ਯੈੱਸ ਪੰਜਾਬ
ਨਵੀਂ ਦਿੱਲੀ, ਜੁਲਾਈ 28, 2024:
114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਵਿਖੇ ਕੇਂਦਰੀ ਰਿਜ਼ਰਵ ਪੁਲਿਸ ਬਲ ਦਾ 86ਵਾਂ ਸਥਾਪਨਾ ਮਨਾਇਆ ਗਿਆ।
ਇਸ ਮੌਕੇ 114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਦੇ ਕਮਾਂਡੈਂਟ ਅਸ਼ਵਨੀ ਕੁਮਾਰ ਝਾਅ ਨੇ ਸ਼ਹੀਦੀ ਸਮਾਰਕ ‘ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ|
ਕਮਾਂਡੈਂਟ ਨੇ ਬਟਾਲੀਅਨ ਦੇ ਕੁਆਰਟਰ ਗਾਰਡ ਵਿੱਚ ਜਾ ਕੇ ਗਾਰਡ ਆਫ਼ ਆਨਰ ਲਿਆ, ਗਾਰਡ ਦਾ ਮੁਆਇਨਾ ਕੀਤਾ ਅਤੇ ਸਾਰੇ ਸੈਨਿਕਾਂ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਸ੍ਰੀ ਝਾਅ ਵੱਲੋਂ ਬਟਾਲੀਅਨ ਦੇ ਵਿਹੜੇ ਵਿੱਚ ਰੁੱਖ ਲਗਾ ਕੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ। ਇਸ ਦੌਰਾਨ ਜਵਾਨਾਂ ਨੇ ਵੀ ਬੜੇ ਉਤਸ਼ਾਹ ਨਾਲ ਰੁੱਖ ਲਗਾਉਣ ਵਿੱਚ ਭਾਗ ਲਿਆ ਅਤੇ ਕੈਂਪਸ ਵਿੱਚ ਬਹੁਤ ਸਾਰੇ ਰੁੱਖ ਲਗਾਏ ਗਏ।
ਮਿਲਟਰੀ ਕਾਨਫਰੰਸ ਵਿੱਚ ਕਮਾਂਡੈਂਟ ਨੇ ਸਮੂਹ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕੇਂਦਰੀ ਰਿਜ਼ਰਵ ਪੁਲਿਸ ਬਲ ਪਰਿਵਾਰ ਦੀ ਬਹਾਦਰੀ, ਸਮਰਪਣ ਅਤੇ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਸੈਨਿਕਾਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਡਿਊਟੀ ਪ੍ਰਤੀ ਲਗਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ ਜੋ ਕਿ 27 ਜੁਲਾਈ 1939 ਨੂੰ ਕਰਾਊਨ ਰੀਪ੍ਰਜੈਂਟਿਵ ਪੁਲਿਸ ਵਜੋਂ ਹੋਂਦ ਵਿੱਚ ਆਇਆ ਸੀ, ਬਾਅਦ ਵਿੱਚ 28 ਦਸੰਬਰ 1949 ਨੂੰ ਸੀਆਰਪੀਐੱਫ ਐਕਟ ਦੇ ਲਾਗੂ ਹੋਣ ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ ਬਣ ਗਿਆ।
ਦੇਸ਼ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਸਾਡੀ ਕੋਰ ਦੇ ਹਰ ਮੈਂਬਰ ਦਾ ਯੋਗਦਾਨ ਮਹੱਤਵਪੂਰਨ ਹੈ।