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ ਦੂਜੇ ਕਵਾਰਟਰ ਦੇ 28ਵੇਂ ਮਿੰਟ ਵਿੱਚ ਸੀਆਰਪੀਐਫ ਦੇ ਸ਼ਰਨਜੀਤ ਸਿੰਘ ਨੇ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ 36ਵੇਂ ਮਿੰਟ ਵਿੱਚ ਕੈਗ ਦਿੱਲੀ ਦੇ ਹਰੀਸ਼ ਮੁਤਾਗਰ ਨੇ ਮੈਦਾਨੀ ਗੋਲ ਕਰਕੇ ਸਕੋਰ 2-1 ਕਰਕੇ ਮੈਚ ਜਿੱਤ ਲਿਆ ਅਤੇ ਤਿੰਨ ਅੰਕ ਹਾਸਲ ਕੀਤੇ।

ਪੂਲ ਬੀ ਵਿੱਚ ਪੰਜਾਬ ਪੁਲਿਸ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਟੀਮਾਂ ਮੈਚ ਖੇਡਿਆ ਗਿਆ।ਪੰਜਾਬ ਪੁਲਿਸ ਵਲੋਂ ਉਲੰਪੀਅਨ ਰੁਪਿੰਦਰ ਪਾਲ ਸਿੰਘ, ਉਲੰਪੀਅਨ ਅਕਾਸ਼ਦੀਪ ਸਿੰਘ, ਉਲੰਪੀਅਨ ਗੁਰਬਾਜ ਸਿੰਘ, ਉਲੰਪੀਅਨ ਧਰਮਵੀਰ ਸਿੰਘ, ਉਲੰਪੀਅਨ ਗੁਰਜੰਟ ਸਿੰਘ ਵਲੋਂ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੈਚ ਦੌਰਾਨ ਰੇਲ ਕੋਚ ਫੈਕਟਰੀ ਨੇ ਪੰਜਾਬ ਪੁੁਲਿਸ ਨੂੰ ਸਖਤ ਟੱਕਰ ਦਿੱਤੀ। ਖੇਡ ਦੇ ਪਹਿਲੇ ਕਵਾਰਟਰ ਵਿੱਚ ਦੋਵੇਂ ਟੀਮਾਂ ਬਿਨ੍ਹਾਂ ਕਿਸੇ ਗੋਲ ਦੇੇ ਬਰਾਬਰ ਸਨ।

ਦੂਜੇ ਕਵਾਰਟਰ ਦੇ 29ਵੇਂ ਮਿੰਟ ਵਿੱਚ ਰੇਲ ਕੋਚ ਫੈਕਟਰੀ ਦੇ ਕਪਤਾਨ ਗੁਰਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। ਅੱਧੇ ਸਮੇਂ ਤੱਕ ਰੇਲ ਕੋਚ ਫੈਕਟਰੀ 1-0 ਨਾਲ ਅੱਗੇ ਸੀ। ਫਲੱਡ ਲਾਇਟਾਂ ਦੀ ਤਕਨੀਕੀ ਖਰਾਬੀ ਕਾਰਨ ਮੈਚ ਦੇ ਬਾਕੀ ਦੋ ਕਵਾਰਟਰ ਸੋਮਵਾਰ ਬਾਅਦ ਦੁਪਿਰ 1-30 ਵਜੇ ਖੇਡੇ ਜਾਣਗੇ।

ਅੱਜ ਦੇ ਮੈਚਾਂ ਸਮੇਂ ਤਰਲੋਕ ਸਿੰਘ ਭੁੱਲਰ (ਕੈਨੇਡਾ) ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਲਖਬੀਰ ਸਿੰਘ ਨਾਰਵੇ, ਲਖਵਿੰਦਰ ਪਾਲ ਸਿੰਘ ਖਹਿਰਾ, ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ, ਰਣਬੀਰ ਸਿੰਘ ਰਾਣਾ ਟੁੱਟ, ਇਕਬਾਲ ਸਿੰਘ ਸੰਧੂ, ਸੰਦੀਪ ਸਿੰਘ ਘੁੰਮਣ, ਮਨਦੀਪ ਸਿੰਘ ਘੁੰਮਣ, ਗੌਰਵ ਮਹਾਜਨ, ਰਣਦੀਪ ਗੁਪਤਾ, ਕਰਮਬੀਰ ਸਿੰਘ, ਗੋਰਵ ਅਗਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ