ਯੈੱਸ ਪੰਜਾਬ
ਚੰਡੀਗੜ੍ਹ, 8 ਅਗਸਤ, 2024:
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ 15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖ਼ੇ ਹੋਣ ਵਾਲੇ ਰਾਜ-ਪੱਧਰੀ ਸਮਾਗਮ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਸਪੀਕਰ, ਡਿਪਟੀ ਸਪੀਕਰ ਅਤੇ ਕੈਬਨਿਟ ਮੰਤਰੀ ਵੀ ਵੱਖ-ਵੱਖ ਥਾਂਵਾਂ ’ਤੇ ਤਿਰੰਗਾ ਲਹਿਰਾਉਣਗੇ। ਮੁਕੰਮਲ ਵੇਰਵਾ ਹੇਠ ਅਨੁਸਾਰ ਹੈ।
ਜਲੰਧਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ (ਸੂਬਾ ਪੱਧਰੀ ਸਮਾਗਮ)
ਬਠਿੰਡਾ: ਸਪੀਕਰ ਕੁਲਤਾਰ ਸਿੰਘ ਸੰਧਵਾਂ
ਰੂਪਨਗਰ: ਡਿਪਟੀ ਸਪੀਕਰ ਜੈ ਕਿਸ਼ਨ ਰੌੜੀ
ਕੈਬਨਿਟ ਮੰਤਰੀ
ਪਟਿਆਲਾ: ਹਰਪਾਲ ਸਿੰਘ ਚੀਮਾ
ਫ਼ਾਜ਼ਿਲਕਾ: ਅਮਨ ਅਰੋੜਾ
ਬਰਨਾਲਾ: ਡਾ:ਬਲਜੀਤ ਕੌਰ
ਤਰਨ ਤਾਰਨ: ਕੁਲਦੀਪ ਸਿੰਘ ਧਾਲੀਵਾਲ
ਸੰਗਰੂਰ: ਡਾ.ਬਲਬੀਰ ਸਿੰਘ
ਪਠਾਨਕੋਟ: ਬ੍ਰਹਮ ਸ਼ੰਕਰ ਜਿੰਪਾ
ਗੁਰਦਾਸਪੁਰ: ਲਾਲ ਚੰਦ ਕਟਾਰੂਚੱਕ
ਫ਼ਿਰੋਜ਼ਪੁਰ: ਲਾਲਜੀਤ ਸਿੰਘ ਭੁੱਲਰ
ਮੋਹਾਲੀ: ਹਰਜੋਤ ਸਿੰਘ ਬੈਂਸ
ਮੋਗਾ: ਹਰਭਜਨ ਸਿੰਘ ਈ.ਟੀ.ਓ.
ਮਾਨਸਾ: ਚੇਤਨ ਸਿੰਘ ਜੌੜਾਮਾਜਰਾ
ਨਵਾਂਸ਼ਹਿਰ: ਅਨਮੋਲ ਗਗਨ ਮਾਨ
ਲੁਧਿਆਣਾ: ਬਲਕਾਰ ਸਿੰਘ
ਅੰਮ੍ਰਿਤਸਰ: ਗੁਰਮੀਤ ਸਿੰਘ ਖੁੱਡੀਆਂ
ਉਕਤ ਤੋਂ ਇਲਾਵਾ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਡਿਵੀਜ਼ਨਲ ਕਮਿਸ਼ਨਰ / ਡਿਪਟੀ ਕਮਿਸ਼ਨਰ ਰਾਸ਼ਟਰੀ ਝੰਡੇ ਲਹਿਰਾਉਣਗੇ।